Total views : 5510117
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਗੁਰਮੀਤ ਲੱਕੀ
ਅੰਤਰਰਾਸ਼ਟਰੀ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਦੇ ਬਾਨੀ ਅਤੇ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਸਮਾਜ ਸੇਵਕਾ ਅਤੇ ਅਧਿਆਪਕਾ ਮੈਡਮ ਰਾਜਵਿੰਦਰ ਕੌਰ ਸੰਧੂ ਨੂੰ ਉਨਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਅੰਮ੍ਰਿਤਸਰ ਜ਼ਿਲ੍ਹੇ ਦਾ ਸੰਪਾਦਕ ਨਿਯੁਕਤ ਕੀਤਾ ਗਿਆ। ਮੈਡਮ ਰਾਜਵਿੰਦਰ ਸੰਧੂ ਨੇ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਜੋ ਜਿੰਮੇਵਾਰੀ ਮੈਨੂੰ ਸੌਂਪੀ ਗਈ ਹੈ ਮੈਂ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੀ ਅਤੇ ਪ੍ਰੋਜੈਕਟ ਨੂੰ ਹੋਰ ਪ੍ਰਫੁਲਤ ਕਰਨ ਲਈ ਯਤਨ ਕਰਾਂਗੀ।
ਵਿਦਿਆਰਥੀਆਂ ਨੂੰ ਪ੍ਰੇਰਤ ਕਰਕੇ ਵੱਧ ਤੋਂ ਵੱਧ ਇਸ ਪ੍ਰੋਜੈਕਟ ਨਾਲ ਜੋੜਿਆ ਜਾਵੇਗਾ ਤਾਂ ਜੋ ਵਿਦਿਆਰਥੀ ਸ਼ੁਰੂ ਤੋਂ ਹੀ ਚੰਗੇ ਪਾਸੇ ਜੁੜ ਸਕਣ ਅਤੇ ਭਟਕਣਾ ਤੋਂ ਬਚ ਸਕਣ। ਮੈਡਮ ਨੇ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਪ੍ਰੋਜੈਕਟ ਨਾਲ ਆਪਣੇ ਬੱਚਿਆਂ ਨੂੰ ਜੋੜਨ ਅਤੇ ਪੰਜਾਬ ਭਵਨ ਕਨੇਡਾ ਵੱਲੋਂ ਨਵੰਬਰ ਵਿੱਚ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਬਾਲ ਕਾਨਫਰੰਸ ਦਾ ਹਿੱਸਾ ਬਣਨ । ਜਿਸ ਵਿੱਚ ਸ਼੍ਰੋਮਣੀ ਬਾਲ ਸਹਿਤਕਾਰ ਪੁਰਸਕਾਰ ਵਜੋਂ ਵੱਡੇ ਨਕਦ ਇਨਾਮ ਦਿੱਤੇ ਜਾਣਗੇ। ਉਨਾਂ ਦੀ ਨਿਯੁਕਤੀ ਤੇ ਪੰਜਾਬ ਭਵਨ ਕਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਪ੍ਰੀਤ ਹੀਰ ਮੁੱਖ ਸੰਚਾਲਿਕਾ ਪੰਜਾਬ ਭਵਨ ਸਬ ਆਫਿਸ ਜਲੰਧਰ, ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ, ਮੁੱਖ ਸਲਾਹਕਾਰ ਗੁਰਵਿੰਦਰ ਸਿੰਘ ਸਿੱਧੂ ਨਵੀਨ ਕੁਮਾਰ, ਰਜਨੀ ਮੈਡਮ ਅਤੇ ਹੋਰ ਸਖਸ਼ੀਅਤਾਂ ਨੇ ਮੁਬਾਰਕਵਾਦ ਦਿੱਤੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-