





Total views : 5841524







Total views : 5841524ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਰਣਜੀਤ ਸਿੰਘ ਢਿਲੋ ਨੇ ਭਲਕੇ ਅਜਾਦੀ ਦਿਹਾੜੇ ਮੌਕੇ ਅੰਮ੍ਰਿਤਸਰ ਸ਼ਹਿਰ ‘ਚ ਪੁਲਿਸ ਵਲੋ ਬਣਾਇਆ ਰੂਟ ਪਲਾਨ ਜਾਰੀ ਕਰਦਿਆ ਕਿਹਾ ਕਿ ਪੁਲਿਸ ਵਲੋ ਸ਼ਹਿਰੀਆਂ ਨੂੰ ਆਵਾਜਾਈ ‘ਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਏ ਇਸ ਲਈ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 15-08-2024 ਨੂੰ ਅਜ਼ਾਦੀ ਦਿਹਾੜਾ ਜਿਲ੍ਹਾ ਪੱਧਰ ਤੇ ਗੁਰੂ ਨਾਨਕ ਸਟੇਡੀਅਮ (ਗਾਂਧੀ ਗਰਾਊਂਡ), ਅੰਮ੍ਰਿਤਸਰ ਵਿੱਖੇ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ ਪਬਲਿਕ ਨੂੰ ਕਿਸੇ ਕਿਸਮ ਦੇ ਟਰੈਫਿਕ ਸਬੰਧੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੇਠ ਲਿਖੇ ਅਨੁਸਾਰ ਟਰੈਫਿਕ ਰੂਟ ਬਣਾਇਆ ਗਿਆ ਹੈ:-
• ਦੋਆਬਾ ਚੌਕ ਤੋਂ ਨਰੂਲਾ ਚੌਕ (ਟੇਲਰ ਰੋਡ) ਨੂੰ ਜਾਣ ਵਾਲੀ ਟਰੈਫਿਕ ਸੁਭਾ 08:00 ਵਜ਼ੇ ਤੋ ਪ੍ਰੋਗਰਾਮ ਖਤਮ ਹੋਣ ਤੱਕ ਬੰਦ ਰਹੇਗੀ ਅਤੇ ਕ੍ਰਿਸਟਲ ਚੌਕ ਤੋਂ ਨਾਵਲਟੀ ਚੌਕ ਵੱਲ ਜਾਣ ੳਲੀ ਟਰੈਫਿਕ ਕ੍ਰਿਸਟਲ ਚੌਕ ਤੋਂ ਨਾਵਲਟੀ ਚੌਕ ਵੱਲ ਆਉਂਣ ਵਾਲੇ ਵਹੀਕਲ ਸਿੱਧੇ ਕੰਪਨੀ ਬਾਗ ਦੀ ਬੈਕ ਸਾਈਡ ਤੋਂ ਹੁੰਦੇ ਹੋਏ, ਪੈਟਰੋ ਪੰਪ ਤੋ ਮੁੜ ਕੇ ਬਟਾਲਾ ਰੋਡ ਅਤੇ ਫੇਰ-ਐਸ ਚੌਕ ਵੱਲ ਜਾਣਗੇ।
• ਵਹੀਕਲ ਕੰਪਨੀ ਬਾਗ ਅਤੇ ਐਨਮ ਸਿਨੇਮਾ ਦੇ ਨਾਲ ਵਾਲੀ ਖਾਲੀ ਜਗ੍ਹਾਂ ਤੇ ਪਾਰਕ ਕੀਤੇ ਜਾਣਗੇ।
ਇਸਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਇਲਾਕਿਆ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ:-
