ਪੜ੍ਹਾਈ ਕਰਨ ਲਈ ਕੈਨੇਡਾ ਗਈ 23 ਸਾਲਾ ਮੁਟਿਆਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

4926083
Total views : 5915398

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਪਿਛਲੇ ਸਾਲ ਅਗਸਤ ਮਹੀਨੇ ‘ਚ ਸਟੱਡੀ ਵੀਜ਼ੇ ‘ਤੇ ਗਈ ਸੀ ਵਿਦੇਸ਼

ਰਾਏਕੋਟ/ਬਾਰਡਰ ਨਿਊਜ ਸਰਵਿਸ

 ਪਿੰਡ ਲੋਹਟਬੱਦੀ ਦੀ 23 ਸਾਲਾ ਲੜਕੀ ਦੀ ਕੈਨੇਡਾ ਬਰੈਂਮਟਨ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਤਨਵੀਰ ਕੌਰ (23) ਪੁੱਤਰੀ ਰਣਜੀਤ ਸਿੰਘ ਵਾਸੀ ਲੋਹਟਬੱਦੀ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਸਟੱਡੀ ਵੀਜ਼ੇ ‘ਤੇ ਬਰੈਂਮਟਨ (ਕੈਨੇਡਾ) ਗਈ ਸੀ। 

ਕੰਮਕਾਰ ਨਾ ਮਿਲਣ ਤੇ ਪੜਾਈ ਦਾ ਬੌਝ ਹੋਣ ਕਰਕੇ ਰਹਿੰਦੀ ਸੀ ਟੈਨਸ਼ਨ ‘ਚ

ਜਿੱਥੇ ਉਹ ਵਧੀਆ ਢੰਗ ਨਾਲ ਪੜ੍ਹਾਈ ਕਰਦੀ ਸੀ ਪਰ ਪੜ੍ਹਾਈ ਦੇ ਬੋਝ ਅਤੇ ਕੰਮਕਾਰ ਨਾ ਮਿਲਣ ਦੀ ਟੈਨਸ਼ਨ ਵੀ ਰੱਖਦੀ ਸੀ। ਜਿਸ ਦੇ ਚਲਦੇ ਬੀਤੀ ਰਾਤ ਅਚਾਨਕ ਦਿਨ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। 

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਬੜੇ ਚਾਵਾਂ ਤੇ ਉਮੀਦਾਂ ਨਾਲ ਆਪਣੀ ਬੇਟੀ ਨੂੰ ਪੜਾਈ ਕਰਨ ਲਈ ਵਿਦੇਸ਼ ਭੇਜਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਬੀਤੀ ਰਾਤ ਇਹ ਭਾਣਾ ਵਾਪਰ ਗਿਆ।

ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾ ਦੀ ਲਾਸ਼ ਜਲਦ ਪਿੰਡ ਭੇਜੀ ਲਿਆਂਦੀ ਜਾਵੇ ਤਾਂ ਜੋ ਪਰਿਵਾਰ ਉਸ ਦੀਆਂ ਅਤਿੰਮ ਰਸਮਾਂ ਆਪਣੇ ਹੱਥੀ ਕਰ ਸਕੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News