Total views : 5513101
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਦੀ ਪੁਲਿਸ ਚੌਕੀ ਗਲਿਆਰਾ, ਅੰਮ੍ਰਿਤਸਰ ਦੇ ਇੰਚਾਰਜ਼ ਐਸ.ਆਈ ਬਲਜਿੰਦਰ ਸਿੰਘ ਦੀ ਪੁਲਿਸ ਪਰਟੀ ਨੂੰ ਸੂਚਨਾਂ ਮਿਲੀ ਕਿ ਗੁਰੂ ਰਾਮ ਦਾਸ ਸਰ੍ਹਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਖੇ ਕੁਝ ਦਿਨ ਪਹਿਲਾਂ ਇੱਕ ਔਰਤ ਵੱਲੋਂ ਆਪਣੀ 02 ਸਾਲ ਦੀ ਬੱਚੀ ਨੂੰ ਇੱਕਲੀ ਛੱਡ ਕੇ ਕੀਤੇ ਚਲੀ ਗਈ ਹੈ। ਜਿਸਤੇ ਪੁਲਿਸ ਟੀਮ ਵੱਲੋਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਬੱਚੀ ਦੀ ਦੇਖਭਾਲ ਲਈ ਪਿੰਗਲੜਵਾੜਾ, ਅੰਮ੍ਰਿਤਸਰ ਵਿੱਖੇ ਦਾਖਲ ਕਰਵਾਇਆ ਗਿਆ।
ਪੁਲਿਸ ਵੱਲੋਂ ਜਾਂਚ ਕਰਨ ਤੇ ਸੀ.ਸੀ.ਟੀ.ਵੀ ਫੁਟੇਜ਼ ਤੋਂ ਪਤਾ ਲੱਗਾ ਕਿ ਬੱਚੀ ਨੂੰ ਜੋ ਔਰਤ ਛੱਡ ਗਈ ਸੀ. ਉਸਨੇ ਹਰੇ ਰੰਗ ਦੀ ਟੀ-ਸ਼ਰਟ ਤੇ ਕਾਲੇ ਰੰਗ ਦੀ ਪੈਂਟ ਪਹਿਨੀ ਹੈ, ਵਜੋਂ ਪਹਿਚਾਨ ਵਿੱਚ ਆਈ ਹੈ।
ਅਗਰ ਇਸ ਔਰਤ ਬਾਰੇ ਕੋਈ ਸੂਚਨਾਂ ਹੋਵੇ ਤਾਂ ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਦੇ ਮੋਬਾਇਲ ਨੰਬਰ 97811-30205 ਅਤੇ ਇੰਚਾਰਜ਼ ਗਲਿਆਰਾ ਦੇ ਮੋਬਾਇਲ ਨੰਬਰ 98760-02621 ਸੰਪਰਕ ਕੀਤਾ ਜਾਵੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-