Total views : 5510240
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ /ਬੀ.ਐਨ.ਈ ਬਿਊਰੋ
ਬਠਿੰਡਾ ਪੁਲਿਸ ਨੇ ਇੱਕ ਨਸ਼ਾ ਤਸਕਰ ਦੇ 7 ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਦੱਸਿਆ ਕਿ ਪਿਛਲੇ ਦਿਨੀਂ ਮੌੜ ਮੰਡੀ ਦੇ ਇੱਕ ਵਿਅਕਤੀ ਖਿਲਾਫ਼ ਵੱਡੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ’ਤੇ ਇੱਕ ਕਾਰਵਾਈ ਕਰਦਿਆਂ ਹੁਣ ਉਸ ਦੇ 7 ਬੈਂਕ ਖਾਤਿਆਂ ਨੂੰ ਫਰੀਜ਼ ਕਰਕੇ ਇੱਕ ਕਰੋੜ 7 ਲੱਖ 6 ਹਜ਼ਾਰ ਰੁਪਏ ਫਰੀਜ਼ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਉਸ ਦੀ ਹੋਰ ਜਾਇਦਾਦ ਲਈ ਵੀ ਉੱਚ ਅਧਿਕਾਰੀਆਂ ਨੂੰ ਲਿਖਤੀ ਭੇਜ ਦਿੱਤਾ ਗਿਆ ਹੈ ਅਤੇ ਜਲਦੀ ਹੀ ਉਸ ਦੀ ਜਾਇਦਾਦ ਨੂੰ ਵੀ ਫਰੀਜ਼ ਕੀਤਾ ਜਾਵੇਗਾ। ਜੋ ਕਿ ਉਸਨੇ ਨਾਜਾਇਜ਼ ਤੌਰ ’ਤੇ ਬਣਾਈ ਹੈ। ਉਹਨਾਂ ਦੱਸਿਆ ਕਿ ਇਸਨੇ ਪੰਜਾਬ ਦੇ ਨਾਲ – ਨਾਲ ਹਰਿਆਣੇ ’ਚ ਵੀ ਕਈ ਜਗ੍ਹਾ ਆਪਣੀ ਪ੍ਰਾਪਰਟੀ ਬਣਾਈ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮੌੜ ਮੰਡੀ ਦੇ ਇੱਕ ਵਿਅਕਤੀ ਤਰਸੇਮ ਚੰਦ ਵਾਸੀ ਮੌੜ ਮੰਡੀ ਖਿਲਾਫ਼ ਥਾਣਾ ਮੌੜ ਅਤੇ ਥਾਣਾ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿਚ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਦੀ ਬੈਂਕ ਖਾਤੇ ਫਰੀਜ਼ ਕੀਤੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-