ਨਸ਼ਿਆਂ ਖਿਲਾਫ ਲਾਮਬੰਦੀ ਲਈ ਵਿਲੇਜ ਡਿਫੈਂਸ ਕਮੇਟੀਆਂ ਨਾਲ ਐਸ. ਡੀ .ਐਮ ਬਾਬਾ ਬਕਾਲਾ ਅਤੇ ਡੀ.ਐਸ.ਪੀ ਬਾਬਾ ਬਕਾਲਾ ਨੇ ਕੀਤੀਆਂ ਮੀਟਿੰਗਾਂ

4678850
Total views : 5512860

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ/ਬਲਵਿੰਦਰ ਸੰਧੂ 

ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਰਾਜ ਪੱਧਰੀ ਮੁਹਿੰਮ ਵਿੱਚ ਲੋਕਾਂ ਦਾ ਸਾਥ ਲੈਣ ਲਈ ਐਸ ਡੀ ਐਮ ਬਾਬਾ ਬਕਾਲਾ ਸਾਹਿਬ ਸ ਰਵਿੰਦਰ ਪਾਲ ਸਿੰਘ ਅਤੇ ਡੀਐਸਪੀ ਬਾਬਾ ਬਕਾਲਾ ਸਾਹਿਬ ਨੇ ਪਿੰਡਾਂ ਵਿੱਚ ਬਣਾਈਆਂ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਅੱਜ ਇਸ ਸਬੰਧੀ ਪਿੰਡ ਕਾਲੇਕੇ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਸ ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਨਸ਼ਾ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ ਪਰ ਇਸ ਤੋਂ ਤੁਹਾਡੇ ਸਾਥ ਨਾਲ ਬਚਿਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਇਹ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਰਾਜ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਵੇ ਪਰ ਇਹ ਉਨੀ ਦੇਰ ਤੱਕ ਸੰਭਵ ਨਹੀਂ ਜਿੰਨਾ ਚਿਰ ਤੱਕ ਲੋਕ ਇਸ ਗੰਭੀਰ ਮੁੱਦੇ ਉੱਤੇ ਸਰਕਾਰ ਦਾ ਸਾਥ ਨਹੀਂ ਦਿੰਦੇ।  ਉਹਨਾਂ ਕਿਹਾ ਕਿ ਜੇਕਰ ਤੁਸੀਂ ਨਸ਼ੇ ਵਿੱਚ ਵੇਚਣ ਵਾਲੇ ਲੋਕਾਂ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਤਾਂ ਇਸ ਦੀ ਸਪਲਾਈ ਚੇਨ ਰੁਕ ਸਕਦੀ ਹੈ ਅਤੇ ਦੂਸਰੇ ਪਾਸੇ ਜੇਕਰ ਆਪਣੇ ਪਿੰਡ ਦੇ ਨੌਜਵਾਨ ਨਸ਼ੇ ਕਰਦੇ ਹਨ ਤਾਂ ਉਸ ਦਾ ਇਲਾਜ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਕਰਵਾ ਲਈਏ ਤਾਂ ਉਹ ਇਸ ਰੋਗ ਤੋਂ ਮੁਕਤ ਹੋ ਕੇ ਆਮ ਵਾਂਗ ਜਿੰਦਗੀ ਜੀਅ ਸਕਦੇ ਹਨ

 ਉਹਨਾਂ ਕਿਹਾ ਕਿ ਇਹ ਦੋਵੇਂ ਕੰਮ ਭਾਵੇਂ ਬਹੁਤ ਨਿੱਕੇ ਹਨ ਪਰ ਇਸ ਕੜੀ ਨੂੰ ਤੋੜਨ ਵਿੱਚ ਇੰਨਾ ਦਾ ਵੱਡਾ ਯੋਗਦਾਨ ਹੈ । ਉਹਨਾਂ ਦੱਸਿਆ ਕਿ ਦੁਨੀਆਂ ਭਰ ਵਿੱਚ ਕੀਤੀ ਗਈ ਖੋਜ ਇਹ ਦੱਸਦੀ ਹੈ ਕਿ ਨਸ਼ਾ ਉਨੀ ਦੇਰ ਖਤਮ ਨਹੀਂ ਹੁੰਦਾ ਜਿੰਨਾ ਚਿਰ ਤੱਕ ਇਸ ਦੀ ਮੰਗ ਬੰਦ ਨਹੀਂ ਕੀਤੀ ਜਾਂਦੀ।  ਇਸ ਲਈ ਇਹ ਜਰੂਰੀ ਹੈ ਕਿ ਅਸੀਂ ਆਪਣੇ ਨਸ਼ਾ ਲੈਂਦੇ ਰੋਗੀਆਂ ਦਾ ਇਲਾਜ ਕਰਾਈਏ ਜਿਸ ਨਾਲ ਸਪਲਾਈ ਚੇਨ ਰੁਕ ਜਾਵੇਗੀ। ਇਸ ਦੇ ਨਾਲ ਜੇਕਰ ਤੁਸੀਂ ਨਸ਼ਾ ਵੇਚਣ ਵਾਲੇ ਲੋਕਾਂ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋਗੇ ਤਾਂ ਅਸੀਂ ਤੁਹਾਡਾ ਨਾਂ ਸਾਹਮਣੇ ਲਿਆਂਦੇ ਬਗੈਰ ਦੋਸ਼ੀ ਵਿਅਕਤੀ ਨੂੰ ਫੜ ਕੇ ਇਸ ਸਪਲਾਈ ਚੇਨ ਨੂੰ ਰੋਕ ਸਕਾਂਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News