ਪੁਲਿਸ ਪਾਰਟੀ ਨਾਲ ਬਹਿਸਬਾਜੀ ਕਰਨ ਵਾਲੇ ਪੁਲਿਸ ਕਾਂਸਟੇਬਲ ਨੂੰ ਕੀਤਾ ਮੁੱਅਤਲ

4677202
Total views : 5509840

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਬੀਤੇ ਦਿਨ ਥਾਰ ਗੱਡੀ ਦੇ ਸ਼ੀਸਿਆ ‘ਤੇ ਜਾਲੀ ਲਗਾਕੇ ਘੁੰਮ ਰਹੇ ਪੁਲਿਸ ਕਾਂਸਟੇਬਲ ਨੂੰ ਨਾਕਾ ਪਾਰਟੀ ਵਲੋ ਰੋਕਣ ‘ਤੇ ਉਸ ਵਲੋ ਆਪਣੇ ਆਪ ਨੂੰ ਇਕ ਡੀ.ਐਸ.ਪੀ ਦਾ ਗੰਨਮੈਨ ਦੱਸਕੇ ਪੁਲਿਸ ਪਾਰਟੀ ਨਾਲ ਬਹਿਸਬਾਜੀ ਕਰਨ ਦੀ ਵੀਡੀਓ ਸ਼ੋਸ਼ਲ ਮੀਡੀਏ ‘ਤੇ ਜੋਰ ਸ਼ੋਰ ਨਾਲ ਵਾਇਰਲ ਹੋਣ ਉਪਰੰਤ ਪੁਲਿਸ ਵਲੋ ਐਕਸ਼ਨ ਲੈਦਿਆਂ ਉਸ ਨੂੰ ਤਰੁੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਮੁੱਅਤਲ ਕੀਤੇ ਗਏ ਸਿਪਾਹੀ ਦੀ ਪਹਿਚਾਣ ਸੁਖਕਰਮਣ  ਸਿੰਘ ਵਜੋ ਹੋਈ ਹੈ, ਜਿਸ ਦੀ ਪੁਸ਼ਟੀ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸ: ਚਰਨਜੀਤ ਸਿੰੰਘ ਸੋਹਲ ਨੇ ਖੁਦ ਵੀਡੀਓ ਜਾਰੀ ਕਰਕੇ ਕੀਤੀ ਹੈ।

ਦੱਸ ਦਈਏ ਕਿ ਸਿਪਾਹੀ ਸੁਖਕਰਮਣ ਸਿੰਘ ਆਪਣੀ ਥਾਰ ਗੱਡੀ ਉਤੇ ਆ ਰਿਹਾ ਸੀ ਤੇ ਜਦੋਂ ਉਸ ਨੂੰ ਸਵੈਤ ਟੀਮ ਦੇ ਮੈਂਬਰਾਂ ਨੇ ਗੱਡੀ ਦੇ ਸ਼ੀਸ਼ਿਆਂ ਉਤੇ ਲੱਗੀਆਂ ਜਾਲੀਆਂ ਉਤਾਰਨ ਲਈ ਕਿਹਾ ਤਾਂ ਉਹ ਅੱਗਿਓਂ ਬਹਿਸ ਕਰਨ ਲੱਗ ਪਿਆ। ਬਹਿਸ ਦੌਰਾਨ ਉਸ ਨੇ ਇਕ ਡੀ.ਐਸ.ਪੀ. ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਮੈਂ ਉਨ੍ਹਾਂ ਨਾਲ ਡਿਊਟੀ ਕਰਦਾ ਹਾਂ ਤੇ ਤੁਸੀਂ ਜੋ ਮਰਜ਼ੀ ਕਰ ਲਵੋ ਮੈਂ ਜਾਲੀਆਂ ਨਹੀਂ ਉਤਾਰਾਂਗਾ. ਬਹਿਸ ਕਰਦੇ ਸਮੇਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਸੀ, ਜਿਸ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News