ਅੰਮ੍ਰਿਤਸਰ ‘ਚ ਚੋਣ ਡਿਊਟੀ ਤੋ ਗੈਰਹਾਜਰ ਰਹਿਣ ਵਾਲੇ 64 ਕਰਮਚਾਰੀਆਂ ਵਿਰੁੱਧ ਹੋਵੇਗੀ ਐਫ.ਆਈ.ਆਰ ਦਰਜ

4675396
Total views : 5507063

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਸਹਾਇਕ ਚੋਣ ਅਧਿਕਾਰੀ ਜੰਡਿਆਲਾ ਗੁਰੂ ਸ੍ਰੀਮਤੀ ਗੁਰਸਿਮਰਨ ਕੌਰ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਚੋਣ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਵੱਖ ਵੱਖ ਵਿਭਾਗਾਂ ਦੇ 64 ਕਰਮਚਾਰੀਆਂ ਵਿਰੁੱਧ ਪੁਲਿਸ ਨੂੰ ਪੱਤਰ ਲਿਖ ਕੇ ਇੰਨਾ ਕਰਮਚਾਰੀਆਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਸਿਫਰਾਸ਼ ਕੀਤੀ ਹੈ। ਉਣਾਂ ਨੇ ਦੱਸਿਆ ਕਿ ਸਰਕਾਰ ਦੇ ਵੱਖ-ਵੱਖ ਵਿਭਾਗਾਂ ਜਿੰਨਾ ਦੀ ਡਿਊਟੀ ਅੱਜ ਵੋਟਾਂ ਦੀ ਰਿਹਰਸਲ ਲਈ ਲਗਾਈ ਗਈ ਸੀ, ਉਹ ਇਸ ਰਿਹਰਸਲ ਵਿੱਚ ਸ਼ਾਮਿਲ ਨਹੀਂ ਹੋਏ ਅਤੇ ਨਾ ਹੀ ਆਪਣੀ ਗੈਰ ਹਾਜ਼ਰੀ ਦਾ ਕੋਈ ਸਪਸ਼ਟੀਕਰਨ ਦਿੱਤਾ ਹੈ।

ਸੋ ਇੰਨਾ ਦੀ ਡਿਊਟੀ ਪ੍ਰਤੀ ਕੁਤਾਹੀ ਦਾ ਗੰਭੀਰ ਨੋਟਿਸ ਲੈਂਦਿਆ ਇੰਨਾ ਕਰਮਚਾਰੀਆਂ ਵਿਰੁੱਧ ਲੋਕ ਪ੍ਰਤੀਨਿਧਤਾ ਐਕਟ 1951 ਅਧੀਨ ਕਾਰਵਾਈ ਕਰਨ ਲਈ ਲਿਖਿਆ ਹੈ। ਉਨਾਂ ਕਿਹਾ ਕਿ ਅੱਜ ਦੀ ਚੋਣ ਰਿਹਰਸਲ ਵਿੱਚ ਬਹੁਤ ਜ਼ਰੂਰੀ ਸਿਖਲਾਈ ਕਰਮਚਾਰੀਆਂ ਨੂੰ ਦਿੱਤੀ ਗਈ ਹੈ, ਜੋ ਕਿ ਵੋਟਾਂ ਸੁਚਾਰੂ ਰੂਪ ਨਾਲ ਨੇਪਰੇ ਚਾੜਨ ਲਈ ਜ਼ਰੂਰੀ ਸੀ ਪਰ ਇੰਨਾ ਕਰਮਚਾਰੀਆਂ ਦੀ ਗੈਰ ਹਾਜ਼ਰੀ ਨੇ ਚੋਣਾਂ ਦੀ ਤਿਆਰੀ ਵਿਚ ਰੁਕਾਵਟ ਮਹਿਸੂਸ ਕਰਵਾਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

