ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਕੈਡਿਟ ਦੀ ਉੱਤਰਾਖੰਡ ਰੌਕ ਕਲਾਇਮਿੰਗ ਕੈਂਪ ਚ ਸ਼ਿਰਕਤ

4675350
Total views : 5506914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ /ਬਲਵਿੰਦਰ ਸਿੰਘ ਸੰਧੂ ‌ ‌

ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ 24 ਪੰਜਾਬ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਯੂਨਿਟ ਅਧੀਨ ਚੱਲ ਰਹੇ ਐਨਸੀਸੀ ਵਿਭਾਗ ਦੇ ਕਾਲਜ ਓਐਸਡੀ ਡਾ. ਤਜਿੰਦਰ ਕੌਰ ਸ਼ਾਹੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐਸੋਸੀਏਟ ਐਨ ਸੀ ਸੀ ਅਫ਼ਸਰ ਡਾ(ਲੈਫ.)ਹਰਸਿਮਰਨ ਕੌਰ ਦੀ ਯੋਗ ਅਗਵਾਈ ਵਿੱਚ ਕੈਡਿਟ ਜਰਮਨਜੀਤ ਸਿੰਘ ਵੱਲੋਂ ਪਿਥੋੜਾਗੜ, ਉੱਤਰਾਖੰਡ ਵਿਖੇ 20 ਜੂਨ ਤੋਂ 25 ਜੂਨ ਤੱਕ ਰੌਕ‌ ਕਲਾਈਮਿੰਗ ਕੈਂਪ ਵਿੱਚ ਸ਼ਿਰਕਤ ਕੀਤੀ ਗਈ ਜਿਸ ਵਿੱਚ ਤਕਰੀਬਨ ਦੇਸ਼ ਭਰ ਦੇ ਵੱਖ ਵੱਖ ਰਾਜਾਂ ਤੋਂ 200 ਕੈਡਟਾਂ ਨੇ ਸ਼ਿਰਕਤ ਕੀਤੀ ਜਦ ਕਿ 24 ਪੰਜਾਬ ਬਟਾਲੀਅਨ ਅੰਮ੍ਰਿਤਸਰ ਦੇ ਛੇ ਕੈਡਿਟ ਹਾਜ਼ਰ ਸਨ।

ਕੈਂਪ ਦੌਰਾਨ ਕੈਡਟਾ ਨੂੰ ਜਿੱਥੇ ਮੈਡੀਕਲ ਤੇ ਸੀ ਪੀ ਆਰ ਵਰਗੀ ਟ੍ਰੇਨਿੰਗ ਦਿੱਤੀ ਗਈ ਉੱਥੇ ਨਾਲ ਹੀ 100 ਫੁੱਟ ਆਰਟੀਫਿਸ਼ੀਅਲ ਰੋਕਕਲਾਮਿੰਗ ਵੀ ਕਰਵਾਈ ਗਈ । ਸਮੂਹ ਕੈਡਟਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਓ ਐਸਡੀ ਡਾ. ਤੇਜਿੰਦਰ ਕੌਰ ਸ਼ਾਹੀ ਵੱਲੋਂ ਕੈਡਿਟ ਜਰਮਨਜੀਤ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਸਾਡੇ ਕਾਲਜ ਦਾ ਐਨ ਸੀ ਸੀ ਵਿਭਾਗ ਲਗਾਤਾਰ ਸਮੇਂ ਦਾ ਹਾਣੀ ਹੁੰਦਾ ਹੋਇਆ ਕੈਡਿਟਾਂ ਵਿੱਚ ਇੱਕ ਨਵਾਂ ਜੋਸ਼ ਭਰਦਿਆਂ ਸਵੈ ਵਿਸ਼ਵਾਸੀ ਬਣਾਉਣ ਦੇ ਮਨੋਰਥ ਹਿੱਤ ਉਹਨਾਂ ਨੂੰ ਅਜਿਹੇ ਮਹੱਤਵਪੂਰਨ ਕੈਂਪਾਂ ਵਿੱਚ ਭੇਜਣ ਲਈ ਵਚਨਬੱਧ ਹੈ। ਸਾਡੇ ਕੈਡਿਟ ਨਿਰੰਤਰ ਵੱਖ-ਵੱਖ ਕੈਂਪਾਂ ਵਿੱਚ ਜਾ ਕੇ ਆਪਣੀ ਸਫਲ ਥਾਂ ਬਣਾਉਂਦੇ ਰਹੇ ਹਨ।ਇਸ ਸੰਬੰਧ ਵਿੱਚ ਕਾਲਜ ਦੇ ਐਸੋਸੀਏਟ ਐਨ ਸੀ ਸੀ ਅਫਸਰ ਡਾ(ਲੈਫ)ਹਰਸਿਮਰਨ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਾਲਜ ਦਾ ਐਨਸੀਸੀ ਵਿਭਾਗ ਲਗਾਤਾਰ ਅਜਿਹੇ ਰਾਜ ਪੱਧਰੀ ਤੇ ਰਾਸ਼ਟਰ ਪੱਧਰੀ ਕੈਂਪਾਂ ਰਾਹੀਂ ਤੇ ਵਿਭਿਨ ਪ੍ਰਤਿਯੋਗਿਤਾਵਾਂ ਰਾਹੀਂ ਆਪਣੀ ਥਾਂ ਬਣਾਉਣ ਲਈ ਤਤਪਰ ਰਿਹਾ ਹੈ। ਇਹ ਸਾਡੇ ਕਾਲਜ ਲਈ ਮਾਣ ਦੀ ਗੱਲ ਹੈ ਕਿ ਸਾਡੇ ਕਾਲਜ ਦੇ ਐਨਸੀਸੀ ਕੈਡਿਟ ਛੋਟੇ-ਛੋਟੇ ਪਿੰਡਾਂ ਚੋਂ ਉੱਠ ਕੇ ਵੱਡੇ ਵੱਡੇ ਮੈਦਾਨਾਂ ਵਿੱਚ ਜੇਤੂ ਹੋ ਕੇ ਆਪਣੀ ਥਾਂ ਬਣਾਉਣ ਵਿੱਚ ਸਫਲ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਸਾਡੇ ਕੈਡਿਟ ਨਵੀਂ ਦਿੱਲੀ ਰਿਪਬਲਿਕ ਡੇਅ ਕੈਂਪ ,ਟਰੈਕਿੰਗ ਕੈਂਪ, ਸੀਏਟੀਸੀ, ਆਰਮੀ ਅਟੈਚਮੈਂਟ ਕੈਂਪ ਆਦਿ ਵਿੱਚ ਆਪਣੀ ਥਾਂ ਬਣਾ ਚੁੱਕੇ ਹਨ। ਇਸ ਮੌਕੇ ਗਣਿਤ ਵਿਭਾਗ ਦੇ ਸਹਾਇਕ ਪ੍ਰੋਫੈਸਰ ਰਾਬੀਆ ਅਤੇ ਕਾਮਰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਹੀਰਾ ਲਾਲ ਵੱਲੋਂ ਵੀ ਕੈਡਿਟ ਜਰਮਨਜੀਤ ਨੂੰ ਇਸ ਸੰਬੰਧ ਦੇ ਵਿੱਚ ਵਧਾਈ ਦਿੱਤੀ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News