Total views : 5506908
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਮਹਾਤਮਾ ਹੰਸਰਾਜ ਲਾਇਬ੍ਰੇਰੀ ਆਫ਼ ਬੀ ਬੀ ਕੇ ਡੀ ਏ ਵੀ ਕਾਲਜ ਫ਼ਾਰ ਵੂਮੈਨ ਵਿਚ ਮਿਸਿਜ਼ ਅਰਵੀਨਾ ਸੋਨੀ, ਕਵਿੱਤਰੀ, ਸੰਯੁਕਤ ਡਾਇਰੈਕਟਰ, ਗੋਲਡਨ ਸਰੋਵਰ ਪੋਰਟੀਕੋ ਅਤੇ ਸੰਯੁਕਤ ਖ਼ਜ਼ਾਨਚੀ ਐੱਫ ਆਈ ਸੀ ਸੀ ਆਈ ਐੱਫ ਐੱਲ ਓ ਅੰਮ੍ਰਿਤਸਰ ਵੱਲੋਂ ਪੁਸਤਕ ਰੀਡਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਡਾ. ਸਿਮਰਪ੍ਰੀਤ ਸੰਧੂ, ਚੇਅਰਪਰਸਨ, ਐੱਫ ਆਈ ਸੀ ਸੀ ਆਈ ਐੱਫ ਐੱਲ ਓ ਅੰਮ੍ਰਿਤਸਰ, ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਰਹੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਵਿਦਿਆਰਥੀਆਂ ਵਿਚ ਪੜ੍ਹਨ ਦੀ ਰੁਚੀ ਪੈਦਾ ਕਰਨ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਤਾਬ ਪੜ੍ਹਨ ਦੇ ਸੈਸ਼ਨ ਵਿਦਿਆਰਥੀਆਂ ਲਈ ਇੱਕ ਢਾਂਚਾਗਤ ਅਤੇ ਸਹਾਇਕ ਮਾਹੌਲ ਪੈਦਾ ਕਰ ਸਕਦੇ ਹਨ ਜਿੱਥੇ ਨੌਜਵਾਨ ਰੋਜ਼ਾਨਾ ਜੀਵਨ ਦੇ ਸ਼ੋਰ ਸ਼ਰਾਬੇ ਤੋਂ ਬਚ ਸਕਦੇ ਹਨ ਅਤੇ ਸਾਹਿਤ ਦੀ ਪਰਿਵਰਤਨਸ਼ੀਲ ਸ਼ਕਤੀ ਵਿਚ ਲੀਨ ਹੋ ਸਕਦੇ ਹਨ। ਡਾ. ਵਾਲੀਆ ਨੇ ਐੱਫ ਆਈ ਸੀ ਸੀ ਆਈ ਐੱਫ ਐੱਲ ਓ ਵੱਲੋਂ ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਵਿਕਾਸ ਲਈ ਕੀਤੇ ਜਾਂਦੇ ਯਤਨਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ‘ਤੇ ਬੋਲਦਿਆਂ ਡਾ. ਸਿਮਰਪ੍ਰੀਤ ਸੰਧੂ ਨੇ ਕਾਲਜ ਦਾ ਧੰਨਵਾਦ ਕੀਤਾ ਅਤੇ ਕਾਲਜ ਵੱਲੋਂ ਅਜਿਹੇ ਗਿਆਨ ਭਰਪੂਰ ਸੈਸ਼ਨ ਦੇ ਆਯੋਜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਕਾਲਜ ਦੀ ਲਾਇਬ੍ਰੇਰੀਅਨ ਡਾ. ਸਵਾਤੀ ਦੱਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਹਿਮਾਨੀ ਅਰੋੜਾ, ਸਾਬਕਾ ਚੇਅਰਪਰਸਨ, ਐੱਫ ਆਈ ਸੀ ਸੀ ਆਈ ਐੱਫ ਐੱਲ ਓ, ਦ੍ਰਿਸ਼ਟੀ ਖੁਰਾਨਾ, ਖਜ਼ਾਨਚੀ, ਐੱਫ ਆਈ ਸੀ ਸੀ ਆਈ ਐੱਫ ਐੱਲ ਓ, ਸਤੁਤੀ ਕਪੂਰ ਅਤੇ ਸ਼ਿਵਾਨੀ ਸ਼ਰਮਾ, ਕਾਰਜਕਾਰੀ ਕਮੇਟੀ ਮੈਂਬਰ, ਐੱਫ ਆਈ ਸੀ ਸੀ ਆਈ ਐੱਫ ਐੱਲ ਓ, ਸ੍ਰੀਮਤੀ ਕਿਰਨ ਗੁਪਤਾ, ਡੀਨ ਦਾਖ਼ਲਾ, ਡਾ. ਅਨੀਤਾ ਨਰੇਂਦਰ, ਕਮਿਊਨਿਟੀ ਡਿਵੈਲਪਮੈਂਟ ਇਨੀਸ਼ੀਏਟਿਵਜ਼, ਡਾ. ਨਰੇਸ਼, ਡੀਨ, ਯੁਵਕ ਭਲਾਈ ਵਿਭਾਗ, ਫੈਕਲਟੀ ਮੈਂਬਰ ਅਤੇ ਵਿਦਿਆਰਥਣਾਂ ਵੀ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-