Total views : 5511454
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਮਿ੍ਤਸਰ /ੳੇਪਿੰਦਰਜੀਤ ਸਿੰਘ
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਸਕੇਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਤੁਸੀ 25 ਜੂਨ ਨੂੰ ਸੰਵਿਧਾਨ ਹਤਿਆ ਦਿਵਸ ਮਨਾਉਣ ਦਾ ਜੋ ਫੈਸਲਾ ਕੀਤਾ ਹੈ ਉਹ ਸਲਾਘਾਯੋਗ ਹੈ ਅਤੇ ਇਸ ਫੈਸਲੇ ਦਾ ਪੂਰਾ ਭਾਰਤ ਸਵਾਗਤ ਕਰਦਾ ਹੈ ।
ਬਾਸਰਕੇ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਕੇ ਮੰਗ ਕੀਤੀ ਕਿ ਸਾਕਾ ਨੀਲਾ ਤਾਰਾ ਸਬੰਧੀ ਅਣਮਨੁੱਖੀ ਹਤਿਆ ਦਿਵਸ 6 ਜੂਨ ਨੂੰ ਮਨਾਉਣ ਦਾ ਐਲਾਨ ਕੀਤਾ ਜਾਵੇ
ਇਹੋ ਜਿਹੇ ਕਾਲੇ ਦਿਨ ਜੋ ਭਾਰਤ ਵਿੱਚ ਵਾਪਰੇ ਹਨ ਊਹ ਆਉਣ ਵਾਲੀਆ ਪੀੜੀਆਂ ਨੂੰ ਵੀ ਯਾਦ ਕਰਾਉਣਾ ਜਰੂਰੀ ਹੈ । 25 ਜੂਨ 1975 ਨੂੰ ਜੋ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਨੇ ਐਮਰਜੰਸੀ ਲਗਾਉਣ ਦਾ ਐਲਾਨ ਕਰਕੇ ਲੋਕਤੰਤਰ ਦੀ ਹੱਤਿਆ ਹੀ ਨਹੀ ਕੀਤੀ ਸਗੋਂ ਪੂਰੇ ਭਾਰਤ ਨੂੰ ਆਪਣਾ ਗੁਲਾਮ ਬਣਾ ਲਿਆ ਸੀ 25 ਜੂਨ 1975 ਦੀ ਐਮਰਜੰਸੀ ਦੌਰਾਨ ਜਿਨਾਂ ਭਾਰਤੀਆ ਨੇ ਅਣਮਨੁੱਖੀ ਦਰਦ ਝਲਇਆ ਹੈ ਉਹ ਹਮੇਸ਼ਾ ਯਾਦ ਰਹੇਗਾ ਬਾਸਰਕੇ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕੇ ਜਿਸ ਤਰਾਂ 25 ਜੂਨ 1975 ਸੰਵਿਧਾਨ ਹਤਿਆ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ ਉਸੇ ਤਰਾਂ 6 ਜੂਨ 1984 ਬਲਿਊ ਸਟਾਰ ਕਰਕੇ ਸਿੱਖਾਂ ਦੇ ਸਰਬ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਕਾਂਤੇ ਤੋਪਾਂ ਨਾਲ ਹਮਲਾ ਕਰ ਕੇ ਢਾਹ ਢੇਰੀ ਕੀਤਾ ਸੀ ਤੇ ਅਨੇਕਾਂ ਮਨੁੱਖਤਾ ਦੀਆ ਜਾਨਾਂ ਲਈਆ ਗਈਆਂ ਸਨ ਉਸ ਦਿਨ ਦਾ ਵੀ ਨੋਟੀਫੀਕੇਸ਼ਨ ਕਰਕੇ ਅਣਮਨੁੱਖੀ ਹਤਿਆ ਦਿਵਸ ਮਨਾਉਣ ਦਾ ਐਲਾਨ ਕੀਤਾ ਜਾਵੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-