ਪਾਠ ਦੀ ਭੇਟਾ ਲੈਣ ਗਏ ਦੋ ਭਰਾਵਾਂ ’ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਕਾਤਲਾਨਾ ਹਮਲੇ ’ਚ ਇੱਕ ਦੀ ਮੌਤ ਦੂਜਾ ਗੰਭੀਰ ਜ਼ਖ਼ਮੀ

4675398
Total views : 5507068

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਉਪਿੰਦਰਜੀਤ ਸਿੰਘ

ਤਰਨਤਾਰਨ ਰੋਡ ਅੱਡਾ ਗੋਹਲਵੜ ਨੇੜੇ ਗੁਰਦੁਆਰਾ ਬਾਬਾ ਅੱਛਰਾ ਸਿੰਘ ਵਿਖੇ ਪਿਉ-ਪੁੱਤ ਨਿਹੰਗ ਸਿੰਘਾਂ ਵਲੋਂ ਇਕ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (16)ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਵਰਪਾਲ ਖੁਰਦ ਵਜੋਂ ਹੋਈ ਹੈ। ਮ੍ਰਿਤਕ ਦੇ ਤਾਇਆ ਮਲਕੀਤ ਸਿੰਘ ਵਰਪਾਲ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੱਸਵੀਂ ਜਮਾਤ ਵਿਚ ਪੜ੍ਹਦਾ ਸੀ। ਬਾਣੀ ਬਾਣੇ ਦਾ ਧਾਰਨੀ ਸੀ ਤੇ ਲਾਗਲੇ ਗੁਰਦੁਆਰਾ ਸਾਹਿਬਾਨਾਂ ‘ਚ ਗ੍ਰੰਥੀ ਸਿੰਘ ਦੀਆਂ ਡਿਊਟੀਆਂ ਬਾਖੂਬੀ ਨਿਭਾ ਲੈਂਦਾ ਸੀ।

ਆਪਣੀਆਂ ਲਗਾਈਆਂ ਡਿਊਟੀਆਂ ਦੇ ਪੈਸੇ ਗੁਰਦੁਆਰਾ ਬਾਬਾ ਅੱਛਰਾ ਸਿੰਘ ਦੇ ਸੇਵਾਦਾਰ ਗ੍ਰੰਥੀ ਮੰਗਲ ਸਿੰਘ ਤੇ ਉਸ ਦੇ ਪੁੱਤਰ ਸ਼ੁਭਕਰਨ ਸਿੰਘ ਵਾਸੀ ਗੁਰੂਵਾਲੀ ਪਾਸੋਂ ਆਪਣੇ ਵੱਡੇ ਭਰਾ ਜਸ਼ਨ ਸਿੰਘ ਨਾਲ ਗਿਆ। ਜਦ ਉਨ੍ਹਾਂ ਨੇ ਪੈਸੇ ਮੰਗੇ ਤਾਂ ਸ਼ੁਭਕਰਨ ਸਿੰਘ ਨੇ ਮਨਪ੍ਰੀਤ ਸਿੰਘ ਦੀ ਛਾਤੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਦੂਸਰੇ ਭਰਾ ਤੇ ਵੀ ਪਿਉ ਪੁੱਤਾਂ ਨੇ ਡੂੰਘੀਆਂ ਸੱਟਾਂ ਮਾਰੀਆਂ। ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਮਨਪ੍ਰੀਤ ਸਿੰਘ ਹਸਪਤਾਲ ਵਿਚ ਦਮ ਤੋੜ ਗਿਆ। ਜਦਕਿ ਦੂਜਾ ਭਰਾ ਹਸਪਤਾਲ ’ਚ ਜ਼ਖ਼ਮੀ ਹਾਲਤ ਵਿੱਚ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ ਜਿਸ ਦਾ ਨਾਮ ਜਸ਼ਨਪ੍ਰੀਤ ਸਿੰਘ ਹੈ ।ਉੱਧਰ ਮੌਕੇ ’ਤੇ ਪੁੱਜੇ ਐਸ ਐਚ ਓ ਸੁਨੀਲ ਕੁਮਾਰ ਨੇ ਦੱਸਿਆ ਕਿ  ਕਤਲ ਸੰਬੰਧੀ ਦੋਸ਼ੀਆਂ ਖਿਲਾਫ ਸਿਟੀ ਪੁਲਿਸ ਥਾਣਾ ਤਰਨਤਾਰਨ ਵਿਖੇ ਐਫ.ਆਈ.ਆਰ. ਦਰਜ ਕਰਵਾ ਦਿੱਤੀ ਹੈ।ਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

 

 

Share this News