ਕੱਚੇ ਮੁਲਾਜ਼ਮਾਂ ਨੇ ਲਾਲਜੀਤ ਭੁੱਲਰ ਵਲੋ ਚੋਣ ਪ੍ਰਚਾਰ ਦੌਰਾਨ ਵੰਡੇ ਪੋਸਟਰਾਂ ‘ਚ ਦਰਸਾਈਆਂ ਪ੍ਰਾਪਤੀਆ ਦੀ ਸਬੂਤਾਂ ਸਮੇਤ ਖੋਹਲੀ ਪੋਲ

4677019
Total views : 5509521

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਖਡੂਰ ਸਾਹਿਬ/ਬਾਰਡਰ ਨਿਊਜ ਸਰਵਿਸ 

ਖਡੂਰ ਸਾਹਿਬ ਤੋਂ ਉਮੀਦਵਾਰ ਤੇ ਮੌਜੂਦਾ ਸਰਕਾਰ ਵਿੱਚ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਪਣੇ ਚੋਣ ਪ੍ਰਚਾਰ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਪੰਚਾਇਤ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਗਿਆ ਹੈ। 

ਉਧਰ ਲੰਮੇ ਸਮੇਂ ਤੋਂ ਸਰਕਾਰ ਖ਼ਿਲਾਫ਼ ਸੰਘਰਸ਼ ਕਰਦੇ ਕੱਚੇ ਕਾਮਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਕੋਈ ਪੱਕਾ ਨਹੀਂ ਕੀਤਾ ਗਿਆ ਬਲਕਿ ਸਾਡੇ ’ਤੇ ਤਾਂ ਇਹ ਖਤਰਾ ਮੰਡਰਾਅ ਰਿਹਾ ਹੈ ਕਿ ਸਾਨੂੰ ਕਿਸੇ ਵੀ ਸਮੇਂ ਨੌਕਰੀ ਤੋਂ ਫਾਰਗ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਇਹ ਪੋਸਟਰ ਸ਼ਰੇਆਮ ਝੂਠਾ ਹੈ।

ਉਨ੍ਹਾਂ ਕਿਹਾ ਕਿ ਸਾਡੀਆਂ ਮੁਲਾਜ਼ਮ ਜਥੇਬੰਦੀਆਂ ਵੱਖਰੀਆਂ ਵੱਖਰੀਆਂ ਹਨ ਪਰ ਸਾਡੀ ਸੋਚ ਇੱਕ ਹੈ। ਸਾਡੀ ਕਿਸੇ ਵੀ ਜਥੇਬੰਦੀ ਦਾ ਇੱਕ ਵੀ ਸਾਥੀ ਪੱਕਾ ਨਹੀਂ ਕੀਤਾ ਗਿਆ। ਸਾਡੇ ਸਾਥੀ ਕੰਟਰੈਕਟ ਵੇਸ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਸ ਅੱਡਿਆਂ ਵਿੱਚ ਸਵਾਰੀਆਂ ਤਾਂ ਤਾਤਾਂ ਲੱਗਿਆ ਰਹਿੰਦਾ ਹੈ ਕਿਉਂਕਿ ਬੱਸਾਂ ਘੱਟ ਚੱਲਦੀਆਂ ਹਨ। ਸਾਡੇ ਕੋਲੋਂ ਬਹੁਤ ਘੱਟ ਤਨਖਾਹਾਂ ਤੇ ਕੰਮ ਲਿਆ ਜਾ ਰਿਹਾ ਹੈ।

ਸਾਡੇ ਡਿਪੂਆਂ ਵਿੱਚ ਸਮਾਨ ਦੀ ਬਹੁਤ ਘਾਟ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ਤੇ 2900 ਬੱਸਾਂ ਚੱਲਦੀਆਂ ਹਨ ਹਰ ਰੋਜ ਕਿਸੇ ਨਾ ਕਿਸੇ ਗੱਡੀ ਨੂੰ ਕੁਝ ਹੋ ਜਾਂਦਾ ਹੈ ਜਿਸ ਕਾਰਨ 2500 ਰੁਪਏ ਦਾ ਬਿੱਲ ਮਨਜੂਰ ਕਰਵਾਉਣ ਲਈ ਐਮ. ਡੀ. ਤੋਂ ਮਨਜੂਰੀ ਲੈਣੀ ਪੈਂਦੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News