ਦੀਪਕ ਅਰੋੜਾ ਨੇ ਗੁਰਜੀਤ ਔਜਲਾ ਦੀ ਤੀਜੀਵਾਰ ਹੋਈ ਸ਼ਾਨਾਮੱਤੀ ਜਿੱਤ ਲਈ ਵੋਟਰਾਂ ਦਾ ਕੀਤਾ ਧੰਨਵਾਦ

4878808
Total views : 5841461

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ /ਦਵਿੰਦਰ ਕੁਮਾਰ ਪੁਰੀ

ਅਜ ਨਾਲ ਹਿੰਦੁਸਤਾਨ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਦੋ ਵਾਰ ਪਹਿਲਾਂ ਮੈਂਬਰ ਪਾਰਲੀਮੈਂਟ ਅਤੇ ਮੌਜੂਦਾ ਐਮਪੀ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਬਣਨ ਤੇ ਦੀਪਕ ਅਰੋੜਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਜਨਾਲਾ ਵੱਲੋਂ ਜਿੱਥੇ ਵਧਾਈ ਦਿੱਤੀ ਗਈ ਉੱਥੇ ਹੀ ਉਹਨਾਂ ਨੇ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਕਾਂਗਰਸ ਪਾਰਟੀ ਤੇ ਵਿਸ਼ਵਾਸ ਕਰਕੇ ਜਿੱਤ ਹਾਸਿਲ ਕਰਵਾਈ ਹੈ ।

ਕਾਂਗਰਸ ਪਾਰਟੀ ਹਮੇਸ਼ਾ ਪੰਜਾਬ ਦੇ ਹਰ ਨਾਗਰਿਕ ਨਾਲ ਸੁੱਖ ਦੁੱਖ ਦੀ ਭਾਈਵਾਲ ਹੈ ਅਤੇ ਭਾਈਵਾਲ ਰਹੇਗੀ ।ਦੀਪਕ ਅਰੋੜਾ ਨੇ ਕਿਹਾ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਲੋਕ ਸਭਾ ਹਲਕਾ ਖਾਸ ਕਰ ਅਜਨਾਲਾ ਹਲਕਾ ਦਾ ਵਿਕਾਸ ਅਤੇ ਰੁਕੇ ਹੋਏ ਕੇਂਦਰ ਸਰਕਾਰ ਦੇ ਪ੍ਰੋਜੈਕਟ ਚਾਲੂ ਕਰਵਾਏ ਜਾਣਗੇ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਘਰ ਘਰ ਪਹੁੰਚਾਈਆਂ ਜਾਣਗੀਆਂ ਇਸ ਮੌਕੇ ਅਜਨਾਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ ਜਨਾ ਕੌਂਸਲਰ ਗੁਰਦੇਵ ਸਿੰਘ ਨਿਜਰ ਪ੍ਰਵੀਨ ਅਰੋੜਾ ਦਰਸ਼ਨ ਲਾਲ ਅਮਰਬੀਰ ਸਿੰਘ ਬੱਲ ਬਾਊ ਸੁਖਦੇਵ ਸਰੀਨ ਦੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News