Total views : 5508485
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਜੀਤ ਸਿੰਘ ਰਾਣਾਨੇਸਟਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਮੁੱਖੀ ਪ੍ਰੋ: ਡਾ: ਪੀਕੇ ਪਾਤੀ ਦੇ ਦਿਸ਼ਾ-ਨਿਰਦੇਸ਼ਾਂ ਤੇ 7ਵੇਂ ਸਮੈਸਟਰ ਤੇ ਚੌਥੇ ਸਾਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੰਗੇਰੇ ਭਵਿੱਖ ਦੇ ਮੱਦੇਨਜ਼ਰ ਦਿਹਾਤੀ ਖੇਤਰ ਦੇ ਵਿੱਚ ਟੇ੍ਰਨਿੰਗ ਹਾਂਸਲ ਕਰਨ ਦੇ ਲਈ ਭੇਜਿਆ ਗਿਆ ਹੈ। ਜਿੱਥੇ ਇਹ ਵਿਿਦਆਰਥੀ ਇਲਾਕਾ ਸਰਪੰਚਾ, ਪੰਚਾਂ, ਮੋਹਤਬਰਾਂ, ਕਿਸਾਨਾ ਤੇ ਖੇਤੀ ਮਾਹਿਰਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਖੁੱਦ ਮੁਹਾਰਤ ਹਾਂਸਲ ਕਰਨਗੇ। ਇਸੇ ਸਿਲਸਿਲੇ ਤਹਿਤ ਵਿਿਦਆਰਥਣਾ ਦੇ ਇੱਕ ਪ੍ਰਤੀਨਿੱਧੀ ਮੰਡਲ ਜਿਸ ਵਿੱਚ ਕੋਮਲਪ੍ਰੀਤ ਕੌਰ, ਕਿਰਨ ਦੇਵੀ, ਜੋਤੀ, ਮਨਮੀਤ ਕੌਰ, ਅਰਸ਼ਦੀਪ ਕੌਰ, ਇਸ਼ਨੂਰ ਕੌਰ ਤੇ ਨੈਨਸੀ ਆਦਿ ਵਿਦਿਆਥਣਾ ਸ਼ਾਮਲ ਹਨ ਦੇ ਵੱਲੋਂ ਰਾਮ ਤੀਰਥ ਨਜਦੀਕ ਪਿੰਡ ਬਲੱਗਣ ਸਿੱਧੂ ਵਿਖੇ ਸਥਿਤ ਸਿੱਧੂ ਫਾਰਮ ਹਾਊਸ ਸਮੇਤ ਵੱਖ ਵੱਖ ਕਿਸਾਨਾ ਦੀਆਂ ਪੈਲੀਆਂ ਤੇ ਘਰਾਂ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਪਿੰਡ ਬਲੱਗਣ ਸਿੱਧੂ ਦੇ ਸਰਪੰਚ ਤਰਸੇਮ ਸਿੰਘ ਸੋਨਾ ਸਿੱਧੂ ਨੇ ਰਸਮੀ ਤੌਰ ਤੇ ਵਿਿਦਆਰਥਣਾ ਨੂੰ ਜੀ ਆਇਆ ਨੂੰ ਆਖਦਿਆਂ ਵਿਿਦਆਰਥਣਾ ਦੇ ਆਉਣ ਦੇ ਕਾਰਨਾ ਦੀ ਸਮੁੱਚੀ ਜਾਣਕਾਰੀ ਹਾਂਸਲ ਕਰਨ ਉਪਰੰਤ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜੀਐਨਡੀਯੁੂ ਦੇ ਖੇਤੀ ਬਾੜੀ ਵਿਭਾਗ ਨਾਲ ਸਬੰਧਤ ਇੰਨ੍ਹਾਂ ਵਿਿਦਆਰਥਣਾ ਨੂੰ ਪ੍ਰਯੋਗੀ ਤੇ ਵਿਹਾਰਕ ਪ੍ਰੀਖਿਆ ਲਈ ਜ਼ਮੀਨ ਦੀ ਜ਼ਰੂਰਤ ਹੋਵੇ ਤਾਂ ਉਹ ਵੀ ਮੁਹੱਈਆ ਕਰਨ ਲਈ ਤਿਆਰ ਹਨ।
ਵਿਦਿਆਰਥਣਾ ਨੂੰ ਪ੍ਰਯੋਗੀ ਤੇ ਵਿਹਾਰਕ ਪ੍ਰੀਖਿਆ ਲਈ ਕਰਾਂਗੇ ਜ਼ਮੀਨ ਮੁਹੱਈਆ: ਸੋਨਾ ਸਿੱਧੂ
