ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਵੱਲੋਂ ਵਿਸ਼ਵ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ

4947134
Total views : 5947203

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਬੀ.ਐਨ.ਈ ਬਿਊਰੋ 

ਰੇਲਵੇ ਕਰਮਚਾਰੀਆਂ ਦੇ ਹੱਕਾਂ ਲਈ ਹਮੇਸ਼ਾ ਮੋਹਰੀ ਹੋ ਕੇ ਡਟਵੀਂ ਲੜਾਈ ਲੜਨ ਵਾਲੀ ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਵੱਲੋਂ ਵਿਸ਼ਵ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆl ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਵਰਕਸ਼ਾਪ ਮੈਨੇਜਰ ਸ੍ਰੀ ਵੀਕੇ ਚੱਡਾ ਜੀ ਸ਼ਾਮਿਲ ਹੋਈ ਜਦਕਿ ਡਿਪਟੀ ਸੀਐਮ ਸ਼੍ਰੀ ਰੋਹਤ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਤੌਰ ਤੇ ਸ਼ਿਰਕਤ ਕੀਤੀ l

ਵਿਸ਼ਵ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਕੀਤਾ ਗਿਆ ਸਨਮਾਨਿਤ


ਇਸ ਸਬੰਧੀ ਰੇਲਵੇ ਵਰਕਸ਼ਾਪ ਅੰਮ੍ਰਿਤਸਰ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਮਹਿਲਾ ਰੇਲਵੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮਹਿਲਾ ਕਰਮਚਾਰੀਆਂ ਨੂੰ ਵਿਸ਼ਵ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਮਾਜ, ਸੂਬਾ ਅਤੇ ਦੇਸ਼ ਦੀ ਤਰੱਕੀ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਨੂੰ ਕਦੇ ਵੀ ਦਰਕਨਾਰ ਨਹੀਂ ਕੀਤਾ ਜਾ ਸਕਦਾ l ਉਹਨਾਂ ਕਿਹਾ ਕਿ ਜੋ ਸਮਾਜ ਜਾਂ ਦੇਸ਼ ਆਪਣੀਆਂ ਮਹਿਲਾਵਾਂ ਨੂੰ ਸੀਮਤ ਦਾਇਰੇ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਹਨ ਉਹ ਕਦੇ ਵੀ ਤਰੱਕੀ ਨਹੀਂ ਕਰ ਸਕਦੇl ਇਸ ਮੌਕੇ ਰੇਲਵੇ ਵਿਭਾਗ ਵਿੱਚ ਸ਼ਾਨਦਾਰ ਅਤੇ ਮਿਹਨਤੀ ਸੇਵਾਵਾਂ ਦੇਣ ਲਈ ਮਹਿਲਾ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ l ਇਸ ਸਮੇਂ ਹੋਰਨਾਂ ਤੋਂ ਇਲਾਵਾ ਬ੍ਰਾਂਚ ਸਕੱਤਰ ਕਮਲਜੀਤ ਸਿੰਘ ਸੰਧੂ, ਬ੍ਰਾਂਚ ਪ੍ਰਧਾਨ ਅਮਰਜੀਤ ਸਿੰਘ ਕਲਸੀ, ਮਹਿਲਾ ਵਿੰਗ ਬਰਾਂਚ ਪ੍ਰਧਾਨ ਸ਼੍ਰੀਮਤੀ ਰਜਿੰਦਰ ਕੌਰ ਸੰਧੂ, ਮੀਤ ਪ੍ਰਧਾਨ ਸ਼੍ਰੀਮਤੀ ਪੂਜਾ ਸ਼ਰਮਾ, ਮੀਤ ਪ੍ਰਧਾਨ ਮੈਡਮ ਸੰਤੋਸ਼ ਸਚਦੇਵਾ ਅਤੇ ਸਾਬਕਾ ਰੇਲਵੇ ਕਰਮਚਾਰੀ ਮੈਡਮ ਸੰਮਤ ਲਤਾ ਵੱਲੋਂ ਸਮਾਗਮ ਨੂੰ ਸੰਬੋਧਨ ਕੀਤਾ ਗਿਆ l ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News