ਝਬਾਲ ‘ਚ ਚੋਰਾਂ ਨੇ ਬੁਲੰਦ ਹੌਸਲੇ ਨਾਲ ਸਿਵਲ ਹਸਪਤਾਲ ‘ਚ ਦੋ ਮਹੀਨਿਆ ‘ਚ ਵਾਰੀ ਵਾਰੀ ਕੀਤੀ 30 ਲੱਖ ਦੀ ਚੋਰੀ

4878623
Total views : 5841199

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ /ਬਾਰਡਰ ਨਿਊਜ ਸਰਵਿਸ 

ਪਿਛਲੇ ਲੱਗ ਭੱਗ ਦੋ ਮਹੀਨਿਆਂ ਤੋਂ ਚੋਰਾਂ ਨੇ ਕਮਿਊਨਿਟੀ ਹੈਲਥ ਸੈਂਟਰ ਝਬਾਲ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ। ਚੋਰੀਂ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਬੀਤੀ ਰਾਤ ਚੋਰ ਮੁੜ ਹਸਪਤਾਲ ਦੇ ਅਪ੍ਰੇਸ਼ਨ ਥੀਏਟਰ ਦਾ ਸ਼ੀਸ਼ਾ ਤੋੜ ਕੇ ਇਨਵੈਟਰ ਤੇ ਬੈਟਰਾ ਚੋਰੀ ਕਰਕੇ ਲੈ ਗਏ।ਕੁਝ ਦਿਨ ਪਹਿਲਾ ਹੀ ਚੋਰ ਹਸਪਤਾਲ ਵਿੱਚੋਂ ਦੋ ਏਸੀ, ਜਨਰੇਟਰ ਅਤੇ ਟ੍ਰੀਟਮੈਂਟ ਪਲਾਂਟ ਦਾ ਲੱਖਾਂ ਰੁਪਏ ਦਾ ਸਾਮਾਨ ਚੋਰੀਂ ਕਰਕੇ ਲੈ ਗਏ ਸਨ।

ਪੁਲੀਸ ਨੇ ਚੋਰ ਤਾਂ ਕੀ ਫੜਨੇ ਹਨ, ਹਸਪਤਾਲ ਗੇੜਾ ਮਾਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਨਾ ਹੀ ਦਰਜ ਕੀਤੀ ਹੈ ਐਫ.ਆਈ.ਆਰ-ਐਸ.ਐਮ.ਓ


ਇਸ ਸੰਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਾਜੂ ਚੌਹਾਨ ਨੇ ਦੱਸਿਆ ਕਿ ਆਏ ਦਿਨ ਹਸਪਤਾਲ ਵਿੱਚੋਂ ਚੋਰੀ ਹੋ ਰਹੇ ਸਮਾਨ ਸਬੰਧੀ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਥਾਣਾ ਝਬਾਲ ਵਿਖੇ ਦਰਖਾਸਤਾਂ ਵੀ ਦਿੱਤੀਆਂ ਜਾ ਰਹੀਆਂ ਹਨ।ਪਰ ਕੋਈ ਵੀ ਪੁਲੀਸ ਅਧਿਕਾਰੀ ਹਸਪਤਾਲ ਮੌਕਾ ਵੇਖਣ ਲਈ ਨਹੀਂ ਪੁੱਜਾ। ਇੱਥੋ ਤੱਕ ਕਿ ਮਿਤੀ 12 ਜੂਨ 2024 ਨੂੰ ਹਸਪਤਾਲ ਵਿੱਚੋਂ ਜਨਰੇਟਰ ਤੇ ਟਰੀਟਮੈਂਟ ਪਲਾਂਟ ਦਾ ਚੋਰੀਂ ਕੀਤਾ ਸਮਾਨ ਮੋਟਰਸਾਈਕਲ ਤੇ ਰੱਖ ਕੇ ਜਾ ਰਹੇ ਚੋਰ ਦ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਪਿੱਛਾ ਕਰਨ ਤੇ ਉਹ ਸਮਾਨ ਸੁੱਟ ਕੇ ਫ਼ਰਾਰ ਹੋ ਗਿਆ। ਉਕਤ ਚੋਰ ਦੀ ਸ਼ਨਾਖਤ ਕਰਕੇ ਉਸ ਖਿਲਾਫ ਦਿੱਤੀ ਗਈ ਦਰਖਾਸਤ ਤੇ ਵੀ ਪੁਲੀਸ ਅਧਿਕਾਰੀਆਂ ਨੇ ਕੋਈ ਅਮਲ ਨਹੀਂ ਕੀਤਾ। ਡਾਕਟਰ ਰਾਜੂ ਚੌਹਾਨ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਵਿਚ ਹਸਪਤਾਲ ਵਿੱਚੋਂ ਲੱਗ ਭੱਗ 30 ਲੱਖ ਰੁਪਏ ਦਾ ਸਾਮਾਨ ਚੋਰੀਂ ਹੋ ਚੁੱਕਾ ਹੈ ।

