Total views : 5507069
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਚਾਰ ਨਕਾਬਪੋਸ਼ ਲੁਟੇਰਿਆਂ ਨੇ ਮਹਾਨਗਰ ਦੇ ਸਭ ਤੋਂ ਰੁਝੇਵੇਂ ਵਾਲੇ ਇਲਾਕੇ ਕੋਰਟ ਰੋਡ ‘ਤੇ ਸਥਿਤ ਟੋਕਰੀਆਂ ਵਾਲੀ ਗਲੀ ‘ਚ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਉਨ੍ਹਾਂ ਦੇ ਘਰ ‘ਚ ਰੱਖੇ 1 ਕਰੋੜ ਰੁਪਏ ਦੀ ਨਕਦੀ ਤੇ ਤਿੰਨ ਕਿਲੋ ਸੋਨਾ (2.25 ਕਰੋੜ ਰੁਪਏ) ਦੇ ਗਹਿਣੇ ਲੁੱਟ ਲਏ ਤੇ ਫਰਾਰ ਹੋ ਗਏ। ਜਦੋਂ ਪਤੀ-ਪਤਨੀ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਨੇ ਘਰ ਦੇ ਮਾਲਕ ਜੀਆ ਲਾਲ ‘ਤੇ ਪਿਸਤੌਲ ਦੇ ਬੱਟ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇੱਕ ਘੰਟੇ ਤਕ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਮੁਲਜ਼ਮ ਉਥੇ ਰੱਖੀ ਲਾਇਸੰਸੀ ਪਿਸਤੌਲ ਅਤੇ ਐਕਟਿਵਾ ਲੈ ਕੇ ਫਰਾਰ ਹੋ ਗਏ।ਅੰਮ੍ਰਿਤਸਰ ਕੋਰਟ ਰੋਡ ਦੇ ਰਹਿਣ ਵਾਲੇ ਜੀਆ ਲਾਲ ਨੇ ਕਿਹਾ ਕਿ ਸਵੇਰੇ ਸਾਢੇ 4 ਵਜੇ ਮੇਰੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਸੀ ਜਿਥੇ ਉਨ੍ਹਾਂ ਨੇ ਦੇਖਿਆ ਕਿ ਅੰਦਰ ਚਾਰ ਲੋਕ ਲੁਕ ਕੇ ਬੈਠੇ ਸਨ, ਸਾਰੇ ਦੀਵਾਰ ਟੱਪ ਕੇ ਆਏ ਸਨ।
ਮੁਲਜ਼ਮ ਪਤਨੀ ਨੂੰ ਅੰਦਰ ਖਿੱਚ ਕੇ ਲੈ ਆਏ ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਸੀ। ਮੁਲਜ਼ਮਾਂ ਕੋਲ ਪਿਸਤੌਲ ਸੀ। ਮੁਲਜ਼ਮ ਘਰ ਅੰਦਰੋਂ ਇਕ ਕਰੋੜ ਕੈਸ਼ ਤੇ 3 ਕਿਲੋ ਸੋਨਾ ਲੈ ਗਏ। ਜੀਆ ਲਾਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਮਾਰਕੁੱਟ ਵੀ ਕੀਤੀ ਸੀ। ਮੁਲਜ਼ਮ ਘਰ ਅੰਦਰ ਇਕ ਘੰਟਾ ਰਹੇ। ਮੁਲਜ਼ਮਾਂ ਦੇ ਕਹਿਣ ਮੁਤਾਬਕ ਅਸੀਂ ਕੁਝ ਨਹੀਂ ਬੋਲੇ ਕਿਉਂਕਿ ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਬੋਲੇ ਤਾਂ ਜਾਨ ਤੋਂ ਮਾਰ ਦੇਵਾਂਗੇ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਪੁਲਿਸ ਮੌਕੇ ‘ਤੇ ਪਹੁੰਚੀ ਤੇ ਪੀੜਤ ਜੀਆ ਲਾਲ ਦਾ ਬਿਆਨ ਦਰਜ ਕੀਤਾ। ਸਿਵਲ ਲਾਈਨ ਥਾਣੇ ਦੇ ਇੰਚਾਰਜ ਅਮੋਲਕ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿੰਗਰ ਪ੍ਰਿੰਟ ਮਾਹਿਰਾਂ ਨੂੰ ਘਰ ਦੀ ਜਾਂਚ ਦੌਰਾਨ ਅਹਿਮ ਸਬੂਤ ਵੀ ਮਿਲੇ ਹਨ। ਦਾਅਵਾ ਕੀਤਾ ਗਿਆ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-