





Total views : 5842319







Total views : 5842319ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਖੇਤੀਬਾੜੀ ਵਿਸਥਾਰ ਅਫਸਰ ਬੰਡਾਲਾ ਡਾਂ ਬਲਜਿੰਦਰ ਸਿੰਘ ਚਾਹਲ ਬੰਡਾਲਾ ਨੇ ਪ੍ਰੈਸ ਬਿਆਨ ਰਾਹੀ ਦਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੇ ਲਾਭਪਾਤਰੀ ਕਿਸਾਨਾ ਨੂੰ ਨਵੇ ਸਿਰਿਉ ਰਜਿਸਟ੍ਰੇਸਨ ਕਰਵਾਉਣੀ ਪਵੇਗੀ । ਫਾਰਮਰ ਰਜਿਸਟਰੀ ਵਿੱਚ ਕਿਸਾਨਾ ਦੀ ਨਵੀ ਆਈ ਡੀ ਬਣਾ ਕੇ ਰਜਿਸਟ੍ਰੇਸਨ ਕਰਵਾਏ ਬਿਨਾ ਕਿਸੇ ਵੀ ਕਿਸਾਨ ਨੂੰ ਸਨਮਾਨ ਨਿਧੀ ਦੀ ਰਕਮ ਨਹੀ ਮਿਲੇਗੀ । ਇਸ ਸਕੀਮ ਤਹਿਤ ਪ੍ਰਤੀ ਕਿਸਾਨ ਇੱਕ ਸਾਲ ਵਿੱਚ ਤਿਨ ਕਿਸਤਾ ਵਿੱਚ ‘ ਚ ਛੇ ਹਜਾਰ ਰੁਪਏ ਮਿਲਦੇ ਹਨ । ਖੇਤੀਬਾੜੀ ਵਿਭਾਗ ਅਤੇ ਸਹਿਕਾਰੀ ਸਭਾਵਾ ਦਾ ਅਮਲਾ ਕਿਸਾਨਾ ਨੂੰ ਨਵੀ ਰਜਿਸਟ੍ਰੇਸਨ ਸੰਬਧੀ ਜਾਣਕਾਰੀ ਦੇ ਰਿਹਾ ਹੈ । ਡਾਂ ਚਾਹਲ ਨੇ ਦੱਸਿਆ ਕਿ ਇਸ ਨਵੀ ਪ੍ਰਕਿਰਿਆ ਦਾ ਮੁੱਖ ਉਦੇਸ ਕਿਸਾਨਾ ਦਾ ਕੇਦਰੀ ਡਾਟਾਬੇਸ ਤਿਆਰ ਕਰਨਾ ਹੈ ਤਾ ਜੋ ਸਰਕਾਰੀ ਸਹਾਇਤਾ ਸਿੱਧੀ ਅਤੇ ਪਾਰਦਰਸੀ ਤਰੀਕੇ ਨਾਲ ਅਸਲ ਲ਼ਾਭਪਾਤਰੀਆ ਤੱਕ ਪਹੁੰਚਾਈ ਜਾ ਸਕੇ ।
ਉਨਾ ਸਪੱਸਟ ਕੀਤਾ ਕਿ ਭਵਿੱਖ ਵਿੱਚ ਕੇਵਲ ਉਨਾ ਹੀ ਕਿਸਾਨਾ ਨੂੰ ਪੀ ਐਮ ਕਿਸਾਨ ਯੋਜਨਾ ਤਹਿਤ ਮਿਲਣ ਵਾਲੀਆ ਵਿੱਤੀ ਕਿਸਤਾ ਜਾਰੀ ਕੀਤੀਆ ਜਾਣਗੀਆ , ਜਿਹੜੇ ਆਪਣੀ ਫਾਰਮਰ ਰਜਿਸਟਰੀ ਮੁੰਕਮਲ ਕਰਨਗੇ । ਉਨਾ ਦੱਸਿਆ ਕਿ ਇਸ ਰਜਿਟ੍ਰੇਸਨ ਪ੍ਰਕਿਰਿਆ ਦੋਰਾਨ ਹਰ ਲਾਭਪਾਤਰੀ ਕਿਸਾਨ ਦੀ ਵਿੱਲਖਣ ਕਿਸਾਨ ਆਈ ਡੀ ਬਣਾਈ ਜਾਵੇਗੀ । ਇਹ ਆਈ ਡੀ ਕਿਸਾਨ ਦੇ ਮੋਜੂਦਾ ਪੀ ਐਮ ਕਿਸਾਨ ਖਾਤੇ ਨਾਲ ਲਿੰਕ ਕੀਤੀ ਜਾਵੇਗੀ , ਜਿਸ ