Total views : 5509841
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਅਸਥਾਨ ਪਿੰਡ ਕੱਥੂਨੰਗਲ ਵਿੱਚ ਚੱਲ ਰਹੇ ਸੁੱਖਮਨ ਹਸਪਤਾਲ ਵਿੱਚ ਰਾਸ਼ਟਰੀ ਹਿੰਦੂ ਕਲਿਆਣ ਸੰਗਠਨ ਦੇ ਸਹਿਯੋਗ ਨਾਲ ਫ੍ਰੀ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮਜੀਠਾ ਹਲਕੇ ਦੇ ਕਾਗਰਸ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਨੇ ਕੀਤਾ। ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤਪਾਲ ਸੱਚਰ ਨੇ ਕਿਹਾ ਕਿ ਇਹਨਾਂ ਖੂਨਦਾਨ ਕੈਂਪਾਂ ਨਾਲ ਬਹੁਤ ਸਾਰੇ ਲੋੜਵੰਦਾ ਦੀ ਜਾਨ ਬਚਾਈ ਜਾ ਸਕਦੀ ਹੈ ਤੇ ਇਹ ਸਬ ਤੋ ਵੱਡਾ ਪੁੰਨ ਦਾਨ ਹੈ ਤੇ ਖੂਨ ਦੇਣ ਵਾਲੇ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀ ਹੁੰਦੀ ਤੇ ਜਲਦ ਹੀ ਕੁੱਝ ਸਮੇਂ ਬਾਅਦ ਇਹ ਆਪਣੇ ਆਪ ਪੂਰਾ ਹੋ ਜਾਂਦਾ ਹੈ।
ਇਸ ਬਾਰੇ ਵੀ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ , ਸੁੱਖਮਨ ਹਸਪਤਾਲ ਦੇ ਮਾਲਕ ਰਣਜੀਤ ਸਿੰਘ ਤੇ ਹੋਰ ਕਾਬਲ ਡਾਕਟਰਾਂ ਦੀ ਟੀਮ ਦਾ ਜ਼ਿਕਰ ਕਰਦਿਆਂ ਸੱਚਰ ਨੇ ਕਿਹਾ ਕਿ ਸਾਡੇ ਇਸ ਇਲਾਕੇ ਨੂੰ ਇਸ ਹਸਪਤਾਲ ਨਾਲ ਬਹੁਤ ਸਾਰੀਆਂ ਸਿਹਤ ਸਹੂਲਤਾਂ ਦਾ ਫਾਇਦਾ ਮਿਲਦਾ ਹੈ ਤੇ ਘੱਟ ਪੈਸਿਆਂ ਨਾਲ ਮਰੀਜ਼ ਠੀਕ ਹੋ ਕੇ ਜਾਂਦੇ ਹਨ , ਨਸ਼ਿਆਂ ਦੇ ਵੱਧ ਰਹੇ ਰੁਝਾਨ ਤੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਸੱਚਰ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨਸ਼ਿਆਂ ਨੂੰ ਠੱਲ ਪਾਉਣ ਵਿੱਚ ਬੁਰੀ ਤਰਾਂ ਫੇਲ ਸਾਬਿਤ ਹੋਈ ਹੈ ਅੱਜ ਸੈਂਕੜੇ ਨੌਜਵਾਨ ਨਸ਼ੇ ਦੀ ਭੇਟ ਚੜਕੇ ਸਦਾ ਦੀ ਨੀਂਦ ਸੋ ਰਹੇ ਹਨ ਜਿਸ ਨਾਲ ਪੰਜਾਬ ਦਾ ਹਰ ਘਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਸ ਤੋਂ ਪ੍ਰਭਾਵਿਤ ਹੋ ਰਿਹਾ ਹੈ। ਅੱਜ ਸੂਬੇ ਦੀ ਕਾਨੂੰਨ ਵਿਵਸਥਾ ਵੀ ਲੜਖੜਾ ਗਈ ਹੈ ਕਤਲ, ਡਕੈਤੀ, ਲੁੱਟਾਂ ਖੋਆਂ ਤਾਂ ਆਮ ਜਿਹੀ ਹੀ ਗੱਲ ਹੋ ਗਈ ਹੈ ਜਿਸ ਬਾਰੇ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਇਸ ਮੌਕੇ ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਡਾ ਰਣਜੀਤ ਸਿੰਘ, ਡਾ ਕਰਨਬੀਰ ਸਿੰਘ, ਡਾ ਰਾਜਬੀਰ ਸਿੰਘ ਬਾਜਵਾ, ਡਾ ਰਨਪਿੰਦਰ ਕੌਰ, ਡਾ ਕੇ ਐਸ ਸੰਗਾ, ਡਾ ਸ਼ਲੀਨ ਸਰੀਨ, ਡਾ ਸੁੱਖਵਿੰਦਰ ਸਿੰਘ ਰੰਧਾਵਾ, ਲਲਿਤ ਗੋਇਲ, ਬੀਬੀ ਰਸ਼ਪਾਲ ਕੌਰ ਵੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-