ਚੋਰ ਦਾ ਨਾਮ ਦੱਸੋਗੇ ਤਾਂ ਹੀ ਕਰਾਵਾਈ ਕਰਾਂਗੇ ! ਚੋਰੀ ਸਬੰਧੀ ਸ਼ਕਾਇਤ ਦਰਜ ਕਰਾਉਣ ਗਏ ਪੀੜਤ ਨੂੰ ਥਾਂਣੇਦਾਰ ਦਾ ਹੁਕਮ

4675349
Total views : 5506913

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਬੀ.ਐਨ.ਈ ਬਿਊਰੋ

ਜਿਲਾ ਤਰਨ ਤਾਰਨ ਦੇ ਥਾਣਾਂ ਝਬਾਲ ਵਿਖੇ ਚੋਰੀ ਦੇ ਮਾਮਲੇ ਨਿਵੇਕਲੇ ਤਰੀਕੇ ਨਾਲ ਹੱਲ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ, ਜਿਥੇ ਚੋਰੀ ਸਬੰਧੀ ਸਕਾਇਤ ਦਰਜ ਕਰਾਉਣ ਵਾਲਿਆ ਤੋ ਚੋਰ ਦਾ ਨਾਮ ਸ਼ਕਾਇਤ ਵਿੱਚ ਦਰਜ ਕਰਕੇ ਦੇਣ ਦਾ ਹੁਕਮ ਦਿੱਤਾ ਜਾਂਦਾ ਹੈ। ਅਜਿਹਾ ਹੀ ਵਰਤਾਰਾ ਪੱਤਰਕਾਰ ਅਮਰੀਕ ਸਿੰਘ ਜੋ ਅੱਡਾ ਝਬਾਲ ਵਿਖੇ ਫੋਟੋਗ੍ਰਾਫੀ ਦਾ ਵੀ ਕੰਮ ਕਰਦਾ ਹੈ, ਨਾਲ ਵਾਪਰਿਆ ਜਿਸ ਵਲੋ ਆਪਣੀ ਦੁਕਾਨ ਵਿੱਚ ਲਗਾਏ ਏ.ਸੀ ਦਾ ਕੰਪਰੈਸ਼ਰ 14 -15 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਿਸੇ ਵਲੋ ਚੋਰੀ ਕਰ ਲਿਆ ਗਿਆ।ਅਮਰੀਕ ਸਿੰਘ ਵਲੋ ਸਵੇਰੇ ਇਸ ਦੀ ਸੂਚਨਾ ਥਾਣਾਂ ਝਬਾਲ ਵਿਖੇ ਦਿੱਤੀ ਗਈ, ਜਿਥੇ ਥਾਣਾਂ ਮੁੱਖੀ ਵਲੋ ਇਕ ਰਾਮ ਸਿੰਘ ਨਾਮੀ ਏ.ਐਸ.ਆਈ ਨੂੰ ਇਸ ਦੀ ਜਾਂਚ ਲਈ ਦਰਖਾਸਤ ਮਾਰਕ ਕੀਤੀ ਗਈ।

ਅਮਰੀਕ ਸਿੰਘ ਅਨੁਸਾਰ ਉਸ ਵਲੋ ਵਾਰ ਵਾਰ ਤਫਤੀਸ਼ੀ ਅਫਸਰ ਨਾਲ ਸਪੰਰਕ ਕਰਕੇ ਮੌਕਾ ਵੇਖਣ ਤੇ ਉਸ ਦੀ ਚੋਰੀ ਸਬੰਧੀ ਸਕਾਇਤ ਦਰਜ ਕਰਨ ਲਈ ਕਹੇ ਜਾਣ ਤੇ ਏ.ਐਸ.ਆਈ ਵਲੋ ਉਸ ਨੂੰ ਕਿਹਾ ਗਿਆ ਕਿ  ਦਰਖਾਸਤ ‘ਚ ਚੋਰ ਦਾ ਨਾਮ ਤੇ ਪਤੇ ਤੋ ਇਲਾਵਾ ਉਸ ਨੇ ਕਿਹੜੇ ਸਮੇ ਚੋਰੀ ਕੀਤੀ ਸਾਰਾ ਵੇਰਵਾ ਦਰਜ ਕਰੋ ਤਾਂ ਹੀ ਕਾਰਵਾਈ ਕਰਕੇ ਚੋਰ ਲੱਭਾਂਗਾ।

ਚੋਰ ਦਾ ਨਾਮ ਪਤੇ ਬਾਰੇ ਉਸ ਕੋਲ ਕੋਈ ਵੇਰਵਾ ਨਾ ਹੋਣ ਕਰਕੇ ਸਬਰ ਦਾ ਘੁੱਟ ਭਰਕੇ ਬੈਠੇ ਚੋਰੀ ਤੋ ਪੀੜਤ ਅਮਰੀਕ ਸਿੰਘ ਨੇ ਕਿਹਾ ਕਿ ਜੇਕਰ ਲੋਕਾਂ ਨੇ ਆਪ ਹੀ ਚੋਰ ਬਾਰੇ ਆਪ ਹੀ ਪਤਾ ਲਗਾਉਣਾ ਹੈ ਤਾਂ ਫਿਰ ਪੁਲਿਸ ਦੀ ਕੀ ਡਿਊਟੀ ਹੈ?
ਜਦੋ ਇਸ ਸਬੰਧੀ ਡੀ.ਐਸ.ਪੀ ਤਰਨ ਤਾਰਨ ਸ੍ਰੀ ਤਰਸੇਮ ਮਸੀਹ ਨਾਲ ਸਪੰਰਕ ਕੀਤਾ ਗਿਆ ਤਾਂ ਉਨਾਂ ਨੇ ਅਜਿਹਾ ਕਹੇ ਜਾਣ ਨੂੰ ਸਮਝ ਦੀ ਘਾਟ ਦਸਦਿਆ ਕਿਹਾ ਕਿ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਸਰੁੱਖਿਆ ਲਈ ਹੈ, ਤੇ ਚੋਰੀ ਸਬੰਧੀ ਤਫਤੀਸ਼ੀ ਵਲੋ ਢਿੱਲ਼ ਮੱਠ ਵਰਤਣ ਅਤੇ ਅਜਿਹਾ ਕਹੇ ਜਾਣ ਦਾ ਉਹ ਖੁਦ ਸਖਤ ਨੋਟਿਸ ਲੈਣਗੇ।

ਖਬਰ ਨੂੰ ਵੱਧ ਤੋ ਵੱਧ ਸ਼ੇਅਰ ਕਰੋ-

Share this News