ਪੰਜਾਬ ਇਸਤਰੀ ਸਭਾ ਦਾ ਖਜਿਆਰ ਵਿਖੇ ਲੱਗਿਆ ਸਿਧਾਂਤਕ ਸਕੂਲ

4676148
Total views : 5508267

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ 

 ਪੰਜਾਬ ਇਸਤਰੀ ਸਭਾ ਨੇ ਆਪਣੇ ਕੰਮ ਕਰਨ ਵਾਲੇ ਨਵੇਂ ਵਰਕਰਜ ਨੂੰ ਸਿੱਖਿਅਤ ਕਰਨ ਲਈ ਖਜਿਆਰ ਡਲਹੌਜੀ ਵਿਖੇ ਇੱਕ ਸਕੂਲ ਜਥੇਬੰਦ ਕੀਤਾ। ਜਿਸ ਵਿੱਚ  11 ਜਿਲਿਆਂ ਵਿੱਚੋਂ ਲਗਭਗ 50 ਔਰਤਾਂ ਨੇ ਭਾਗ ਲਿਆ।
 ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਰਜਿੰਦਰ ਪਾਲ ਕੌਰ ਅਤੇ ਚੇਅਰ ਪਰਸਨ ਭੈਣ ਜੀ ਕੁਸ਼ਲ ਭੌਰਾ ਨੇ ਕੀਤੀ। ਸਟੇਜ ਸਕੱਤਰ ਦੇ ਫਰਜ ਸੂਬਾ ਸਕੱਤਰ ਨਰਿੰਦਰ ਸੋਹਲ ਨੇ ਨਿਭਾਏ। ਸਤ ਜੂਨ ਸ਼ਾਮ ਨੂੰ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਦੀ ਸਕੱਤਰ ਨਿਸ਼ਾ ਸਿੱਧੂ ਜੋ ਕਿ ਜੈਪੁਰ ਤੋਂ ਆਏ ਸਨ ਨੇ  ਸਕੂਲ ਦਾ ਉਦਘਾਟਨ ਕੀਤਾ ਅਤੇਔਰਤਾਂ ਨੂੰ ਉਤਪੀੜਨ ਤੋਂ ਬਚਾਉਣ ਲਈ ਬਣਾਏ ਗਏ ਕਨੂੰਨਾਂ ਦੀ ਸਿੱਖਿਆ ਦਿੱਤੀ।

ਉਹਨਾਂ ਨੇ ਕੁਝ ਪ੍ਰੈਕਟੀਕਲ ਉਦਾਹਰਨਾਂ ਦੇ ਕੇ ਸਮਝਾਇਆ ਕਿ ਕਿਵੇਂ ਪੰਜਾਬ ਇਸਤਰੀ ਸਭਾ ਇਹਨਾਂ ਕਾਨੂੰਨਾਂ ਦੀ ਮਦਦ ਲੈ ਕੇ ਪੀੜਤਾਂ ਦੀ ਮਦਦ ਕਰ ਸਕਦੀ ਹੈ। ਸਾਡੇ ਵੱਖ ਵੱਖ ਜਿਲਿਆਂ ਵਿੱਚ ਕੰਮ ਕਰਨ ਵਾਲੀਆਂ ਭੈਣਾਂ ਨੂੰ ਇਸ ਕਲਾਸ ਨਾਲ ਬਹੁਤ ਤਸੱਲੀ ਹੋਈ।
 8 ਜੂਨ ਸਵੇਰ ਨੂੰ ਕਾਮਰੇਡ ਬੰਤ ਸਿੰਘ ਬਰਾੜ ਨੇ ਮਾਰਕਸਵਾਦੀ ਫਲਸਫੇ ਅਤੇ  ਵਿਰੋਧ ਅਤੇਵਿਕਾਸ ਦੇ ਵਿਸ਼ੇ ਤੇ ਕਲਾਸ ਲਾਈ ।ਉਹਨਾਂ ਨੇ ਬਹੁਤ ਹੀ ਸੌਖੇ ਸ਼ਬਦਾਂ ਅਤ ਦਿਲਚਸਪ  ਢੰਗ ਨਾਲ  ਆਪਣੀ ਗੱਲ ਕਹੀ ।ਉਹਨਾਂ ਨੇ ਦੱਸਿਆ ਕਿ ਕਿਸ ਤਰਾਂ ਇਸ ਬ੍ਰਹਿਮੰਡ ਦਾ ਵਿਕਾਸ ਹੋਇਆ ਅਤੇ ਇਸ ਬ੍ਰਹਮੰਡ ਦੇ ਵਿਕਾਸ ਬਾਰੇ ਵੱਖ ਵੱਖ ਵਿਚਾਰਧਾਰਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਉਹਨਾਂ ਨੇ ਗੱਲਾਂ ਗੱਲਾਂ ਵਿੱਚ ਅੰਧ ਵਿਸ਼ਵਾਸਾਂ ਦਾ ਵੀ ਖੰਡਨ ਕੀਤਾ।
 ਇਸ ਸਕੂਲ ਵਿੱਚ ਸੂਬੇ ਦੀ ਸਾਰੀ ਟੀਮ, 11 ਜਿਲਿਆਂ ਦੇ ਪ੍ਰਧਾਨ ਸਕੱਤਰ ਅਤੇ ਕੁਝ ਹੋਰ ਨਵੀਆਂ ਔਰਤਾਂ ਵੀ ਸ਼ਾਮਿਲ ਹੋਈਆਂ  ਜਿੰਨਾਂ ਨੂੰ ਇਹ ਬਹੁਤ ਜਾਣਕਾਰੀ ਭਰਪੂਰ ਲੱਗਿਆ ਅਤੇ ਉਹਨਾਂ ਨੇ ਇਹੋ ਜਿਹੇ ਹੋਰ ਸਕੂਲ ਲਾਉਣ ਦੀ ਮੰਗ ਕੀਤੀ ਲੀਡਰਸ਼ਿਪ ਨੇ ਵਾਅਦਾ ਕੀਤਾ ਕਿ ਉਹ ਇਹੋ ਜਿਹੇ ਸਕੂਲ ਹੋਰ ਵੀ ਜਥੇਬੰਦ ਕਰਦੀ ਰਹੇਗੀ ਸੁਰਜੀਤ ਕਾਲੜਾ ਨੇ ਇਕ ਸੁੰਦਰ ਕਵਿਤਾ ਪੇਸ਼ ਕੀਤੀ ਕਿ ਕਾਮਾ ਪੁੱਛਦਾ ਹੈ ਕਿ ਮੇਰੇ ਹਿੱਸੇ ਦੀ ਜਮੀਨ ਕਿੱਥੇ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News