Total views : 5506908
Total views : 5506908
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ/ਬਲਵਿੰਦਰ ਸਿੰਘ ਸੰਧੂ
ਜਲੰਧਰ-ਅੰਮ੍ਰਿਤਸਰ ਜੀਟੀ ਰੋਡ ’ਤੇ ਟਾਂਗਰਾ ਨਜ਼ਦੀਕ (ਮੁੱਛਲ ਮੋੜ) ਸੜਕ ਹਾਦਸੇ ਵਿਚ ਕਾਰ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਪੁਲੀਸ ਵਲੋਂ ਨਿੱਜੀ ਹਸਪਤਾਲ ਭੇਜਿਆ ਗਿਆ ਹੈ।
ਇਸ ਸਬੰਧੀ ਥਾਣਾ ਖਿਲਚੀਆਂ ਦੇ ਐਸ ਐਚ ਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਕ ਕਾਰ ਟੋਇਟਾ ਗਲੈਂਜ਼ਾ ਦਾ ਸੰਤੁਲਨ ਵਿਗੜਨ ਗਿਆ ਤੇ ਉਹ ਡਿਵਾਇਡਰ ਨਾਲ ਟਕਰਾ ਗਈ ਜਿਸ ਕਰਕੇ ਰਾਮ ਵਡੇਰਾ ਪੁੱਤਰ ਰਜਨੀਸ਼ ਵਡੇਰਾ ਵਾਸੀ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਅਤੇ ਮਨੀਸ਼ ਲੋਹੀਆ ਪੁੱਤਰ ਪ੍ਰਵੀਨ ਲੋਹੀਆ ਵਾਸੀ 87, ਅਕਾਸ਼ ਐਵੀਨਿਊ ਅੰਮ੍ਰਿਤਸਰ ਦੀ ਮੌਤ ਹੋ ਗਈ ਅਤੇ ਸੌਰਵ ਮਹਿਰਾ ਪੁੱਤਰ ਵਿਜੈ ਮਹਿਰਾ ਵਾਸੀ ਵਰਿੰਦਾਵੰਨ ਗਾਰਡਨ ਕਲੋਨੀ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਜ਼ਖਮੀ ਹੋ ਗਿਆ ਜੋ ਲਾਈਫ ਕੇਅਰ ਹਸਪਤਾਲ ਅੰਮ੍ਰਿਤਸਰ ਵਿਚ ਜ਼ੇਰੇ ਇਲਾਜ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-