ਉਨ੍ਹਾਂ ਕਿਹਾ ਕਿ ਧੀਆਂ ਦਾ ਹਰੇਕ ਖੇਤਰ ਦੇ ਵਿੱਚ ਅੱਗੇ ਵੱਧਣਾ ਬਹੁਤ ਜ਼ਰੂਰੀ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਸਹਿਯੋਗ ਕਰਨਾ ਸਾਡਾ ਫਰਜ਼ ਤੇ ਨੈਤਿਕ ਜ਼ਿੰਮੇਵਾਰੀ ਹੈ। ਇਸ ਦੌਰਾਨ ਕਿਸਾਨ ਆਗੂ ਤੇ ਉਘੇ ਸਮਾਜ ਸੇਵਕ ਸੁਖਬੀਰ ਸਿੰਘ ਔਲਖ ਨੇ ਵੀ ਵਿਿਦਆਰਥਣਾ ਨੂੰ ਹਰ ਸੰਭਵ ਸਹਾਇਤਾ ਦਾ ਐਲਾਣ ਕਰਦਿਆ ਕਿਹਾ ਕਿ ਸਾਡੇ ਵਾਸਤੇ ਇਹ ਬੜੇ ਫਖਰ ਤੇ ਮਾਨ ਵਾਲੀ ਗੱਲ ਹੈ ਕਿ ਖੇਤੀਬਾੜੀ ਖੇਤਰ ਨਾਲ ਸਬੰਧਤ ਪੜ੍ਹੀਆ ਲਿਖੀਆ ਵਿਿਦਆਰਥਣਾ ਕਿਸਾਨ ਵੀਰਾਂ ਨਾਲ ਮੁਲਾਕਾਤ ਕਰਨ ਲਈ ਚੱਲ ਕੇ ਆਈਆਂ ਹਨ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਪੀਰੀਅਡ ਦੇ ਦੌਰਾਨ ਇੰਨ੍ਹਾਂ ਵਿਿਦਆਰਥਣਾ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਵਿਿਦਆਰਥਣਾ ਵੱਲੋਂ ਦਲਜੀਤ ਸਿੰਘ, ਹਰਜਿੰਦਰ ਸਿੰਘ, ਜਗਬੀਰ ਸਿੰਘ, ਨਿਸ਼ਾਨ ਸਿੰਘ, ਚੰਦ ਸਿੰਘ, ਅੰਗਰੇਜ਼ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਬਾਵਾ ਸਿੰਘ, ਅੰਗਰੇਜ਼ ਸਿੰਘ ਬਲੱਗਣ, ਬਖਸ਼ੀਸ਼ ਸਿੰਘ, ਸੁੱਖਬੀਰ ਸਿੰਘ ਆਦਿ ਕਿਸਾਨਾਂ ਦੇ ਨਾਲ ਮੁਲਾਕਾਤ ਕਰਦਿਆਂ ਖੇਤੀ ਬਾੜੀ ਦੌਰਾਨ ਉਨ੍ਹਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾ ਤੇ ਜ਼ਰੂਰਤਾਂ ਅਤੇ ਮੰਗਾਂ ਨੂੰ ਲੈ ਕੇ ਗੱਲਬਾਤ ਕੀਤੀ ਤੇ ਉਨ੍ਹਾਂ ਵੱਲੋਂ ਕੀਤੇ ਗਏ ਸਵਾਲਾਂ ਦਾ ਕਿਸਾਨਾ ਵੱਲੋਂ ਬੜੀ ਸੁਹਿਰਦਤਾ ਤੇ ਸੰਜੀਦਗੀ ਨਾਲ ਜਵਾਬ ਦਿੱਤਾ ਗਿਆ। ਵਿਿਦਆਰਥਣਾ ਕੋਮਲਪ੍ਰੀਤ ਕੌਰ, ਕਿਰਨ ਦੇਵੀ, ਜੋਤੀ, ਮਨਮੀਤ ਕੌਰ, ਅਰਸ਼ਦੀਪ ਕੌਰ, ਇਸ਼ਨੂਰ ਕੌਰ ਤੇ ਨੈਨਸੀ ਨੇ ਕਿਸਾਨਾ ਨੂੰ ਦੱਸਿਆ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਇਸ ਖੇਤਰ ਦੇ ਸਰਕਾਰੀ ਜਾਂ ਗੈਰ ਸਰਕਾਰੀ ਪੱਧਰ ਤੇ ਸਮਰੱਥ ਅਧਿਕਾਰੀ ਸੇਵਾਵਾਂ ਦੇੇਣ ਦੀ ਸੂਰਤ ਵਿੱਚ ਮਾਹਿਰ ਬਣਨ ਲਈ ਮੁਹਾਰਤ ਹਾਂਸਲ ਕਰਨਾ ਸਮੇਂ ਦੀ ਲੋੜ ਅਤੇ ਮੰਗ ਹੈ ਤਾਂ ਹੀ ਉਹ ਦੇਸ਼ ਦੇ ਅੰਨਦਾਤਾਵਾਂ ਕਿਸਾਨਾਂ ਨੂੰ ਮਿਸਾਲੀ ਸੇਵਾਵਾਂ ਦੇਣ ਦੇ ਕਾਬਲ ਹੋਣਗੀਆਂ। ਅੰਤ ਵਿੱਚ ਕਿਸਾਨ ਆਗੂ ਤੇ ਸਮਾਜ ਸੇਵੀ ਸੁਖਬੀਰ ਸਿੰਘ ਔਲਖ ਨੇ ਸਰਪੰਚ ਤਰਸੇਮ ਸਿੰਘ ਸੋਨਾ ਸਿੱਧੁੂ ਤੇ ਵਿਿਦਆਰਥਣਾ ਦਾ ਧੰਨਵਾਦ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-