





Total views : 5841092







Total views : 5841092ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀਤੇ ਦਿਨ ਇਕ ਸੁਨਿਆਰੇ ਦੀ ਦੁਕਾਨ ਨੂੰ ਸੰਨ ਲਗਾਕੇ ਵੱਡੀ ਮਾਤਰਾ ‘ਚ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲਿਆ ਦਾ ਪਤਾ ਲਗਾਕੇ ਚਾਰ ਵਿਆਕਤੀਆ ਨੂੰ ਕਾਬੂ ਕਰਕੇ ਉਨਾਂ ਪਾਸੋ ਚੋਰੀ ਕੀਤੇ 9 ਕਿਲੋ ਚਾਂਦੀ ਗਹਿਣੇ ਵਾਰਦਾਤ ‘ਚ ਵਰਤਿਆ ਸਪਲੈਡਰ ਮੋਟਰਸਾਈਕਲ ਬ੍ਰਾਮਦ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆ ਵਧੀਕ ਡਿਪਟੀ ਪੁਲਿਸ ਕਮਿਸ਼ਨਰ -2 ਸ: ਪ੍ਰਭਜੋਤ ਸਿਘ ਵਿਰਕ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਹ ਮੁਕੱਦਮਾ ਮੁਦੱਈ ਮਨੀਸ ਬਹਿਲ ਪੁੱਤਰ ਗੁਪਾਲ ਬਹਿਲ ਵਾਸੀ ਮਕਾਨ ਨੰਬਰ 120 ਅਕਾਸ ਅਵੈਨਿਊ ਫਤਿਹਗੜ ਚੂੜੀਆ ਰੋਡ ਅੰਮ੍ਰਿਤਸਰ ਦੇ ਬਿਆਨ ਤੇ ਏ ਐਸ ਆਈ ਪਰਮਜੀਤ ਸਿੰਘ ਨੰਬਰ 1326 ਵੱਲੋ ਮਿਤੀ 15.05.24 ਨੂੰ ਦਰਜ ਰਜਿਸਟਰ ਕੀਤਾ ਗਿਆ ਜੋ ਮਨੀਸ ਬਹਿਲ KV ਜਿਊਲਰ ਨਾਮ ਦੀ ਦੁਕਾਨ ਮਜੀਠਾ ਰੋਡ ਨੇੜੇ ਗੁਰੂ ਹਰਿਰਾਏ ਸਾਹਿਬ ਕਰਦਾ ਹਾ .ਜੋ ਮਿਤੀ 14-05-2024 ਨੂੰ ਉਕਤ ਦੁਕਾਨ ਤੋਂ ਰਾਤ ਦੇ ਸਮੇ ਕਿਸੇ ਨਾ ਮਲੂਮ ਵਿਅਕਤੀਆ ਵੱਲੋ ਕੱਧ ਪਾੜ ਕੇ ਦੁਕਾਨ ਅੰਦਰ ਦਾਖਲ ਹੋ ਕੇ ਕਾਫੀ ਮਾਤਰਾ ਵਿਚ ਚਾਂਦੀ ਦੇ ਗਹਿਣੇ ਸਮੇਤ CCTV ਕੈਮਰਿਆ ਦਾ DVR ਵੀ ਚੋਰੀ ਕਰਕੇ ਲੈ ਗਏ ਹਨ ।
ਦੋਰਾਨੇ ਤਫਤੀਸ਼ ਏ.ਐਸ.ਆਈ ਪਰਮਜੀਤ ਸਿੰਘ ਨੇ ਮਿਤੀ 29.5.24 ਨੂੰ ਮੁਕੱਦਮਾ ਉਕਤ ਵਿਚ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪੁੱਤਰ ਬਲਦੇਵ ਸਿੰਘ ਵਾਸੀ ਗਲੀ ਆਰੇ ਵਾਲੀ ਨੇੜੇ ਡੇਰਾ ਬਾਬਾ ਦਰਸ਼ਨ ਸਿੰਘ ਬੈਕਸਾਈਡ ਪੁਲਿਸ ਚੋਕੀ ਘਨੂੰਪੁਰ ਕਾਲੇ ਛੇਹਰਟਾ ਅੰਮ੍ਰਿਤਸਰ ਉਮਰ 27 ਸਾਲ, ਬਿਕਰਮਜੀਤ ਸਿੰਘ ਉਰਫ ਕਾਕਾ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰਬਰ 220 ਡੇਰਾ ਬਾਬਾ ਦਰਸ਼ਨ ਸਿੰਘ ਗਲੀ ਆਰੇ ਵਾਲੀ ਬੈਕਸਾਈਡ ਪੁਲਿਸ ਚੋਕੀ ਘਨੂੰਪੁਰ ਕਾਲੇ ਛੇਹਰਟਾ ਅੰਮ੍ਰਿਤਸਰ ਉਮਰ 24 ਸਾਲ,ਲਵਜੀਤ ਸਿੰਘ ਉਰਫ ਲਵ ਪੁੱਤਰ ਪੰਜਾਬ ਸਿੰਘ ਵਾਸੀ ਗਲੀ ਨੰਬਰ 06 ਭੋਰੇ ਵਾਲੀ ਵਿਕਾਸ ਨਗਰ ਖੰਡਵਾਲਾ ਛੇਹਰਟਾ ਅੰਮ੍ਰਿਤਸਰ ਹਾਲ ਨੇੜੇ ਏ.ਬੀ ਕੰਬਲਾ ਵਾਲੀ ਫੈਕਟਰੀ ਪਿੰਡ ਕਾਲੇ ਘਨੂੰਪੁਰ ਛੇਹਰਟਾ ਅੰਮ੍ਰਿਤਸਰ ਉਮਰ 26 ਸਾਲ, ਅਰੁਣ ਕੁਮਾਰ ਉਰਫ ਸਾਬੋ ਪੁੱਤਰ ਮੁਨੀ ਲਾਲ ਵਾਸੀ ਪਿੰਡ ਨਰੋਟ ਜੈਮਲ ਸਿੰਘ ਵਾਲਾ ਜਿਲਾ ਗੁਰਦਾਸਪੁਰ ਹਾਲ ਪਲਾਟ ਨੰਬਰ 43 ਗੁਰੂ ਅਮਰਦਾਸ ਕਾਲੋਨੀ ਨੇੜੇ ਲੱਕੀ ਦੀਆ ਕੋਠੀਆ ਨਰੈਣਗੜ ਛੇਹਰਟਾ ਅੰਮ੍ਰਿਤਸਰ ਉਮਰ 22 ਸਾਲ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ 9 ਕਿਲੋ ਚਾਦੀ ਤੇ 18,500 ਰੁਪਏ ਬ੍ਰਾਮਦ ਕੀਤੇ ਗਏ ਮੁਕਦਮਾ ਹਜਾ ਦੀ ਤਫਤੀਸ਼ ਜਾਰੀ ਹੈ ਦੋਸ਼ੀਆ ਨੂੰ ਪੇਸ਼ ਅਦਾਲਤ ਵਿਚ ਪੇਸ਼ ਅਦਾਲਤ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।ਇਸ ਸਮੇ ਉਨਾਂ ਨਾਲ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ. ਏ.ਸੀ.ਪੀ ਨੋਰਥ, ਮੁੱਖ ਅਫ਼ਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਇੰਸਪੈਕਟਰ ਅਨਿਲ ਕੁਮਾਰ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-