Total views : 5509898
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ/ਬਲਵਿੰਦਰ ਸਿੰਘ ਸੰਧੂ
ਕਾਰ ਸੇਵਾ ਖਡੂਰ ਸਾਹਿਬ ਬਾਬਾ ਦਵਿੰਦਰ ਸਿੰਘ ਜਿਨ੍ਹਾਂ ਨੇ 250 ਬੂਟੇ ਲਗਵਾ ਕੇ ਪਿੰਡ ਖਲਚੀਆਂ ਲਈ ਇਕ ਵੱਡਾ ਉਪਰਾਲਾ ਕੀਤਾ। ਵੱਧ ਰਹੀ ਗਰਮੀ ਦੇ ਮੌਸਮ ਨੂੰ ਦੇਖਦਿਆਂ ਸਮਾਜ ਦਾ ਹਰ ਵਰਗ ਸਮਾਜਸੇਵੀ , ਵਾਤਾਵਰਨ ਪ੍ਰੇਮੀ, ਬੁੱਧੀਜੀਵੀ ਧਾਰਮਿਕ ਸੰਸਥਾਵਾਂ ਚਿੰਤਤ ਸਨ ਅਤੇ ਇਸ ਸਭ ਕਾਸੇ ਲਈ ਰੁੱਖਾਂ ਦੀ ਘਾਟ ਦਾ ਹੀ ਮੰਨਿਆ ਜਾਂਦਾ ਸੀ।ਸਮਾਜਸੇਵੀਆਂ,ਵਾਤਾਵਰਨ ਪ੍ਰੇਮੀ ਨਾਲ ਰਲ ਕੇ ਰੁੱਖ ਲਗਵਾਏ ਜਾ ਰਹੇ ਹਨ ਜਿਸ ਦੇ ਚਲਦਿਆਂ,ਬਾਬਾ ਦਵਿੰਦਰ ਸਿੰਘ ,ਐਸ .ਐਚ .ਓ ਬਿਕਰਮਜੀਤ ਸਿੰਘ ਖਲਚੀਆਂ,ਆਪ ਆਗੂ ਬਲਾਕ ਪ੍ਰਧਾਨ ਫਲਵਿੰਦਰ ਸਿੰਘ ਵੱਲੋ ਪਿੰਡ ਦੀਆਂ ਖਾਲੀ ਪਈਆਂ ਥਾਂਵਾਂ ਤੇ ਰੁੱਖ ਲਗਵਾਏ ਗਏ।
ਬਾਬਾ ਦਵਿੰਦਰ ਸਿੰਘ ਜੀ ਨੇ ਕਿਹਾ ਕਿ ਹਰ ਪਿੰਡ ਨੂੰ 250 ਸੌ ਬੂਟੇ ਦਿੱਤੇ ਜਾ ਰਹੇ ਹਨ। ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾ ਕੇ ਕਿ ਵਾਤਾਵਰਨ ਨੂੰ ਸੁੱਧ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਐਸ.ਐਚ.ਓ ਬਿਕਰਮਜੀਤ ਸਿੰਘ, ਬਲਾਕ ਪ੍ਰਧਾਨ ਫਲਵਿੰਦਰ ਸਿੰਘ, ਯੂਥ ਵਿੰਗ ਪ੍ਰਧਾਨ ਰਾਜ ਕੁਮਾਰ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੋਸ਼ਲ ਮੀਡੀਆ ਪ੍ਰਧਾਨ ਬਲਜੀਤ ਸਿੰਘ ਅਤੇ ਮਾਸਟਰ ਅਵਤਾਰ ਸਿੰਘ ਚੀਮਾ, ਰਾਜੂ ਬਾਵਾ, ਨਵਜੋਤ ਸਿੰਘ ਯਾਦੀ, ਰਾਜਵੀਰ, ਗੋਰਾ, ਸੁਖਚੈਨ ਸਿੰਘ ਆਦਿ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-