ਦੋ ਦਿਨਾਂ ਤੋਂ ਲਾਪਤਾ ਔਰਤ ਦੀ ਗੁਆਂਢੀਆਂ ਦੀ ਰਸੋਈ ਦੇ ਕੱਪਬੋਰਡ ‘ਚੋਂ ਮਿਲੀ ਲਾਸ਼

4677020
Total views : 5509522

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸਮਰਾਲਾ/ਬਾਰਡਰ ਨਿਊਜ ਸਰਵਿਸ 

ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਲੱਲਕਲਾਂ ‘ਚ ਪਿੱਛਲੇ ਦੋ ਦਿਨਾਂ ਤੋਂ ਲਾਪਤਾ ਔਰਤ ਦੀ ਲਾਸ਼ ਐਤਵਾਰ ਤੜਕੇ ਗੁਆਢੀਆਂ ਦੇ ਘਰੋਂ ਰਸੋਈ ਦੇ ਹੇਠਲੇ ਕੱਪਬੋਰਡ ‘ਚੋਂ ਬਰਾਮਦ ਹੋਈ। ਇਸ ਔਰਤ ਨੂੰ ਦੋ ਦਿਨ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਲੁਕਾ ਕੇ ਰੱਖਿਆ ਹੋਇਆ ਸੀ।  ਹੁਣ ਜਦੋਂ ਲਾਪਤਾ ਔਰਤ ਦੀ ਲਾਸ਼ ਗੁਆਂਢੀਆਂ ਘਰੋਂ ਮਿਲ ਗਈ ਤਾਂ ਪੁਲਿਸ ਨੇ ਉਨ੍ਹਾਂ ਦੇ ਘਰ ਆਏ ਇਕ ਰਿਸ਼ਤੇਦਾਰ ਖਿਲਾਫ਼ ਮਾਮਲਾ ਦਰਜ ਕਰ ਕੇ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਪੀੜਤ ਪਰਿਵਾਰ ਇਸ ਮਾਮਲੇ ਵਿਚ ਕਈ ਹੋਰ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਖਦਸ਼ਾ ਪ੍ਰਗਟਾ ਰਿਹਾ ਹੈ।

ਮਿਹਨਤ ਮਜ਼ਦੂਰੀ ਕਰਨ ਵਾਲੇ ਅਨੁਸੂਚਿਤ ਜਾਤੀ ਪਰਿਵਾਰ ਦੀ ਇਹ ਬਜ਼ੁਰਗ ਔਰਤ ਗੁਆਂਢੀਆਂ ਦੇ ਘਰ ਦਾ ਕੰਮ ਕਰਨ ਲਈ ਜਾਂਦੀ ਸੀ ਪਰ ਉਸ 17 ਮਈ ਦੇ ਅਭਾਗੇ ਦਿਨ ਉਹ ਆਪਣੀ ਮਾਲਕਣ ਨੂੰ ਉਸਦੇ ਰਿਸ਼ਤੇਦਾਰ ਵਲੋਂ ਮਾਰਨ ਦੀ ਘਟਨਾ ਵੇਖ ਲਏ ਜਾਣ ਕਾਰਨ ਆਪਣੀ ਹੀ ਜਾਨ ਤੋਂ ਹੱਥ ਧੋ ਬੈਠੀ । ਮਿਰਤਕ ਦਾ ਪਰਿਵਾਰ ਦੋ ਦਿਨ ਉਸ ਦੀ ਭਾਲ ਕਰਦਾ ਰਿਹਾ ਜਦ ਕਿ ਕਾਤਲ਼ ਨੇ ਇਸ ਔਰਤ ਦਾ ਕਤਲ਼ ਕਰਕੇ ਲਾਸ਼ ਨੂੰ ਰਸੋਈ ਵਿਚ ਲੁਕੋ ਕੇ ਰੱਖਿਆ ਹੋਇਆ ਸੀ। ਪੁਲਿਸ ਨੇ ਮੁਜਰਿਮ ਨੂੰ ਗ੍ਰਿਫਤਾਰ ਕਰ ਲਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News