Total views : 5508267
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਸਥਾਨਕ ਸ਼ਹਿਰ ਅਜਨਾਲਾ ਵਿੱਚ ਸਥਿਤ ਪੀਰ ਬਾਬਾ ਬੌਧੇ ਸ਼ਾਹ ਜੀ ਦੇ ਦਰਬਾਰ ਨਜ਼ਦੀਕ ਕਲਗੀਧਰ ਗੁਰਦੁਆਰਾ ਸਾਹਿਬ ਵਿਖੇ ਮਿੱਤੀ 18 ਜੂਨ ਦਿਨ ਮੰਗਲਵਾਰ ਨੂੰ ਸਲਾਨਾ ਜੌੜ ਮੇਲਾ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ।ਇਸ ਮੌਕੇ ਦਰਬਾਰ ਦੇ ਮੁੱਖ ਸੇਵਾਦਾਰ ਦਵਿੰਦਰ ਕੁਮਾਰ ਪੁਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 17 ਜੂਨ ਦਿਨ ਸੋਮਵਾਰ ਨੂੰ ਮਹਿੰਦੀ ਡੋਰੀ ਦੀ ਰਸਮ ਰਾਤ 8 ਵਜੇ ਹੋਵੇਗੀ।ਅਤੇ 18 ਜੂਨ ਦਿਨ ਮੰਗਲਵਾਰ ਨੂੰ ਮਹਿਫ਼ਲ ਸ਼ੁਰੂ ਹੋਣ ਦਾ ਸਮਾਂ ਰਾਤ 8 ਤੋਂ 2 ਵਜੇ ਤੱਕ ਹੋਵੇਗਾ। ਦਰਬਾਰ ਤੇ ਚਾਂਦਰ ਅਤੇ ਝੰਡਾ ਚੜਾਉਣ ਦੀ ਰਸਮ 4 ਵਜੇ ਹੋਵੇਗੀ।
ਉਹਨਾਂ ਦੱਸਿਆ ਕੀ ਪੰਜਾਬ ਦੇ ਮਸ਼ਹੂਰ ਕਲਾਕਾਰ ਗਾਇਕ ਮਾਸਟਰ ਸਲੀਮ ਜਲੰਧਰ ਵਾਲੇ ਅਤੇ ਕੇ,ਪੀ ਸਿੰਘ ਸਿੰਗਰ ਸੈਨ ਬ੍ਰਦਰਜ਼ ਅੰਮ੍ਰਿਤਸਰ ਵਾਲੇ ਬਾਬਾ ਜੀ ਦੇ ਮੇਲੇ ਤੇ ਆਈਆਂ ਹੋਈਆਂ ਸੰਗਤਾਂ ਨੂੰ ਕਵਾਲੀਆਂ ਗਾਂ ਕੇ ਨਿਹਾਲ ਕਰਨਗੇ।ਸਭ ਸੰਗਤ ਨੂੰ ਮੇਲੇ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਪੱਤਰ ਦਿੱਤਾ ਜਾਂਦਾ ਹੈ।ਮੇਲੇ ਵਿੱਚ ਪਹੁੰਚ ਕੇ ਆਪਣਾ ਜੀਵਨ ਸਫ਼ਲ ਬਣਾਉ ਤੇ ਅਸ਼ੀਰਵਾਦ ਖੁਸ਼ੀਆ ਪ੍ਰਾਪਤ ਕਰੋ।ਬਾਬਾ ਜੀ ਦਾ ਲੰਗਰ ਭੰਡਾਰਾ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਂਗਾ।ਇਸ ਮੌਕੇ ਪੀਰ ਬਾਬਾ ਬੌਧੇ ਸ਼ਾਹ ਕਮੇਟੀ ਦੇ ਵਾਇਸ ਪ੍ਰਧਾਨ ਅਸ਼ੀਸ਼ ਕੁਮਾਰ ਮਰਵਾਹਾ ਭਗਵਾਨ ਜਰਨਲ ਸਟੋਰ ਅਜਨਾਲਾ ਵਾਲੇ,ਖਜ਼ਾਨਚੀ ਤਰੁਣ ਕੁਮਾਰ ਹੈਪੀ ਸ਼ਾਹ ਜੀ,ਮੁਕੇਸ਼ ਕੁਮਾਰ ਸ਼ਾਸਤਰੀ ਜੀ ਆਰੀਆਂ ਸਮਾਜ ਮੰਦਰ ਵਾਲੇ,ਜਰਨਲ ਸਕੱਤਰ ਜੈਪਾਲ ਸ਼ਰਮਾਂ,ਆਸ਼ੂ ਅਜਨਾਲਾ, ਮਨੀਸ਼ ਕੁਮਾਰ ਉਪੱਲ ਅਜਨਾਲਾ,ਮੋਨੂੰ ਕੁਮਾਰ,ਆਂਸਦੀਪ ਕੁਮਾਰ,ਰੀਤੀਕ ਕੁਮਾਰ ਸ਼ਰਮਾ,ਵਿਕਰਾਂਤ ਅਜਨਾਲਾ,ਰਾਜੀਵ ਕੁਮਾਰ,ਸੰਦੀਪ ਕੁਮਾਰ,ਲੱਕੀ ਕੁਮਾਰ ਚਾਵਲਾ ਆਦਿ ਸੇਵਾਦਾਰ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-