ਚੋਣ ਡਿਊਟੀ ‘ਤੇ ਹਾਜਰ ਨਾ ਹੋਣ ਵਾਲੇ ਪ੍ਰਾਈਡਿੰਗ ਅਫਸਰ ਵਿਰੁੱਧ ਪੁਲਿਸ ਵਲੋ ਐਫ.ਆਈ.ਆਰ ਦਰਜ

4675350
Total views : 5506914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸਿੱਖਿਆ ਵਿਭਾਗ ‘ਚ ਤਾਇਨਾਤ ਸੀ ਪ੍ਰਾਈਡਿੰਗ ਅਫਸਰ

ਤਰਨਤਾਰਨ/ਬੱਬੂ ਬੰਡਾਲਾ, ਜਸਬੀਰ ਲੱਡੂ

ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਹਲਕੇ ’ਚ ਹੋਣ ਵਾਲੀ ਵੋਟਿੰਗ ਲਈ ਪਿੰਡ ਜਰਮਸਤਪੁਰ ਦੇ ਸਰਕਾਰੀ ਸਕੂਲ ਵਿਚ ਬਣੇ ਬੂਥ ’ਤੇ ਡਿਊਟੀ ਲਈ ਹਾਜ਼ਰ ਨਾ ਹੋਣ ’ਤੇ ਪ੍ਰਜਾਈਡਿੰਗ ਅਫਸਰ ਵਿਰੁੱਧ ਥਾਣਾ ਸਦਰ ਤਰਨਤਾਰਨ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਸਹਾਇਕ ਰਿਟਰਨਿੰਗ ਅਫਸਰ -ਕਮ ਐੱਸਡੀਐੱਮ ਖਡੂਰ ਸਾਹਿਬ ਸਚਿਨ ਪਾਠਕ ਦੇ ਆਦੇਸ਼ਾਂ ’ਤੇ ਕੀਤੀ ਹੈ।

ਐੱਸਡੀਐੱਮ ਵੱਲੋਂ ਜਾਰੀ ਸ਼ਿਕਾਇਤ ਪੱਤਰ ਮੁਤਾਬਿਕ ਗੁਰਿੰਦਰਜੀਤ ਸਿੰਘ ਪੁੱਤਰ ਰਘਬੀਰ ਸਿੰਘ ਜੋ ਸਿੱਖਿਆ ਵਿਭਾਗ ’ਚ ਤਾਇਨਾਤ ਹੈ ਦੀ ਡਿਊਟੀ ਲੋਕ ਸਭਾ ਚੋਣਾਂ ਸਬੰਧੀ ਹਲਕਾ ਖਡੂਰ ਸਾਹਿਬ ਦੇ ਸਰਕਾਰੀ ਐਲੀਮੈਂਟਰੀ ਸਕੂਲ ਜਮਸਤਪੁਰ (ਖੱਬੇ ਪਾਸੇ) ਬਤੌਰ ਪ੍ਰਜਾਈਡਿੰਗ ਅਫਸਰ ਲੱਗੀ ਸੀ। ਪਰ ਗੁਰਿੰਦਰਜੀਤ ਸਿੰਘ ਆਪਣੀ ਡਿਊਟੀ ’ਤੇ ਹਾਜ਼ਰ ਨਹੀਂ ਹੋਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News