ਇੰਸਪੈਕਟਰ ਜਸਪਾਲ ਸਿੰਘ ਤੇ ਧਰਮਿੰਦਰ ਕਲਿਆਣ ਨੇ ਪਦਉਨਤ ਹੋ ਕੇ ਪ੍ਰਾਪਤ ਕੀਤਾ ਏ.ਸੀ.ਪੀ ਰੈਂਕ

4676867
Total views : 5509304

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਇੰਸ :ਜਸਪਾਲ ਸਿੰਘ ਅਤੇ ਇੰਸ: ਧਰਮਿੰਦਰ ਕਲਿਆਣ ਜੋਕਿ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਖੇ ਇੰਸਪੈਕਟਰ ਰੈਂਕ ਤੇ ਡਿਊਟੀ ਨਿਭਾ ਰਹੇ ਸਨ, ਜਿੰਨਾਂ ਦੀ ਏ.ਸੀ.ਪੀ ਰੈਂਕ (ਪੀ.ਪੀ.ਐਸ) ਤੇ ਪਦਉੱਨਤ ਹੋਣ ਤੇ ਸ਼੍ਰੀ ਰਣਜੀਤ ਸਿੰਘ ਢਿੱਲੋ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ Pipping Ceremony ਕੀਤੀ ਗਈ। ਇਸ ਸਮੇਂ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀਸੀਪੀ ਇੰਨਵੈਸਟੀਗੇਸ਼ਨ,

ਅੰਮ੍ਰਿਤਸਰ, ਸ੍ਰੀ ਨਵਜ਼ੋਤ ਸਿੰਘ,ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਸ੍ਰੀ ਸੁਖਪਾਲ ਸਿੰਘ, ਏ.ਸੀ.ਪੀ ਪੱਛਮੀ,ਅੰਮ੍ਰਿਤਸਰ ਹਾਜ਼ਰ ਸਨ। ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਪਦਉੱਨਤ ਹੋਣ ਵਾਲੇ ਅਧਿਕਾਰੀਆਂ ਨੂੰ ਸੁਭਕਾਮਨਾਵਾ ਦੇਂਦੇ ਹੋਏ, ਕਿਹਾ ਉਹਨਾਂ ਨੂੰ ਮਿਲੀ ਜਿੰਮੇਵਾਰੀ ਤਣਦੇਹੀ ਤੇ ਨਿਸ਼ਟਾ ਨਾਲ ਨਿਭਾਉਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News