Total views : 5506914
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਉਪਿੰਦਰਜੀਤ ਸਿੰਘ
ਬੀਤੀ 24 ਜੂਨ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਨਵੇਂ ਚਾਲੂ ਵਿੱਦਿਅਕ ਸ਼ੈਸ਼ਨ 2024 ਦੇ ਦੌਰਾਨ ਵੱਖ ਵੱਖ ਵਿਭਾਗਾਂ ਦੇ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਵਿਦਿਆਰਥੀਆਂ ਦੇ ਲਏ ਗਏ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਸਫਲ ਹੋਏ ਵਿਿਦਆਰਥੀਆਂ ਦੀ ਦਿਲਚਸਪੀ ਦੇ ਅਨੁਸਾਰ ਦਾਖਲਾ ਦੇਣ ਦੇ ਲਈ ਕੌਂਸਲਿੰਗ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ। ਜੋ ਕਿ 3 ਜੁਲਾਈ ਤੱਕ ਚੱਲੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਬੰਧਨ ਦੇ ਵੱਲੋੋਂ ਅਧਿਕਾਰਤ ਤੌਰ ਤੇ ਨਿਯੁੱਕਤ ਕੀਤੇ ਗਏ ਐਡਮਿਸ਼ਨ ਕੋਆਰਡੀਨੇਟਰ ਪ੍ਰੋ ਡਾ ਵਿਕਰਮ ਸੰਧੂ ਦੀ ਅਗੁਵਾਈ ਦੇ ਵਿੱਚ ਸ਼ੁਰੂ ਹੋਈ ਕੌਂਸਲਿੰਗ ਪ੍ਰਕਿਰਿਆ ਦੇ ਦੌਰਾਨ ਵੱਡੀ ਗਿਣਤੀ ਵਿੱਚ ਦਾਖਲਾ ਲੈਣ ਦੇ ਚਾਹਵਾਨਾ ਤੇ ਉਨ੍ਹਾਂ ਦੇ ਵਾਰਿਸਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਐਡਮਿਸ਼ਨ ਕੋਆਰਡੀਨੇਟਰ ਪ੍ਰੋ ਡਾ ਵਿਕਰਮ ਸੰਧੂ ਨੇ ਦੱਸਿਆ ਕਿ ਸਮੁੱਚੇ ਸਫਲ ਉਮੀਦਵਾਰ ਵਿਿਦਆਰਥੀਆਂ ਦੀ ਸਹੂਲਤ ਲਈ ਉਨ੍ਹਾਂ ਦੀ ਰੈਂਕਿੰਗ ਦੇ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਧਿਕਾਰਤ ਵੈਬ ਸਾਈਟ ਤੇ ਕੌਂਸਲਿੰਗ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿੱਚ ਹਰੇਕ ਵਰਗ ਦੇ ਵਿਿਦਆਰਥੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਯੂਨੀਵਰਸਿਟੀ ਕਾਮਨ ਐਂਟਰੰਸ ਟੈਸਟ ਦੇ ਰੈਂਕ ਨੰਬਰ 1 ਤੋਂ ਲੈ ਕੇ 300 ਤੱਕ ਦੇ (ਜਨਰਲ) ਵਿਿਦਆਰਥੀਆਂ ਦੇ ਵੱਲੋਂ ਵੱਖ ਵੱਖ ਵਿਭਾਗਾਂ ਦੇ ਵਿੱਚ ਦਾਖਲਾ ਲੈਣ ਦੇ ਲਈ ਦਿਲਚਸਪੀ ਦਿਖਾਈ ਗਈ ਹੈ। ਇਹ ਉਹੀ ਵਿਿਦਆਰਥੀ ਹਨ ਜਿੰਨ੍ਹਾਂ ਨੂੰ ਅੱਜ ਪਹਿਲੇ ਦਿਨ ਕੌਂਸਲਿੰਗ ਪ੍ਕਿਰਿਆ ਵਿੱਚ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ।
ਵਿਦਿਆਰਥੀਆਂ ਦੀ ਸਹੂਲਤ ਲਈ ਕੀਤੇ ਗਏ ਹਨ ਪੁੱਖਤਾ ਪ੍ਰਬੰਧ: ਡਾ ਸੰਧੂ