ਉਨ੍ਹਾਂ ਕਿਹਾ ਪੁਲੀਸ ਨੇ ਚੋਰ ਤਾਂ ਕੀ ਫੜਨੇ ਹਨ,ਉਨ੍ਹਾਂ ਨੇ ਤਾਂ ਹਸਪਤਾਲ ਗੇੜਾ ਮਾਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ।ਗੌਰਤਲਬ ਹੈ ਕਿ ਹਸਪਤਾਲ ਦੇ ਅੰਦਰ ਹੀ ਓਟ ਸੈਂਟਰ ਹੋਣ ਕਰਕੇ ਰੋਜ਼ਾਨਾ ਸੈਂਕੜੇ ਨਸ਼ੇੜੀ ਇੱਥੇ ਗੋਲੀ ਖਾਣ ਲਈ ਆਉਂਦੇ ਹਨ ਅਤੇ ਨਸ਼ੇ ਦੀ ਪੂਰਤੀ ਲਈ ਉਨ੍ਹਾਂ ਵੱਲੋਂ ਚੋਰੀਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।ਦੂਜੇ ਪਾਸੇ ਥਾਣਾ ਝਬਾਲ ਦੇ ਤਫ਼ਤੀਸ਼ੀ ਅਫਸਰ  ਨੇ ਕਿਹਾ ਕਿ ਹਸਪਤਾਲ ਵੱਲੋਂ ਸ਼ਿਕਾਇਤ ਦੇਣ ’ਤੇ ਉਨ੍ਹਾਂ ਨੇ ਕੁਝ ਘਰਾਂ ’ਚ ਛਾਪੇਮਾਰੀ ਕੀਤੀ ਸੀ। ਪਰ ਹਸਪਤਾਲ ਵੱਲੋਂ ਦੱਸੇ ਗਏ ਮੁਲਜ਼ਮ ਘਰਾਂ ’ਚ ਨਹੀਂ ਮਿਲੇ।

ਉਨ੍ਹਾਂ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ,ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਹਸਪਤਾਲ ’ਚ ਹੋਈਆਂ ਚੋਰੀਆਂ ਬਾਰੇ ਕੋਈ ਐੱਫਆਈਆਰ ਅਜੇ ਤੱਕ ਦਰਜ ਨਹੀਂ ਹੋਈ ਹੈ। ਝਬਾਲ ਅੱਡੇ ਤੇ ਇਲਾਕੇ ਵਿੱਚ ਹਰ ਰੋਜ ਚੋਰੀ ਦੀਆਂ ਤੇਜੀ ਨਾਲ ਚੋਰੀ ਦੀਆਂ ਵੱਧ ਰਹੀਆ ਵਾਰਦਾਤਾਂ ਨੇ ਲੋਕਾਂ ਦੀ ਨੀਦ ਹਰਾਮ ਕਰ ਰੱਖੀ ਹੈ। ਗੌਰਤਲਬ ਹੈ ਕਿ ਅੱਡਾ ਝਬਾਲ ਵਿੱਚ ਪੱਤਰ ਕਾਰ ਅਮਰੀਕ ਸਿੰਘ ਦੀ ਫੋਟੋਗ੍ਰਾਫ ਦੀ ਦੁਕਾਨ ਵਿੱਚ ਲੱਗੇ ਏ.ਸੀ ਦਾ ਕੰਪਰੈਸ਼ਰ ਚੋਰੀ ਕਰਨ ਵਾਲੇ ਚੋਰ ਦੇ ਨਾਮ ਦਾ ਉਸ ਨੂੰ ਪਤਾ ਨਾ ਹੋਣ ਕਰਕੇ ਪੁਲਿਸ ਚੋਰ ਤੱਕ ਅਜੇ ਤੱਕ ਪਾਹੰਚ ਨਹੀ ਸਕੀ। ਕਿਉਕਿ ਜਾਂਚ ਅਧਿਕਾਰੀ ਵਲੋ ਉਸ ਪਾਸੋ ਚੋਰੀ ਕਰਨ ਵਾਲੇ ਚੋਰ ਦਾ ਨਾਮ ਤੇ ਪਤਾ ਪੁੱਛਿਆ ਜਾ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

 

Share this News