ਛੁੱਟੀਆਂ ਦੋਰਾਨ ਅਧਿਆਪਕ ਸਕੂਲ ਨਹੀ ਜਾਣਗੇ! ਜਿਲਾ ਸਿਖਿਆ ਅਫਸਰ (ਐਲੀ)ਨੇ ਕੀਤਾ ਸ਼ਪਸਟ

4676797
Total views : 5509207

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਸ਼ੋਸਲ ਮੀਡੀਏ ਤੇ ਜਿਲਾ ਸਿਖਿਆ ਅਫਸਰ ਐਲੀਮੈਟਰੀ ਦੀ ਵਾਇਰਲ ਆਡੀਓ ਜਿਸ ਵਿੱਚ ਉਨਾਂ ਵਲੋ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਾਜਰ ਹੋਣ ਦੇ ਆਦੇਸ਼ ਦਿੱਤੇ ਜਾ ਹਨ ਉਸ ਦੇ ਸਦੰਰਭ ‘ਚ ਉਨਾਂ ਨੇ ਸ਼ਪਸਟ ਕੀਤਾ ਹੈ ਕਿ ਚੋਣ ਡਿਊਟੀ ਨਾਲ ਸਬੰਧਿਤ ਕੰਮਾਂ ਲਈ ਹੀ ਲੱਗੀਆਂ ਡਿਊਟੀਆਂ ਅਧਿਆਪਕ ਦੇਣਗੇ ,ਅਤੇ ਜਿਸ ਸਕੂਲ ਵਿੱਚ ਉਹ ਪੜਾਉਦੇ ਹਨ ,ਜੇਕਰ ਉਥੇ ਕੋਈ ਇਲੈਲਸ਼ਨ ਸਬੰਧੀ ਸਕੂਲ ਚ ਕਿਸੇ ਜਰੂਰੀ ਕੰਮ ਕਾਜ ਲਈ ਕੋਈ ਚੋਣ ਅਧਿਕਾਰੀ ਬੁਲਾਵੇ ਤਾ ਉਹ ਉਸ ਸਮੇ ਪਹੁੰਚਕੇ ਪੂਰਨ ਸਹਿਯੋਗ ਕਰਨ ।

ਐਲੀਮੈਟਰੀ ਟੀਚਰਜ ਯੂਨੀਅਨ(ਰਜਿ) ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਵੱਲੋ ਜਿਲਾ ਸਿਖਿਆ ਅਫਸਰ (ਐਲੀ) ਨਾਲ ਅਧਿਆਪਕ ਛੁੱਟੀਆ ਸਬੰਧੀ ਅਧਿਆਪਕ ਵਰਗ ਚ ਪੈਦਾ ਹੋਏ ਭੰਬਕਭੂਸੇ ਤੇ ਸਪੱਸ਼ਟ ਜਾਣਕਾਰੀ ਲੈਣ ਲਈ ਕੀਤੀ ਗਈ ਗੱਲਬਾਤ ਦੋਰਾਨ ਜਿਲਾ ਸਿਖਿਆ ਅਫਸਰ (ਐਲੀ) ਵੱਲੋ ਸਪੱਸ਼ਟ ਕੀਤਾ ਕਿ ਅਧਿਆਪਕ ਛੁੱਟੀਆਂ ਦੋਰਾਨ ਸਕੂਲ ਨਹੀ ਜਾਣਗੇ ਚੋਣ ਡਿਊਟੀ ਨਾਲ ਸਬੰਧਿਤ ਕੰਮਾਂ ਲਈ ਹੀ ਲੱਗੀਆਂ ਡਿਊਟੀਆਂ ਅਧਿਆਪਕ ਤਨਦੇਹੀ ਨਾਲ ਨਿਰਵਿਘਨ ਦੇਣਗੇ ।ਅਤੇ ਜਿਸ ਸਕੂਲ ਵਿੱਚ ਉਹ ਪੜਾਉਦੇ ਹਨ ,ਜੇਕਰ ਉਥੇ ਕੋਈ ਇਲੈਲਸ਼ਨ ਸਬੰਧੀ ਸਕੂਲ ਚ ਕਿਸੇ ਦਿਨ ਕੋਈ ਜਰੂਰੀ ਕੰਮ ਕਾਜ ਲਈ ਕੋਈ ਚੋਣ ਅਧਿਕਾਰੀ ਬੁਲਾਵੇ ਤਾ ਉਹ ਉਸ ਸਮੇ ਪਹੁੰਚਕੇ ਪੂਰਨ ਸਹਿਯੋਗ ਕਰਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News