ਪੁਲਿਸ ਨੇ ਸਪਾ ਕੇਂਦਰ ਦੀ ਆੜ ‘ਚ ਦੋ ਕੇਂਦਰਾਂ ‘ਤੇ ਚੱਲ ਰਹੇ ਸੈਕਸ ਰੈਕੇਟ ਦੇ ਧੰਦੇ ਦਾ ਕੀਤਾ ਪਰਦਾਫਾਸ਼

4674134
Total views : 5505108

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮਲੋਟ / ਬਾਰਡਰ ਨਿਊਜ ਸਰਵਿਸ

ਮੁਕਤਸਰ ਅਤੇ ਮਲੋਟ ਪੁਲਿਸ ਨੇ ਸਾਂਝੇ ਤੌਰ ‘ਤੇ ਮਲੋਟ ਦੇ ਸਕਾਈ ਮਾਲ ‘ਤੇ ਛਾਪਾ ਮਾਰ ਕੇ ਸਪਾ ਕੇਂਦਰ ਦੀ ਆੜ ‘ਚ ਦੋ ਕੇਂਦਰਾਂ ‘ਤੇ ਚੱਲ ਰਹੇ ਸੈਕਸ ਰੈਕੇਟ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਅੱਠ ਲੜਕੀਆਂ ਅਤੇ ਛੇ ਲੜਕੇ ਸ਼ਾਮਲ ਹਨ। ਦੋ ਮੁਲਜ਼ਮ ਫਰਾਰ ਹਨ। ਮਲੋਟ ਥਾਣੇ ਵਿੱਚ ਸੈਕਸ ਰੈਕੇਟ ਦੇ ਧੰਦੇ ਵਿੱਚ ਸ਼ਾਮਲ 16 ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਪੁਲਿਸ ਟੀਮ ਨੇ ਬੁੱਧਵਾਰ ਦੇਰ ਸ਼ਾਮ ਇੰਸਪੈਕਟਰ ਕੁਲਦੀਪ ਕੌਰ ਅਤੇ ਥਾਣਾ ਸਿਟੀ ਇੰਚਾਰਜ ਕਰਮਜੀਤ ਕੌਰ ਦੀ ਅਗਵਾਈ ‘ਚ ਇਹ ਕਾਰਵਾਈ ਕੀਤੀ।

ਥਾਣਾ ਸਿਟੀ ਮਲੋਟ ਦੀ ਇੰਚਾਰਜ ਸਬ ਇੰਸਪੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਇਸ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਮਲੋਟ ਦੇ ਸਕਾਈ ਮਾਲ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਕੁਝ ਵਿਅਕਤੀਆਂ ਵੱਲੋਂ ਸੈਕਸ ਰੈਕੇਟ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸੁਚੱਜੇ ਢੰਗ ਨਾਲ ਪੁਲਿਸ ਟੀਮ ਦੇ ਨਾਲ ਬੁੱਧਵਾਰ ਦੇਰ ਸ਼ਾਮ ਮਾਲ ‘ਚ ਚੱਲ ਰਹੇ ਦੋ ਸਪਾ ਸੈਂਟਰਾਂ ‘ਤੇ ਛਾਪੇਮਾਰੀ ਕੀਤੀ।
ਪੁਲਿਸ ਟੀਮ ਨੇ ਮੌਕੇ ਤੋਂ ਅੱਠ ਲੜਕੀਆਂ ਅਤੇ ਛੇ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਪਾ ਸੈਂਟਰ ਦੇ ਸੰਚਾਲਕਾਂ ਨੂੰ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ ਜੋ ਉਹ ਨਹੀਂ ਦਿਖਾ ਸਕੇ। ਦੋ ਮੁਲਜ਼ਮ ਫਰਾਰ ਹਨ। ਇਸ ਮਾਮਲੇ ਵਿੱਚ 16 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News