ਨੀਤੀ ਆਯੋਗ ਦਾ ਬਾਈਕਾਟ ਕਰਕੇ ਭਗਵੰਤ ਮਾਨ ਨੇ ਪੰਜਾਬ ਨਾਲ ਧੋਖਾ ਕੀਤਾ,-ਬਾਸਰਕੇ

4675352
Total views : 5506916

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ 

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਵਲੋ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿਤਾ ਹੈ ਉਨਾਂ ਕਿਹਾ ਕਿ ਪੰਜਾਬ ਵੱਡੀ ਆਰਥਿਕ ਮੰਦਹਾਲੀ ਵਿਚੋ ਲੰਘ ਰਿਹਾ ਹੈ ਤੇ ਅਜਿਹੇ ਸਮੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਨੀਤੀ ਆਯੋਗ ਦੀ ਅਹਿਮ ਮੀਟਿੰਗ ਤੋ ਕਿਨਾਰਾ ਕਰਨਾਂ ਪੰਜਾਬ ਨਾਲ ਧੋਖਾ ਕਰਕੇ ਪੰਜਾਬ ਨੂੰ ਵਿਕਾਸ ਪੱਖੋ ਬਹੁਤ ਪਿੱਛੇ ਲਿਜਾਣਾ ਹੈ ਬਾਸਰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਤਾ ਚ ਆਉਣ ਤੋ ਪਹਿਲਾ ਸੂਬੇ ਨੂੰ ਰੰਗਲਾ ਪੰਜਾਬ ਬਨਾਉਣ ਦੇ ਵੱਡੇ ਵੱਡੇ ਵਾਅਦੇ ਕੀਤੇ ਸਨ ਜੋ ਦੂਰ ਦੂਰ ਤੱਕ ਪੂਰੇ ਹੁੰਦੇ ਦਿਖਾਈ ਨਹੀ ਦੇ ਰਹੇ ।

ਉਨਾਂ ਕਿਹਾ ਕਿ ਬੇਰੁਜ਼ਗਾਰੀ,ਸਿਹਤ ਸਹੂਲਤਾਂ,ਸਿਖਿਆ, ਟੂਟੀਆਂ ਸੜਕਾਂ,ਅਤੇ ਵਿਕਾਸ ਦੀ ਸਥਿਤੀ ਵੇਖਕੇ ਲਗਦਾ ਹੈ ਕੇ ਪੰਜਾਬ ਸਰਕਾਰ ਦੀਆ ਅਜਿਹੀਆਂ ਲਾਪ੍ਰਵਾਹੀਆ ਕਰਕੇ ਹੀ ਪੰਜਾਬ ਸਰਕਾਰ ਕੋਲ ਨੀਤੀ ਆਯੋਗ ਅਗੇ ਸੂਬੇ ਦੀਆ ਆਰਥਿਕ ਮੰਗਾਂ ਰੱਖਣ ਦਾ ਸੁਨਿਹਰੀ ਮੋਕਾ ਸੀ ਪ੍ਰੰਤੂ ਭਗਵੰਤ ਮਾਨ ਸਰਕਾਰ ਨੇ ਆਪ ਹੀ ਮੀਟਿੰਗ ਵਿੱਚ ਜਾਣ ਤੋ ਮਨਾਂ ਕਰਕੇ ਖੁਦ ਹੀ ਆਪਣੇ ਪੈਰ ਤੇ ਕੁਹਾੜੀ ਮਾਰਨ ਵਾਲੀ ਗਲ ਕੀਤੀ ਹੈ ।

ਬਾਸਰਕੇ ਨੇ ਕਿਹਾ ਕਿ ਮਾਨ ਸਰਕਾਰ ਹਰ ਫਰੰਟ ਤੇ ਫੇਲ੍ਹ ਹੋਈ ਹੈ ਜਿਸ ਕਰਕੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੁੰ ਆਪ ਪੰਜਾਬ ਦੇ ਦੌਰੇ ਕਰਕੇ ਅਮਨ ਕਾਨੂੰਨ ਦੀ ਸਥਿਤੀ ਅਤੇ ਵੱਡੇ ਪੱਧਰ ਤੇ ਪੰਜਾਬ ਵਿਚ ਵਧ ਰਹੇ ਨਸਿਆ ਨੂੰ ਰੋਕਣ ਲਈ ਪਿੰਡ ਪਿੰਡ ਸੁਰੱਖਿਆ ਕਮੇਟੀਆ ਬਨਾਈਆ ਜਾ ਰਹੀਆ ਹਨ ਉਨਾਂ ਕਿਹਾ ਕਿ ਪੰਜਾਬ ਦੀ ਬਦ ਤੋ ਬਦਤਰ ਹੋ ਰਹੀ ਸਥਿਤੀ ਨੁੰ ਵੇਖਕੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਤਾਲ ਚਿੰਤਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰਿਅਣਾ ਦੀਆ ਵਿਧਾਨ ਸਭਾ ਚੋਣਾ ਜਿੱਤਣ ਲਈ ਆਮ ਆਦਮੀ ਪਾਰਟੀ ਦੀ ਚਿੰਤਾ ਵਿੱਚ ਲੱਗੇ ਹੋਏ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News