ਚੇਅਰਮੈਨ ਭੀਲੋਵਾਲ ਨੇ ਗੁਰਜੀਤ ਔਜਲਾ ਦੀ ਵੱਡੀ ਜਿੱਤ ਤੇ ਲੋਕਾਂ ਦਾ ਧੰਨਵਾਦ

4676148
Total views : 5508267

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਲਗਾਤਾਰ ਤੀਜੀ ਵਾਰ ਜਿੱਤੇ ਗੁਰਜੀਤ ਸਿੰਘ ਔਜਲਾ ਨੂੰ ਮੁਬਾਰਕਬਾਦ ਦੇਦਿਆਂ ਤੇ ਹਲਕਾ ਮਜੀਠਾ ਦੇ ਕਾਂਗਰਸੀ ਵਰਕਰਾਂ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ ਨੇ ਕਿਹਾ ਕਿ ਇਸ ਵੱਡੀ ਜਿੱਤ ਵਿੱਚ ਮਜੀਠਾ ਹਲਕੇ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਤੇ ਓਹਨਾਂ ਦੀ ਸਮੁੱਚੀ ਟੀਮ ਨੇ ਅਹਿਮ ਭੂਮਿਕਾ ਨਿਭਾਈ।

ਇਸ ਮੌਕੇ ਚੇਅਰਮੈਨ ਭੀਲੋਵਾਲ ਨੇ ਕਿਹਾ ਕਿ 13-0 ਕਹਿਣ ਵਾਲੇ ਤਿੰਨਾਂ ਤੇ ਹੀ ਸਿਮਟ ਗਏ ਕਿਉਂਕਿ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਇਹਨਾਂ ਦੀਆਂ ਜੁਮਲੇਬਾਜੀਆ ਤੇ ਝੂਠ ਦਾ ਪਰਦਾਫਾਸ਼ ਹੋ ਜਾਣ ਕਾਰਣ ਬੁਰੀ ਤਰਾਂ ਹਾਰ ਦਾ ਮੂੰਹ ਵੇਖਣਾ ਪਿਆ। ਓਹਨਾਂ ਕਿਹਾ ਕਿ ਹੁਣ ਲੋਕਾਂ ਵਿੱਚ ਇਹ ਵੀ ਚਰਚਾ ਚੱਲ ਪਈ ਹੈ ਕਿ ਅਗਲੀ 2027 ਦੀ ਪੰਜਾਬ ਵਿਚਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਬਣੇਗੀ। ਇਸ ਮੌਕੇ ਓਹਨਾਂ ਦੇ ਨਾਲ ਸਾਬਕਾ ਚੇਅਰਮੈਨ ਤੇ ਸਰਪੰਚ ਜਗਦੇਵ ਸਿੰਘ ਬੱਗਾ, ਨੰਬਰਦਾਰ ਗੁਰਪ੍ਰੀਤ ਸਿੰਘ ਰਾਮਦਿਵਾਲੀ, ਸਤਨਾਮ ਸਿੰਘ ਕਾਜੀਕੋਟ, ਸੁਰਜੀਤ ਸਿੰਘ ਭੀਲੋਵਾਲ, ਸਤਨਾਮ ਸਿੰਘ ਤਰਫਾਨ, ਪਿਆਰਾ ਸਿੰਘ ਰਾਮਦੀਵਾਲੀ, ਹਰਮਨ ਸਿੰਘ ਟਾਹਲੀ ਸਾਹਿਬ, ਸ਼ਮਸ਼ੇਰ ਸਿੰਘ ਬਾਬੋਵਾਲ, ਹਰਜੀਤ ਸਿੰਘ ਤਨੇਲ, ਸਰਪੰਚ ਸਵਿੰਦਰ ਸਿੰਘ, ਕੁਲਵੰਤ ਸਿੰਘ ਤਨੇਲ, ਹੈਪੀ ਰੂਪੋਵਾਲੀ ਬ੍ਰਹਮਣਾਂ, ਮੁਕੇਸ਼ ਕੁਮਾਰ ਭਨੋਟ ਤੇ ਹੇਰ ਵੀ ਆਗੂ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News