ਬੀ.ਬੀ.ਕੇ ਡੀ.ਏ.ਵੀ ਕਾਲਜ਼ (ਇਸਤਰੀਆਂ) ਵਿੱਖੇ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਕਰਵਾਇਆ ਗਿਆ ਸੈਮੀਨਾਰ

4677086
Total views : 5509625

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਲੋਕਾਂ ਅਤੇ ਸਕੂਲ/ਕਾਲਜਾਂ ਦੇ ਵਿੱਦਿਆਰਥੀਆਂ ਨੂੰ ਨਸ਼ੇ  ਦੀ ਅਲਾਮਤ ਨੂੰ ਸਮਾਜ਼ ਵਿੱਚੋ ਖਤਮ ਕਰਨ ਲਈ ਅਤੇ ਇਸਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕਤਾਂ ਫੈਲਾਉਂਣ ਅਤੇ ਨਸ਼ੇ ਨੂੰ ਆਪਣੀ ਜਿੰਦਗੀ ਵਿੱਚ ਕਦੇ ਵੀ ਜਗ੍ਹਾਂ ਨਾ ਦੇਣ ਬਾਰੇ ਪ੍ਰੇਰਿਤ ਕਰਨ ਸਬੰਧੀ ਸੈਮੀਨਾਰ ਅੱਜ ਬੀ.ਬੀ.ਕੇ ਡੀ.ਏ.ਵੀ ਕਾਲਜ਼ (ਇਸਤਰੀਆਂ) ਵਿੱਖੇ Ficci Flo, ਅੰਮ੍ਰਿਤਸਰ ਨਾਲ ਸਾਂਝੇ ਤੌਰ ਤੇ ਕਰਵਾਇਆ ਗਿਆ। 
ਇਸ ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਸ੍ਰੀ ਰਣਜੀਤ ਸਿੰਘ ਢਿੱਲੋਂ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਸਮਾਗਮ ਵਿੱਚ ਆਉਣ ਤੇ Ficci Flo ਦੀ ਵਾਈਸ ਚੇਅਰਪਰਸਨ ਸ੍ਰੀਮਤੀ ਮੋਨਾ ਸਿੰਘ ਸਮੇਤ ਮੈਬਰਾਂਨ ਅਤੇ ਸ੍ਰੀ ਆਲਮ ਵਿਜੇ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਲਾਅ-ਐਂਡ-ਆਰਡਰ,ਅੰਮ੍ਰਿਤਸਰ, ਸ੍ਰੀਮਤੀ ਹਰਕਮਲ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ, ਸ੍ਰੀ ਵਿਜੇ ਕੁਮਾਰ, ਪੀ.ਪੀ.ਐਸ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਵੱਲੋਂ ਸਵਾਗਤ ਕੀਤਾ ਗਿਆ। 
ਕਮਿਸ਼ਨਰ ਪੁਲਿਸ ਨੇ ਕਿਹਾ ਕਿ ਪੁਲਿਸ ਸਮਾਜ਼ ਵਿੱਚੋਂ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਲਈ ਤਿੰਨ ਤਰੀਕੇ ਨਾਲ ਕੰਮ ਕਰ ਰਹੀ ਹੈ ਸਪਲਾਈ ਲਾਈਨ ਨੂੰ ਤੋੜ ਕੇ ਨਸ਼ਾਂ ਤੱਸਕਰਾਂ ਨੂੰ ਕਾਬੂ ਕਰਕੇ ਨਸ਼ੀਲੇ ਪਦਾਰਥਾਂ ਦੀ ਬ੍ਰਾਮਦਗੀ, 2. ਨਸ਼ਾਂ ਕਰਨ ਵਾਲੇ ਵਿਅਕਤੀਆਂ ਨੂੰ  ਸੁਧਾਰਨਾਂ ਅਤੇ 3. ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰਨਾ। 
ਉਹਨਾਂ ਕਿਹਾ ਕਿ ਜੋ ਵਿਅਕਤੀ ਨਸ਼ੇ ਦੀ ਅਲਾਮਤ ਵਿੱਚ ਚਲਾ ਜਾਂਦਾ ਹੈ, ਉਹ ਦਿਮਾਗੀ ਬਿਮਾਰ ਹੁੰਦਾ, ਅਜਿਹੇ ਵਿਅਕਤੀ ਨਾਲ ਭੇਦਭਾਵ ਨਾ ਕਰਦੇ ਹੋਏ, ਉਸਨਨੂੰ ਬਿਮਾਰ ਸਮਝਦੇ ਹੋਏ, ਉਸਦਾ ਇਲਾਜ਼ ਕਰਵਾਉਂਦਾ ਚਾਹੀਦਾ ਹੈ। ਨਸ਼ੇ ਦੀ ਬਿਮਾਰੀ ਨੂੰ ਸਮਾਜ਼ ਦੇ ਸਹਿਯੋਗ ਨਾਲ ਖਤਮ ਹੋਵੇਗੀ,  ਆਓ ਪ੍ਰਣ ਕਰੀਏ ਨਾ ਖੁਦ ਨਸ਼ਾਂ ਕਰਾਗੇ ਅਤੇ ਦੂਸਰੇ ਨੂੰ ਨਸ਼ਾਂ ਨਾ ਕਰਨ ਲਈ ਪ੍ਰੇਰਿਤ ਕਰਾਗੇ। ਮੋਬਾਇਲ ਗੇਮਾਂ ਖੇਡਣ ਦੀ ਬਜ਼ਾਏ ਸਰੀਰਕ ਕਸਰਤ/ਖੇਡਾ ਖੇਡਣੀਆਂ ਚਾਹੀਦੀਆਂ ਹਨ, ਜਿਸ ਨਾਲ ਦਿਮਾਗ ਤੇ ਸਰੀਰਕ ਤੰਦਰੂਸਤ ਰਹਿੰਦਾ ਹੈ ਤੇ ਹਮੇਸ਼ਾ ਪੋਜਿਟਿਵ ਕੰਮ ਤੇ ਪੋਜਿਟਿਵ ਸੋਚ ਰੱਖੋ।  
ਡਾਕਟਰ ਜੇ.ਪੀ.ਐਸ ਭਾਟੀਆਂ ਐਮ.ਡੀ (ਮਨੋਰੋਗ), ਡਾ. ਜਸਪ੍ਰੀਤ ਕੌਰ ਨਈਅਰ, ਡਾ. ਪੁਸ਼ਪਿੰਦਰ ਵਾਲੀਆ, ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ, ਦੇ ਇੱਕ ਪੈਨਲ ਵੱਲੋਂ ਸਮਾਗਮ ਵਿੱਚ ਹਾਜ਼ਰਿਨ ਨੂੰ ਨਸ਼ੇ ਕਾਰਨ ਹੋਣ ਵਾਲੇ ਨੁਕਸਾਨ ਅਤੇ ਇਸਦੀ ਲਤ ਤੋਂ ਕਿਵੇ ਦੂਰ ਰਹਿ ਸਕਦੇ ਹਾਂ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-  
Share this News