ਸਾਬਕਾ ਜਿਲਾ ਅਟਾਰਨੀ ਬਲਦੇਵ ਸਿੰਘ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 29 ਜੂਨ ਨੂੰ

4675349
Total views : 5506913

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਬੀਤੇ ਦਿਨ ਇਸ ਫਾਨੀ ਸੰਸਾਰ ਤੋ ਕੂਚ ਕਰ ਗਏ ਸਾਬਕਾ ਜਿਲਾ ਅਟਾਰਨੀ ਸ: ਬਲਦੇਵ ਸਿੰਘ ਜੋ ਕਿ ਐਸ.ਪੀ ਸ: ਵਿਸ਼ਾਲਜੀਤ ਸਿੰਘ ਅਤੇ ਜਿਲਾ ਫੂਡ ਸਪਲਾਈ ਕੰਟਰੋਲਰ ਤਰਨ ਤਾਰਨ ਸ੍ਰੀਮਤੀ ਜਸਜੀਤ ਕੌਰ ਦੇ ਸਤਿਕਾਰਤ ਪਿਤਾ ਜੀ ਅਤੇ ਸ: ਸਖਬੀਰ ਸਿੰਘ ਦੇ ਸਹੁਰਾ ਸਾਹਿਬ ਸਨ।

ਜਿੰਨਾਂ ਨਮਿਤ ਰਖਾਏ ਸ੍ਰੀ ਆਖੰਡ ਪਾਠ ਦਾ ਭੋਗ 29 ਜੂਨ ਸ਼ਨੀਵਾਰ ਨੂੰ ਉਨਾਂ ਦੇ ਗ੍ਰਹਿ ਵਿਖੇ ਪਾਏ ਜਾਣ ਉਪਰੰਤ ਸ਼ਰਧਾਂਜਲੀ ਸਮਾਗਮ ਗੁ: ਪਾਤਸ਼ਾਹੀ ਛੇਵੀ ਰਣਜੀਤ ਐਵੀਨਿਊ ‘ਏ’ਬਲਾਕ ਅੰਮ੍ਰਿਤਸਰ ਵਿਖੇ 1 ਤੋ 2 ਵਜੇ ਤੱਕ ਹੋਵੇਗਾ। ਜਿਸ ਸਬੰਧੀ ਜਾਣਕਾਰੀ ਦੇਦਿਆ ਸਾਬਕਾ ਜਿਲਾ ਅਟਾਰਨੀ ਤੇ ਜਾਇੰਟ ਡਾਇਰੈਕਟਰ  ਪ੍ਰਾਸੀਕਿਊਸ਼ਨ ਐਡ  ਲਿਟੀਗੇਸ਼ਨ ਪੰਜਾਬ ਸ: ਸਲਵਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਸਵਰਗੀ ਸ:ਬਲਦੇਵ ਸਿੰਘ ਨੂੰ ਵੱਡੀ ਗਿਣਤੀ ‘ਚ ਰਿਸ਼ਤੇਦਾਰਾਂ ਤੇ ਸਨੇਹੀਆ ਵਲੋ ਸ਼ਰਧਾ ਦੇ ਫੁੱਲ਼ ਅਰਪਿਤ ਕੀਤੇ ਜਾਣ ਜਾਣਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News