ਮਹਿਲਾ ਐਸ.ਐਚ.ਓ ਉਪਰ ਹਮਲਾ ਕਰਕੇ ਜਖਮੀ ਕਰਨ ਵਾਲੀ ਪਾਰਟੀ ਦਾ ਮੁੱਖ ਦੋਸ਼ੀ ਗ੍ਰਿਫਤਾਰ-ਮੰਡੇਰ

4878702
Total views : 5841310

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਉਪਿੰਦਰਜੀਤ ਸਿੰਘ

ਥਾਣਾਂ ਵੇਰਕਾ ਦੀ ਐਸ.ਐਚ.ਓ ਇੰਸ: ਅਮਨਜੋਤ ਕੌਰ ਉਪਰ ਹਮਲਾ ਕਰਨ ਵਾਲੀ ਪਾਰਟੀ ਦੇ ਮੁੱਖ ਦੋਸ਼ੀ ਸੁਖਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਬਾਕੀ ਸਹਿ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵਲੋ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਿਸ ਸਬੰਧੀ ਜਾਣਕਾਰੀ ਦੇਦਿਆ ਡੀ.ਸੀ.ਪੀ(ਡੀ)ਸ: ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਪਿੰਡ ਮੂਧਲ ਦੇ ਪਟਰੋਲ ਪੰਪ ਦੋ ਧਿਰਾਂ ਦਰਮਿਆਨ ਹੋ ਰਹੀ ਲੜਾਈ ਬਾਰੇ ਪਤਾ ਲੱਗਣ ਤੇ ਜਦ ਬੀਤੀ ਰਾਤ ਮਹਿਲਾ ਪੁਲਿਸ ਅਧਿਕਾਰੀ ਇੰਸ: ਅਮਨਜੋਤ ਕੌਰ ਉਥੇ ਪੁੱਜੇ ਤਾਂ ਕੁਝ ਸ਼ਰਾਰਤੀ ਅਨਸਰਾਂ ਵਲੋ ਉਨਾਂ ਉਪਰ ਹਮਲਾ ਕਰਕੇ ਜਖਮੀ ਕਰ ਦਿੱਤਾ ਗਿਆ , ਜੋ ਇਸ ਸਮੇ ਜੇੇਰੇ ਇਲਾਜ ਹਨ।

ਜੇਰੇ ਇਲਾਜ ਮਹਿਲਾ ਐਸ.ਐਸ.ਓ ਅਮਨਜੋਤ ਕੌਰ

ਸ: ਮੰਡੇਰ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆ ਵਿਰੁੱਧ ਮਾਮਲਾ ਦਰਜ ਕਰਕੇ ਉਨਾ ਦੇ ਮੁੱਖੀ ਸੁਖਜੀਤ ਸਿੰਘ ,ਜੋ ਕਿ ਇਸ ਸਮੇ ਵੀ ਫੌਜ ਵਿੱਚ ਨੌਕਰੀ ਕਰਦਾ ਹੈ, ਉਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਸਾਥੀ ਮੁਲਜਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਰ ਰਹੀ ਹੈ, ਉਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਸਖਤ ਚੇਤਾਵਨੀ ਦੇਦਿਆਂ ਪੁਲਿਸ ਵਲੋ ਅਜਿਹੇ ਅਨਸਰਾਂ ਨੂੰ ਪੁਲਿਸ ਕਮਿਸ਼ਨਰੇਟ ਵਲੋ ਬਖਸ਼ਿਆ ਨਹੀ ਜਾਏਗਾ। ਇਸ ਸਮੇ ਉਨਾਂ ਨਾਲ ਏ.ਡੀ.ਸੀ.ਪੀ ਹਰਕਮਲ ਕੌਰ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News