ਅੰਮ੍ਰਿਤਸਰ ‘ਚ ਪੁਲਿਸ ਨੇ ਜਿਸਮ ਫਿਰੋਸ਼ੀ ਦੇ ਅੱਡੇ ਦਾ ਕੀਤਾ ਪਰਦਾਫਾਸ਼!ਸਪਾ ਸੈਂਟਰ ਦੀ ਆੜ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਕਰਨ ਵਾਲੇ 10 ਲੜਕੇ ਤੇ ਲੜਕੀਆਂ ਨੂੰ ਕੀਤਾ ਕਾਬੂ

4678828
Total views : 5512826

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਅੰਮ੍ਰਿਤਸਰ ਸ਼ਹਿਰ ਦੀ ਪੁਲਿਸ ਨੇ ਇਕ ਗੁਪਤ ਸੂਚਨਾ ਦੇ ਅਧਾਰ ‘ਤੇ ਕਾਰਵਾਈ ਕਰਦਿਆ ਸਪਾ ਸੈਂਟਰ ਦੀ ਆੜ ‘ਚ ਚੱਲ ਰਹੇ ਸੈਕਸ ਅੱਡੇ ਦਾ ਪਰਦਾਫਾਸ਼ ਕਰਦਿਆ 10 ਲੜਕਿਆ ਤੇ ਲੜਕੀਆ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ  ਇੰਸਪੈਕਟਰ ਬਲਜਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ ਸਮੇਤ ਪੁਲਿਸ ਪਾਰਟੀ ਵੱਲੋਂ ਪੁਖ਼ਤਾ ਸੂਚਨਾਂ ਮਿਲੀ ਕਿ

ਸੈਲੀਬ੍ਰੇਸ਼ਸਨ ਮਾਲ, ਬਟਾਲਾ ਰੋਡ, ਅੰਮ੍ਰਿਤਸਰ ਦੀ ਤੀਸਰੀ ਮੰਜ਼ਿਲ ਵਿੱਖੇ The Peaceful SPA, ਮਾਲਕ ਨਾਮਾਲੂਮ ਤੇ ਮੈਨੇਜਰ ਕਵਲਜੀਤ ਸਿੰਘ ਅਤੇ Azelea SPA & Wellness Centre ਦਾ ਮਾਲਕ ਨਾਜ਼ਿਮ ਹੁਸੈਨ ਅਤੇ ਮੈਨੇਜ਼ਰ ਭੁਪੇਂਦਰਾ ਸਿੰਘ ਜੋ ਇਹ ਸਪਾ ਸੈਂਟਰਾਂ ਦੀ ਆੜ ਵਿੱਚ ਲੜਕੀਆਂ ਕੋਲੇ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਂਦੇ ਹਨ।

ਜਿਸਤੇ ਪੁਲਿਸ ਟੀਮ ਵੱਲੋਂ ਯੋਜ਼ਨਾਬੰਧ ਤਰੀਕੇ ਨਾਲ ਛਾਪੇਮਾਰੀ ਕਰਕੇ 1. ਕੰਵਲਜੀਤ ਸਿੰਘ ਉਰਫ਼ ਕੰਵਲ ਪੁੱਤਰ ਧੀਰ ਸਿੰਘ ਵਾਸੀ ਪਿੰਡ ਭੈਈ ਗਿੱਲ ਫ਼ਤਹਿਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ, 2. ਭੁਪਿੰਦਰਾ ਸਿੰਘ ਪੁੱਤਰ ਚੰਦਰਪਾਲ ਸਿੰਘ ਵਾਸੀ ਬਟਾਲਾ ਰੋਡ,ਅੰਮ੍ਰਿਤਸਰ। 3. ਸਵੱਪਨੇਸ਼ਵਰ ਸਮੁੰਨਤਰੇ ਪੁੱਤਰ ਸਾਧੂ ਚਰਨ ਸਮਨਤਰੇ ਵਾਸੀ ਅਮਨ ਐਵੀਨਿਊ, ਮਜੀਠਾ ਰੋਡ,ਅੰਮ੍ਰਿਤਸਰ। 4. ਜਸਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਰਿਆਸਤ ਐਵੀਨਿਊ ਘਨੂੰਪੁਰ ਕਾਲੇ ਰੋਡ, ਛੇਹਰਟਾ, ਅੰਮ੍ਰਿਤਸਰ। 5. ਆਰਤੀ ਪਤਨੀ ਮੰਨੂੰ ਵਾਸੀ ਜਲੰਧਰ ਹਾਲ ਸੁਲਤਾਨਵਿੰਡ ਰੋਡ, ਅੰਮ੍ਰਿਤਸਰ 6. ਕਵਿਤਾ ਪਤਨੀ ਆਸ਼ੀਸ਼ ਵਾਸੀ ਕਟੜਾ ਕਰਮ ਸਿੰਘ, ਅੰਮ੍ਰਿਤਸਰ।7. ਸਪਨਾ ਰਹੂ ਪੁੱਤਰੀ ਸੁਰਜੀਤ ਸਿੰਘ ਵਾਸੀ ਫਿਮਡ ਰਤਨਗੜ੍ਹ, ਜਿਲ੍ਹਾ ਪਠਾਨਕੋਟ 8. ਸੁਦੇਸ਼ ਕੁਮਾਰ ਪੁੱਤਰ ਦੀਨਾ ਨਾਥ ਵਾਸੀ ਸਵਾਂਕ ਮੰਡੀ ਨੇੜੇ, ਨਮਕ ਮੰਡੀ,ਅੰਮ੍ਰਿਤਸਰ 9, ਪ੍ਰਦੀਪ ਕੁਮਾਰ ਪੁੱਤਰ ਕੀਮਤੀ ਲਾਲ ਵੀ ਦਸ਼ਮੇਸ਼ ਨਗਰ ਜੋੜਾ ਫਾਟਕ ਅੰਮ੍ਰਿਤਸਰ। 10. ਪ੍ਰਿਆ ਪੁੱਤਰ ਜਸਪਾਲ ਸਿੰਘ ਵਾਸੀ ਕੋਰਟ ਰੋਡ ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ ਅਤੇ ਸਪਾ ਸੈਂਟਰ ਦਾ ਮਾਲਕ ਨਾਜ਼ਿਮ ਹੂਸੈਨ ਵੀ ਦਿੱਲੀ ਅਤੇ ਇੱਕ ਨਾਮਾਲੂਮ ਵਿਅਕਤੀ ਨੂੰ ਕਾਬੂ ਕਰਨਾ ਬਾਕੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News