1 ਇੰਡੀਆ ਗੈਟ ਤੋ ਛੇਹਰਟਾ ਚੌਕ ਤੇ ਪੁਤਘਲੀਘਰ ਚੌਕ ਤੋਂ ਕੰਟੇਨਮੈਂਟ ਚੌਕ ਤੋ ਅਸ਼ੋਕਾ ਚੌਕ ਤੇ ਪੈਟ੍ਰੋਲਪੰਪ ਦੇ ਨਜਦੀਕ ਤੇ ਭੰਡਾਰੀ ਪੁੱਲ ਤੋਂ ਐਲੀਵੇਟਿਡ ਰੋਡ ਤੋ ਅਲਫਾਵੰਨ ਤੋ ਤਾਰਾਵਾਲਾ ਪੁੱਲ ਤੋਂ ਗੋਲਡਨ ਗੇਟ।
2 ਮਾਹਲ ਚੌਕ ਤੋਂ ਗਵਾਲ ਮੰਡੀ ਚੌਕ, ਰੇਲਵੇ ਸਟੇਸ਼ਨ ਤੋ ਅਸ਼ੋਕਾ ਚੌਕ ਤੋ ਪੈਟ੍ਰੋਲਪੰਪ ਦੇ ਨਜਦੀਕ ਤੋਂ ਭੰਡਾਰੀ ਪੁੱਲ ਵਿਖੇ ਪੁੱਜ ਕੇ ਤਿੰਨ ਕਾਨੂੰਨਾ ਦੀਆਂ ਕਾਪੀਆਂ ਸਾੜਨਗੇ ਇਸ ਤੋ ਬਾਅਦ ਗੋਲ ਬਾਗ ਰਸਤੇ ਹੁੰਦੇ ਹੋਏ ਗੋਬਿੰਦਗੜ ਕਿਲਾ ਚੌਕ ਤੋ ਇਸਲਾਮਾਬਾਦ ਚੌਕ ਤੋ ਖਾਲਸਾ ਕਾਲਜਾ ਫਾਰ ਵੂਮੈਨ ਚੌਕ ਰਾਹੀ ਇੰਡੀਆ ਗੇਟ ਤੋ ਬਾਹਰ ਜਾਣਗੇ।
3 ਗਰਾਉਂਡ ਰਣਜੀਤ ਐਵੀਨਿਊ ਤੇ ਚੱਲਕੇ ਹਰਤੇਜ ਹਸਪਤਾਲ ਤੋ ਪੁੱਲ ਚੱੜ ਕੇ ਰਿਆਲਟੋ ਚੌਕ ਤੋਂ ਨਹਿਰ ਦਫਤਰ ਚੌਕ ਤੋਂ ਅਮਨਦੀਪ ਹਸਪਤਾਲ ਤੋ ਪੁਤਲੀਘਰ ਤੋ ਖਾਲਸਾ ਕਾਲਜ ਤੋ ਖੰਡਵਾਲਾ ਚੌਕ ਤੋ ਛੇਹਰਟਾ ਚੌਕ ਤੋ ਇੰਡੀਆ ਗੇਟ ਰਾਹੀਂ ਬਾਹਰ ਜਾਣਗੇ।
4 ਗੋਲਡਨ ਗੇਟ ਤੋਂ ਚੱਲ ਕੇ ਤਾਰਾਵਾਲਾ ਪੁੱਲ ਤੋਂ ਰਾਮ ਤਲਾਈ ਚੌਕ ਤੋ ਬੱਸ ਸਟੈਂਡ ਤੋਂ ਘਾਹ ਮੰਡੀ ਚੌਕ ਤੋ ਪੁਰਾਣੀ ਸਬਜੀ ਮੰਡੀ ਰੋਡ ਤੇ ਧਰਮਾ ਫਰੂਟ ਸ਼ਾਪ ਤੋ ਹਾਲ ਗੇਟ ਪੁੱਜ ਕੇ ਤਿੰਨ ਨਵੇ ਕਾਨੂੰਨਾ ਦੀਆਂ ਕਾਪੀਆਂ ਸਾੜਨ ਤੋ ਬਾਅਦ ਹਾਥੀ ਗੇਟ ਤੋ ਲੋਹਗੜ ਗੇਟ ਤੋ ਖਜਾਨਾ ਗੇਟ ਤੋ ਭਗਤਾਵਾਲਾ ਚੌਕ ਤੋ ਚਾਟੀਵਿੰਡ ਚੌਕ ਤੋ ਤਰਨ ਤਾਰਨ ਰੋਡ ਕੋਟ ਮਿਤ ਸਿੰਘ ਤੱਕ।
5 ਫਤਿਹਗੜ ਚੂੜੀਆਂ ਚੌਕ ਤੋ ਰਤਨ ਸਿੰਘ ਚੌਕ ਤੋ ਸ਼ੈਸ਼ਨ ਚੌਕ ਤੋ ਰਿਆਲਟੋ ਚੌਕ ਤੋ ਕਿਚਲੂ ਚੌਕ ਪੁੱਜਕੇ ਤਿੰਨ ਨਵੇ ਕਾਨੂੰਨਾਂ ਦੀਆਂ ਦਾਪੀਆਂ ਸਾੜਕੇ ਵਾਪਸ ਟੀ-ਪੁਆਇੰਟ ਐਮ.ਕੇ ਹੋਟਲ ਤੋ ਥਾਣਾ ਰਣਜੀਤ ਐਵੀਨਿਉ ਤੋ ਸਰਕਾਰੀ ਆਈ.ਟੀ.ਆਈ ਕਾਲਜ ਹੁੰਦੇ ਹੋਏ ਲੋਹਾਰਕਾ ਰੋਡ ਆਰੇ ਵਾਲਾ ਚੌਕ ਰਾਹੀਂ ਵਾਪਸ ਜਾਣਗੇ।
