ਸੱਚਰ ਨੇ ਬਾਬਾ ਮਿੱਠੇ ਸ਼ਾਹ ਜੀ ਦੀ ਯਾਦ ’ਚ ਕਲੇਰ ਮਾਂਗਟ ਵਿੱਚ ਸਲਾਨਾ ਜੋੜ ਮੇਲੇ ਤੇ ਭਰੀ ਹਾਜ਼ਰੀ

4678864
Total views : 5512893

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਹਰ ਸਾਲ ਦੀ ਤਰਾਂ ਪਿੰਡ ਕਲੇਰ ਮਾਂਗਟ ਵਿੱਚ ਬਾਬਾ ਮਿੱਠੇ ਸ਼ਾਹ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਪਿੰਡ ਮਾਂਗਟ ਦੇ ਸਰਪੰਚ ਮਹਿੰਦਰ ਸਿੰਘ, ਮੁੱਖ ਸੇਵਾਦਾਰ ਲਖਵਿੰਦਰ ਸਿੰਘ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ ਮਜੀਂਠਾ ਹਲਕੇ ਦੇ ਕਾਂਗਰਸ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਬਤੌਰ ਮੁੱਖ ਮਹਿਮਾਨ ਪਹੁੰਚੇ, ਭਗਵੰਤਪਾਲ ਸਿੰਘ ਸੱਚਰ ਨੇ ਬਾਬਾ ਮਿੱਠੇ ਸ਼ਾਹ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਉਪਰੰਤ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਬਣ ਗਈ ਹੈ ਕਿ ਨੋਜਵਾਨ ਬੱਚਿਆਂ ਨੂੰ ਵਿੱਦਿਆ ਦੇ ਨਾਲ ਨਾਲ ਧਾਰਮਿਕ ਪੱਖ ਤੋਂ ਵੀ ਜਾਣੂ ਕਰਵਾਈਏ ਤਾਂ ਜੋ ਸਾਡੇ ਬੱਚੇ ਪੜਾਈ ਦੇ ਨਾਲ ਨਾਲ ਨਸ਼ਿਆਂ ਦੇ ਕੋਹੜ ਤੋਂ ਵੀ ਬਚ ਸਕਣ।

ਓਹਨਾਂ ਕਿਹਾ ਕਿ ਅੱਜ ਸਖ਼ਤ ਲੋੜ ਹੈ ਮਾਪਿਆਂ ਨੂੰ ਕਿ ਆਪਣੇ ਜਵਾਨ ਬੱਚਿਆਂ ਤੇ ਧਿਆਨ ਰੱਖਣ ਉਹਨਾਂ ਦੀ ਹਰ ਗਤੀਵਿਧੀ ਨੂੰ ਬਾਰੀਕੀ ਨਾਲ ਘੋਖਣ ਤਾਂ ਜੋ ਬੱਚੇ ਜਾਣੇ ਅਣਜਾਣੇ ਵਿੱਚ ਕਿਸੇ ਬੁਰੀ ਸੰਗਤ ਵਿੱਚ ਨਾ ਫਸ ਜਾਣ। ਇਸ ਮੋਕੇ ਹੋਰਨਾ ਤੋ ਇਲਾਵਾ ਨਗਰ ਕੋਸਿਲ ਮਜੀਠਾ ਦੇ ਕੌਂਸਲਰ ਨਵਦੀਪ ਸਿੰਘ ਸੋਨਾ, ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਨਵਤੇਜ ਪਾਲ ਸਿੰਘ ਸੋਹੀਆਂ, ਸੁਲੱਖਣ ਸਿੰਘ, ਡਾ ਸੁੱਖਵਿੰਦਰ ਸਿੰਘ ਰੰਧਾਵਾ , ਸਰਪੰਚ ਮਹਿੰਦਰ ਸਿੰਘ, ਸਾਬਕਾ ਸਰਪੰਚ ਦੇਸਾ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਸੰਤੋਖ ਸਿੰਘ, ਕਸ਼ਮੀਰ ਸਿੰਘ, ਸਵਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News