ਉਨ੍ਹਾਂ ਦੱਸਿਆ ਕਿ ਇਸ ਕੌਂਸਲਿੰਗ ਪ੍ਰਕਿਰਿਆ ਨੂੰ ਸਫਲ ਤੇ ਸਰਲ ਤਰੀਕੇ ਦੇ ਨਾਲ ਨਿਪਟਾਉਣ ਦੇ ਲਈ ਸਮਾਂ ਸਾਰਣੀ ਵੀ ਨਿਰਧਾਰਤ ਕੀਤੀ ਗਈ ਹੈ ਜੋ ਕਿ ਇਹ ਸਿਲਸਿਲਾ 3 ਜੁਲਾਈ ਤੱਕ ਨਿਰੰਤਰ ਇਸੇ ਤਰ੍ਹਾਂ ਚੱਲਦਾ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਕੌਂਸਲਿੰਗ ਪ੍ਰਕਿਰਿਆ ਦੇ ਵਿੱਚ ਵੱਖ ਵੱਖ ਵਿਭਾਗਾਂ ਦੇ ਮੁੱਖੀ ਤੇ ਹੋਰ ਦਲਬਲ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ ਤਾਂ ਜੋ ਕਿਸੇ ਵੀ ਵਿਭਾਗ ਦੇ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਵਿਿਦਆਰਥੀ ਨੂੰ ਇੱਧਰ ਉਧਰ ਨਾ ਭਟਕਣਾ ਪਵੇ ਅਤੇ ਨਾ ਹੀ ਕਿਸੇ ਕਿਸਮ ਦੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਕ ਪ੍ਰਕਿਿਰਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਵੱਲੋਂ ਆਪਣੇ ਦੋ ਹੋਰ ਸਾਥੀਆਂ ਡਿਪਟੀ ਕੋਆਰਡੀਨੇਟਰ ਡਾ ਹਰਸੰਦਲਦੀਪ ਕੌਰ ਤੇ ਡਿਪਟੀ ਕੋਆਰਡੀਨੇਟਰ ਡਾ ਗੁਰਪ੍ਰੀਤ ਸਿੰਘ ਸਮੇਤ ਹਰੇਕ ਪ੍ਰਕਾਰ ਦੇ ਪ੍ਰਬੰਧਾਂ ਨੂੰ ਲੈ ਕੇ ਪਹਿਲਾਂ ਹੀ ਸਮੀਖਿਆ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਦਾਖਲਿਆਂ ਨੂੰ ਲੈ ਕੇ ਵਿਿਦਆਰਥੀਆਂ ਦੇ ਵੱਲੋਂ ਚੰਗਾ ਹੁੰਗਾਰਾ ਮਿਿਲਆ ਹੈ। ਉਨ੍ਹਾਂ ਕਿਹਾ ਕਿ ਇਸ ਸਿਲਸਿਲੇ ਨੂੰ ਸਫਲਤਾਪੂਰਵਕ ਸਿਰੇ ਚੜਾਉਣ ਦੇ ਲਈ ਸਮੁੱਚੀਆਂ ਧਿਰਾਂ ਨੂੰ ਸ਼ਾਨਦਾਰ ਤੇ ਬੇਹਤਰ ਤਾਲਮੇਲ ਬਣਾਉਣ ਦੇ ਨਾਲ ਨਾਲ ਆਪੋ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿੱਚ ਵੱਡਾ ਯੋਗਦਾਨ ਮਹਿਮਾਨ ਵਿਿਦਆਰਥੀ ਉਮੀਦਵਾਰਾਂ ਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਮਾਂਪਿਆ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਨੁਸ਼ਾਸ਼ਨ ਦੀ ਭੂਮਿਕਾ ਵੀ ਅਹਿਮ ਹੋਵੇਗੀ। ਉਨ੍ਹਾਂ ਕਿਹਾ ਕਿ ਵਿਿਦਆਰਥੀਆਂ ਅਤੇ ਮਾਂਪਿਆਂ ਨੂੰ ਸਹਿਯੋਗ ਦੇਣਾ ਅਤੇ ਲੈਣਾ ਜ਼ਰੂਰੀ ਬਣਾਉਣਾ ਹੋਵੇਗਾ। ਐਡਮਿਸ਼ਨ ਕੋਆਰਡੀਨੇਟਰ ਪ੍ਰੋ.ਡਾ ਵਿਕਰਮ ਸੰਧੂ ਨੇ ਅੱਗੇ ਦੱਸਿਆ ਕਿ ਵਿਿਦਆਰਥੀਆਂ ਨੂੰ ਦਾਖਲਾ ਲੈਣ ਸਮੇਂ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਲਈ ਪੁੱਖਤਾ ਪ੍ਰਬੰਧਾਂ ਦੀ ਸਹੂਲਤ ਦਿੱਤੀ ਗਈ ਹੈ। ਜਿਸ ਵਿੱਚ ਕਿਸੇ ਵੀ ਪ੍ਰਕਾਰ ਦੀ ਦਸਤਾਵੇਜੀ ਕਾਰਵਾਈ ਤੇ ਮੌਕੇ ਤੇ ਫੀਸ ਜਮ੍ਹਾ ਕਰਵਾਉਣਾ ਆਦਿ ਸ਼ਾਮਲ ਹਨ। ਇਸ ਮੌਕੇ ਪ੍ਰੋ ਡਾ ਪੀਕੇ ਪਾਤੀ, ਪ੍ਰੋ ਡਾ ਅੰਜਲੀ ਮਹਿਰਾ, ਡਾ ਪੀਐਸ ਮੱਲ੍ਹੀ, ਡਾ ਸਰਬਇੰਦਰਪਾਲ ਸਿੰਘ, ਡਾ.ਸੌਰਵ ਪਾਂਡੇ, ਡਾ ਸੰਦੀਪ ਵੜੈਚ, ਡਾ ਪ੍ਰਭਸਿਮਰਨ ਸਿੰਘ, ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-