ਸਾਬਕਾ ਥਾਂਣੇਦਾਰ ਨੂੰ ਗੋਲਡੀ ਬਰਾੜ ਬਣਕੇ ਫਿਰੌਤੀ ਮੰਗਣ ਵਾਲਾ ਥਾਣਾਂ ਕੰਨਟੋਨਮੈਟ ਦੀ ਪੁਲਿਸ ਨੇ ਕੀਤਾ ਕਾਬੂ

4675400
Total views : 5507075

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਥਾਣਾਂ ਕੰਨਟੋਨਮੈਟ ਅੰਮ੍ਰਿਤਸਰ ਦੇ ਐਸ.ਐਚ.ਓ ਇੰਸਪੈਕਟਰ ਜਸਪਾਲ ਸਿੰਘ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਇਕ ਸੇਵਾਮੁਕਤ ਥਾਂਣੇਦਾਰ ਰਵਿੰਦਰ ਸਿੰਘ ਵਾਸੀ ਪਿੰਡ ਘੁਕੇਵਾਲੀ ਹਾਲ ਵਾਸੀ ਜੁਝਾਰ ਐਵੀਨਿਊ ਏਅਰ ਪੋਰਟ ਰੋਡ ਨੇ ਪੁਲਿਸ ਨੂੰ ਸ਼ਕਾਇਤ ਦਰਜ ਕਰਾਈ ਸੀ ਕਿ ਉਸਨੂੰ ਉਸਦੇ ਮੋਬਾਇਲ ‘ਤੇ ਧਮਕੀ ਭਰਿਆ ਫੋਨ ਆਇਆ ਕਿ ਉਹ ਗੋਲਡੀ ਬਰਾੜ ਬੋਲਦਾ ਹੈ ਤੇ ਮੈਨੂੰ 30 ਲੱਖ ਰੁਪਇਆ ਦਿਓ ਨਹੀ ਤਾਂ ਜਾਨੋ ਮਾਰ ਦੇਵਾਂਗਾ।

ਏ.ਐਸ.ਆਈ ਸਤਨਾਮ ਸਿੰਘ ਇੰਚਾਂਰਜ਼ ਚੌਕੀ ਗੁਮਟਾਲਾ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਦੀ ਤਫਤੀਸ਼ ਹਰ ਐਗਲ ਤੋਂ ਕਰਨ ਤੇ ਫਰਜ਼ੀ ਕਾਲ ਕਰਨ ਵਾਲੇ ਮੁਲਜ਼ਮ ਰਣਜੋਧ ਸਿੰਘ ਉਰਫ ਜੋਧਾ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਘੁੱਕੇਵਾਲੀ, ਗੁਰੂ ਕਾ ਬਾਗ,ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਸ ਪਾਸੋ ਮੋਬਾਇਲ ਫੋਨ ਵੀ ਬ੍ਰਾਮਦ ਕੀਤਾ ਗਿਆ ਹੈ।ਉਨਾਂ ਨੇ ਦੱਸਿਆ ਕਿ ਜਿਸ ਨੂੰ ਗ੍ਰਿਫਤਾਰ ਕਰਨ ਤੋ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਦੋਸ਼ੀ ਦੇ ਮਕੁੱਦਮੇ ਦੇ ਮੁਦੱਈ ਨਾਲ ਪਿਛਲੇ 5 ਸਾਲਾਂ ਤੋ ਜਮੀਨੀ ਝਗੜਾ ਚੱਲ ਰਿਹਾ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News