ਐਸ.ਆਈ ਹਰਭਾਲ ਸਿੰਘ ਨੇ ਥਾਣਾਂ ਬਿਆਸ ਦੇ ਐਸ.ਐਚ.ਓ ਵਜੋ ਸੰਭਾਲਿਆ ਕਾਰਜਭਾਰ

4675350
Total views : 5506914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ  / ਬਲਵਿੰਦਰ ਸਿੰਘ ਸੰਧੂ ‌ ‌ ‌

ਐਸ ਐਸ ਪੀ ਅੰਮ੍ਰਿਤਸਰ ਆਈ ਪੀ ਐਸ ਸ੍ਰੀ ਸਤਿੰਦਰ ਸਿੰਘ ਵੱਲੋਂ ਨਸਾਂ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਡੀਐਸਪੀ ਬਾਬਾ ਬਕਾਲਾ ਸ.ਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਪੁਲਿਸ ਥਾਣਾ ਬਿਆਸ ਦੇ ਨਵ – ਨਿਯੁਕਤ ਸ. ਹਰਭਾਲ ਸਿੰਘ ਨੇ ਬੀ.ਐਨ.ਈ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਨਸ਼ਾ ਵੇਚਣ ਵਾਲੇ ਅਤੇ ਲੁੱਟਾਂ ਖੌਹਾਂ ਅਤੇ ਹੋਰ ਆਦਿ ਭੈੜੇ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਆਪ ਨੂੰ ਸੁਧਾਰ ਲੈਣ ਨਹੀਂ ਤਾਂ ਹੋਵੇਗੀ ਸਖ਼ਤ ਤੋਂ ਸਖਤ ਕਾਰਵਾਈ ।

ਨਸ਼ਾ ਤਸਕਰਾਂ ਜਾਂ ਉਨਾਂ ਦਾ ਸਾਥ ਦੇਣ ਵਾਲਿਆ ਨੂੰ ਬਖਸ਼ਿਆ ਨਹੀ ਜਾਏਗਾ

ਸ਼.ਹਰਭਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਕਿਸਮ ਦਾ ਨਸ਼ਾ ਆਦਿ ਵੇਚਦਾ ਜਾਂ ਨਸ਼ਾ ਕਰਦਾ ਪਾਇਆ ਗਿਆ ਤਾਂ ਉਸਦੀ ਸਿਫ਼ਾਰਸ ਲੈਕੇ ਕੋਈ ਨਾਂ ਉਸ ਦੇ ਪਿੱਛੇ ਆਵੇ ਅਤੇ ਉਸ ਨੂੰ ਕਿਸੇ ਵੀ ਕੀਮਤ ਤੇ ਬਖ਼ਸਿਆ ਨਹੀਂ ਜਾਵੇਗਾ । ਉਹਨਾਂ ਕਿਹਾ ਕਿ ਪੁਲਿਸ ਥਾਣਾ ਬਿਆਸ ਦੀ ਹਦੂਦ ਅੰਦਰ ਕਿਸੇ ਨੇ ਵੀ ਕਨੂੰਨ ਦੀ ਅਲੰਗਣਾ ਕੀਤੀ ਜਾਂ ਸਾਂਤੀ ਭੰਗ ਕੀਤੀ ਤਾਂ ਉਸਦੇ ਉਪੱਰ ਵੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ । ਸ. ਹਰਭਾਲ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜੋ ਲੋਕ ਨਸ਼ੇ ਆਦਿ ਦਾ ਕਰੋਬਾਰ ਕਰਦੇ ਹਨ ,ਉਹਨਾਂ ਬਾਰੇ ਪੁਲਿਸ ਨੂੰ ਇਤਲਾਹ ਦਿਓ ,ਜੋ ਇਤਲਾਹ ਦੇਵੇਗਾ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ । ਉਹਨਾਂ ਪੱਬਲਿਕ ਨੂੰ ਵੀ ਅਪੀਲ ਕੀਤੀ ਕਿ ਬਿਨਾ ਝਿੱਜਕ ਉਹ ਆਪਣੀ ਫ਼ਰਿਆਦ ਲੈਕੇ ਥਾਣੇ ਅੰਦਰ ਆ ਸਕਦਾ ਹੈ । ਉਸ ਨੂੰ ਪਹਿਲ ਦੇ ਅਧਾਰ ਤੇ ਇਨਸ਼ਾਫ ਦਵਾਇਆ ਜਾਵੇਗਾ । ਉਹਨਾਂ ਕਿਹਾ ਕਿ ਆਮ ਜਨਤਾ ਵੀ ਪੁਲਿਸ ਦਾ ਸਾਥ ਦੇਵੇ ਤਾਂ ਪੁਲਿਸ ਮਾਰਦਸੀ ਤਰੀਕੇ ਨਾਲ ਕੰਮ ਕਰ ਸਕੇ ਅਤੇ ਨਸ਼ੇ ਦੇ ਕਾਰੋਬਰੀਆਂ ਦੀਆਂ ਜੜਾਂ ਵਡੀਆਂ ਜਾਂਣ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News