ਮਝੈਲਾਂ ਦਾ ‘ਆਪ’ ਤੋ ਹੋਇਆ ਮੋਹ ਭੰਗ!ਮਾਝੇ ਦੀਆ ਤਿੰਨ ਲੋਕ ਸਭਾ ਸੀਟਾਂ ਤੇ ਖੜੇ ਆਪ ਦੇ ਉਮੀਦਵਾਰ ਰਹੇ ਤੀਜੇ ਨੰਬਰ ‘ਤੇ

4675613
Total views : 5507404

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਣਜੀਤ ਸਿੰਘ ਰਾਣਾ ਨੇਸ਼ਟਾ

ਪੰਜਾਬ ਦੀ ਸਤਾ ‘ਤੇ ਕਾਬਜ ਆਮ ਆਦਮੀ ਪਾਰਟੀ ਵਲੋ ਤੇਰਾਂ ਦੀਆਂ ਤੇਰਾਂ ਸੀਟਾ ਜਿੱਤਣ ਦੇ ਕੀਤੇ ਜਾਂਦੇ ਦਾਅਵੇ ਨੂੰ ਅਮਲੀ ਰੂਪ ਦਣੇ ਲਈ ਮਾਝੇ ਨਾਲ ਸਬੰਧਿਤ ਤਿੰਨ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਖਡੂਰ ਸਾਹਿਬ ਦੀਆ ਸੀਟਾਂ ਤੇ ਉਤਾਰੇ ਦੋ ਮੰਤਰੀਆ ਤੇ ਇਕ ਵਧਾਇਕ ਵਲੋ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਸਿੱਧੀ ਟੱਕਰ ਦੇਣ ਦੀ ਥਾਂ ਤੀਜਾ ਸਥਾਨ ਹਾਸਿਲ ਕੀਤੇ ਜਾਣ ਨੂੰ ਲੈਕੇ ਲੋਕਾਂ ਵਿੱਚ ਚਰਚਾ ਹੈਕਿ ਇਸ ਖੇਤਰ ਦੇ ਲੋਕਾਂ ਦਾ ਆਪ ਤੋ ਮੋਹ ਭੰਗ ਹੋ ਚੁੱਕਾ ਹੈ।

ਦੋ ਹਲਕਿਆ ‘ਚ ਬੇ.ਜੇ.ਪੀ ਤੇ ਇਕ ਤੋ ਕਾਂਗਰਸੀ ਉਮੀਦਵਾਰਾਂ ਨੇ ਪਛਾੜੇ ਆਪ ਉਮੀਦਵਾਰ

ਜੇਕਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਗੱਲ ਕੀਤੀ ਜਾਏ ਤਾਂ ਇਥੋ ਵੀ ਆਪ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਜੇਤੂ ਰਹੇ ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਿੱਧੀ ਟੱਕਰ ਦੇਣ ਦੀ ਥਾਂ ਤੀਜੇ ਨੰਬਰ ਤੇ ਰਹੇ ਹਨ’ ਇਸਤਰਾਂ ਹੀ ਅੰਮ੍ਰਿਤਸਰ ਤੋ ਜੇਤੂ ਰਹੇ ਗੁਰਜੀਤ ਸਿੰਘ ਔਜਲਾ ਨੂੰ ਸਿੱਧੀ ਟੱਕਰ ਦੇਣ ਦੀ ਆਪ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਤੀਜੇ ਨੰਬਰ ‘ਤੇ ਰਹੇ ਹਨ। ਜਦੋਕਿ ਗੁਰਦਾਸਪੁਰ ਤੋ ਸੁਖਜਿੰਦਰ ਸਿੰਘ ਰੰਧਾਵਾ ਦੇ ਮੁਕਾਬਲੇ ਵਧਾਇਕ ਸ਼ੈਰੀ ਕਲਸੀ ਵੀ ਤੀਜੇ ਨੰਬਰ ਤੇ ਰਹੇ ਹਨ।

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ 386337 ਵੋਟਾਂ ਮਿਲੀਆਂ ਹਨ। ਕਾਂਗਰਸ ਦੇ ਕੁਲਬੀਰ ਜ਼ੀਰਾ ਨੂੰ 201443 ਵੋਟਾਂ ਮਿਲੀਆਂ ਹਨ। ਤੀਜੇ ਸਥਾਨ ‘ਤੇ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਰਹੇ, ਉਨ੍ਹਾਂ ਨੂੰ 189485 ਵੋਟਾਂ ਮਿਲੀਆਂ ਹਨ। ਗੁਰਜੀਤ ਸਿੰਘ ਔਜਲਾ ਨੂੰ 125847 ਵੋਟਾਂ ਮਿਲੀਆਂ ਹਨ ਜਦੋਂ ਕਿ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਨੂੰ 109843, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਰੀਵਾਲ ਨੂੰ 105462 ਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ 76766 ਵੋਟਾਂ ਮਿਲੀਆਂ ਹਨ।ਸੁਖਜਿੰਦਰ ਸਿੰਘ ਰੰਧਾਵਾ ਨੂੰ ਕੁੱਲ 364043 ਵੋਟਾਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਦਿਨੇਸ਼ ਬੱਬੂ 281182 ਵੋਟਾਂ ਲੈ ਕੇ ਦੂਸਰੇ ਸਥਾਨ ‘ਤੇ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ 277252 ਵੋਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News