Total views : 5507073
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਰਾਣਾ ਨੇਸ਼ਟਾ,ਬੱਬੂ ਬੰਡਾਲਾ
ਦਰਵੇਸ਼ ਸਿਆਸਤਦਾਨ ਅਤੇ ਕੁਰਬਾਨੀ ਦੇ ਪੁੰਜ ਜਥੇਦਾਰ ਮੋਹਣ ਸਿੰਘ ਤੁੜ ਦੀ ਸਲਾਨਾ ਬਰਸੀ ਦੀ ਆੜ ਹੇਠ ਸਿਆਸੀ ਰੋਟੀਆਂ ਸੇਕਣ ਵਾਲੇ, ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਨਕਾਰ ਕੇ ਸੁਧਾਰ ਲਹਿਰ ਦੇ ਨਾ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ, ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਕੈਬਨਿਟ ਮੰਤਰੀ ਅਤੇ ਹੋਰ ਅਹੁੱਦਿਆਂ ਤੇ ਰਹਿ ਕੇ ਹਰ ਤਰ੍ਹਾਂ ਦੀ ਸਹੂਲਤਾਂ ਦਾ ਅਨੰਦ ਮਾਣਦੇ ਰਹੇ ਆਗੂਆਂ ਵਲੋਂ ਨਵਾ ਅਕਾਲੀ ਦਲ ਬਣਾ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀਆਂ ਜੋ ਹਾਸੋਹੀਣੀਆ ਗੱਲਾ ਕਰ ਰਹੇ ਹਨ ਉਹ ਮੁੰਗੇਰੀ ਲਾਲ ਦੇ ਸੁਪਨਿਆਂ ਵਾਗ ਸੁਪਨੇ ਵੇਖ ਰਹੇ ਹਨ ਜੋ ਕਦੇ ਵੀ ਹਕੀਕਤ ਚ ਨਹੀ ਬਦਲ ਸਕਦੇ।
ਇਨ੍ਹਾਂ ਵਿਚਾਰਾਂ ਦਾ ਚੋਣਵੇਂ ਪੱਤਰਕਾਰਾਂ ਕੋਲ ਪ੍ਰਗਟਾਵਾ ਕਰਦਿਆਂ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਸ ਰਵਿੰਦਰ ਸਿੰਘ ਬ੍ਰਹਮਪੁਰਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠ ਇਨ੍ਹਾਂ ਲੋਕਾਂ ਨੇ ਨਾ ਆਪ ਟਿਕਟਾਂ ਲਈਆ ਸਗੋ ਆਪਣੇ ਬੇਟਿਆਂ ਨੂੰ ਵੀ ਸੀਟਾਂ ਲੈ ਕੇ ਦਿਤੀਆਂ ਅਤੇ ਸੱਤਾ ਦਾ ਸੁੱਖ ਪ੍ਰਾਪਤ ਕੀਤਾ ਉਦੋ ਕਿਉ ਨਹੀ ਇਨ੍ਹਾਂ ਨੂੰ ਅਕਾਲੀ ਦਲ ਚ ਸੁਧਾਰ ਕਰਨ ਦਾ ਚੇਤਾ ਆਇਆ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਥੇਦਾਰ ਮੋਹਣ ਸਿੰਘ ਤੁੜ ਦੀ ਕੁਰਬਾਨੀ ਨੂੰ ਯਾਦ ਰੱਖਣ ਵਾਲੇ ਲੋਕ ਹਰ ਬਰਸੀ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਸਨ ਜਦੋ ਕਿ ਆਪਣੀ ਸਿਆਸੀ ਹੋਂਦ ਨੂੰ ਚਮਕਾਉਣ ਖਾਤਰ ਇਹ ਲੋਕ ਤੁੜ ਸਾਹਿਬ ਦੀ ਬਰਸੀ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਇਕੰਤਰ ਹੋਏ ਹਨ ਜਦੋ ਕਿ ਅਗਲੇ ਸਾਲ ਇਨਾ ਆਗੂਆਂ ਚੋ ਇਕ ਵੀ ਲੱਭ ਗਿਆ ਤਾਂ ਦੱਸਿਉ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੂਰਨ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਬ੍ਰਹਮਪੁਰਾ ਪਰਿਵਾਰ ਚਟਾਨ ਵਾਗ ਸੁਖਬੀਰ ਸਿੰਘ ਬਾਦਲ ਦੀ ਪਿੱਠ ਤੇ ਖੜਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-