9 ਅਧਿਆਪਕ ਵੀ ਆਏ ਕਾਰਵਾਈ ਦੇ ਦਾਇਰੇ’ਚ

 ਜਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਚੋਣ ਡਿਊਟੀ ਤੋਂ ਗੈਰਹਾਜ਼ਰ ਰਹਿਣ ਦਾ ਗੰਭੀਰ ਨੋਟਿਸ ਲੈਂਦਿਆਂ ਪੁਲਿਸ ਨੂੰ ਪੱਤਰ ਲਿਖ ਕੇ ਚੋਣ ਰਿਹਰਸਲ ਵਿਚ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਐਫਆਈਆਰ ਦਰਜ ਕਰਨ ਲਈ ਪੱਤਰ ਲਿਖਿਆ ਹੈ। ਵਧੀਕ ਜਿਲਾ ਚੋਣ ਅਧਿਕਾਰੀ ਸ੍ਰੀਮਤੀ ਜੋਤੀ ਬਾਲਾ ਨੇ ਦੱਸਿਆ ਕਿ ਸਰਕਾਰ ਦੇ ਵੱਖ-ਵੱਖ ਵਿਭਾਗਾਂ ਜਿੰਨਾ ਦੀ ਡਿਊਟੀ 20 ਮਈ ਨੂੰ ਵੋਟਾਂ ਦੀ ਗਿਣਤੀ ਲਈ ਲਗਾਈ ਗਈ ਸੀ, ਪਰ ਇਹ ਇਸ ਸਬੰਧੀ ਕੀਤੀ ਰਿਹਰਸਲ ਵਿੱਚ ਸ਼ਾਮਿਲ ਨਹੀਂ ਹੋਏ। ਇੰਨਾ ਨੂੰ 25 ਮਈ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ਸਮਾਂ ਦਿੱਤਾ ਗਿਆ ਸੀ ਜਿਸ ਦਿਨ ਬਹੁ ਗਿਣਤੀ ਕਰਮਚਾਰੀ ਆ ਗਏ।

ਇੰਨਾ ਵਿੱਚੋਂ ਵੀ ਜੋ ਕਰਮਚਾਰੀ ਪੇਸ਼ ਨਹੀਂ ਹੋਏ ਦੇ ਜਿਲਾ ਮੁੱਖੀਆਂ ਨਾਲ ਮੀਟਿੰਗ ਕੀਤੀ ਗਈ ਤਾਂ ਉਨਾਂ ਵਿੱਚੋਂ ਜਿਲਾ ਸਿੱਖਿਆ ਅਧਿਕਾਰੀ  ਨੇ ਕੁੱਝ ਅਧਿਆਪਕਾਂ ਦਾ ਨਾਮ ਲੈ ਕੇ ਪੱਤਰ ਦਿੱਤਾ ਕਿ ਇਹ ਨਾ ਤਾਂ ਫੋਨ ਚੁੱਕਦੇ ਹਨ ਅਤੇ ਨਾ ਹੀ ਦਫ਼ਤਰ ਆ ਰਹੇ ਹਨ, ਸੋ ਉਨਾਂ ਦਾ ਪੱਤਰ ਪ੍ਰਾਪਤ ਹੋਣ ਮਗਰੋਂ ਜਿਲਾ ਅਧਿਕਾਰੀ ਨੇ ਪੁਲਿਸ ਕਮਿਸ਼ਨਰ ਅਤੇ ਐਸ ਐਸ ਪੀ ਨੂੰ ਇੰਨਾ ਅਧਿਆਪਕਾਂ ਵਿਰੁੱਧ ਲੋਕ ਪ੍ਰਤੀਨਿਧਤਾ ਐਕਟ 1951 ਅਧੀਨ ਕਾਰਵਾਈ ਕਰਨ ਲਈ ਲਿਖਿਆ ਹੈ।

ਇਨਾ ਵਿੱਚ ਅਧਿਆਪਕ ਸ਼ਕਤੀ ਸੁਮਨ, ਵਿਕਾਸ ਕੁਮਾਰ, ਰਾਜੀਵ ਕੁਮਾਰ, ਸਤਿੰਦਰ ਸਿੰਘ, ਹਰਵਿੰਦਰ ਸਿੰਘ, ਸੁਖਰਾਜ ਸਿੰਘ, ਰੁਪਿੰਦਰ ਸਿੰਘ, ਰਵਿੰਦਰਜੀਤ ਸਿੰਘ ਅਤੇ ਕਾਬਲ ਸਿੰਘ ਦੇ ਨਾਮ ਸ਼ਾਮਿਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News