ਖ਼ਾਲਸਾ ਕਾਲਜ ਵਿਖੇ ਵਿਦਿਆਰਥੀਆਂ ਨੂੰ ਗੰਡੋਆ ਤੋਂ ਖਾਦ ਤਿਆਰ ਕਰਨ ਸਬੰਧੀ ਦਿੱਤੀ ਗਈ ਟੇ੍ਨਿੰਗ

4677304
Total views : 5510095

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ‘ਫ਼ੀਲਡ ਇੰਗਜਮੈਂਟ ਵਿਦ ਕਮਿਊਨਿਟੀ’ ਪ੍ਰੋਗਰਾਮ ਅਧੀਨ ‘ਗੰਡੋਆ ਤੋਂ ਖਾਦ ਤਿਆਰ ਕਰਨ’ ਸਬੰਧੀ ਟੇ੍ਨਿੰਗ ਦਿੱਤੀ ਗਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਯੋਜਿਤ ਉਕਤ ਟੇ੍ਰਨਿੰਗ ਦੌਰਾਨ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਤੀਸਰੇ ਸਮੈਸਟਰ ਦੇ ਵਿਦਿਆਰਥੀਆਂ ਨੂੰ ਖੇਤੀਬਾੜੀ ਸੂਚਨਾ ਅਫ਼ਸਰ ਸ: ਜਸਵਿੰਦਰ ਸਿੰਘ ਭਾਟੀਆ ਵੱਲੋਂ ਗੰਡੋਆ ਤੋਂ ਖਾਦ ਤਿਆਰ ਕਰਨ ਸਬੰਧੀ ਗਿਆਨ ਸਾਂਝਾ ਕੀਤਾ ਗਿਆ।

ਇਸ ਸਬੰਧੀ ਪ੍ਰਿੰ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੇ੍ਰਨਿੰਗ ਕੋਰਸ ਦੌਰਾਨ ਸ: ਭਾਟੀਆ ਨੇ ਗੰਡੋਆ ਤੋਂ ਖਾਦ ਤਿਆਰ ਕਰਨ ਬਾਰੇ ਉਕਤ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਅਤੇ ਪ੍ਰੈਕਟੀਕਲ ਟੇ੍ਰਨਿੰਗ ਵੀ ਦਿੱਤੀ ਗਈ। ਇਸ ਮੌਕੇ ਡਾ. ਰਿਤੂ ਅਰੋੜਾ ਨੇ ਕਿਹਾ ਕਿ ਉਕਤ ਪ੍ਰੋਗਰਾਮ ਬੀ. ਐਡ ਕੋਰਸ ਦੇ ਕਰੀਕੁਲਮ ਦਾ ਇਕ ਹਿੱਸਾ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਥਿਓਰੀ ਦੇ ਨਾਲ-ਨਾਲ ਪ੍ਰੈਕਟੀਕਲ ਵੀ ਕਰਵਾਇਆ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ ਸਮਾਜ ’ਚ ਮੌਜ਼ੂਦ ਸੰਪ੍ਰਦਾਇਕ ਢਾਂਚੇ ’ਚ ਵਿਚਰਨਾ ਅਤੇ ਕੰਮ ਕਰਨਾ ਸਿਖਾਉਂਦਾ ਹੈ। ਇਸ ਦੌਰਾਨ ਸ: ਭਾਟੀਆ ਵੱਲੋਂ ਵਿਦਿਆਰਥੀਆਂ ਨੂੰ ਵਰਮੀਕੰਪੋਸਟ ਯੂਨਿਟ ਦਾ ਦੌਰਾ ਵੀ ਕਰਵਾਇਆ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

 

Share this News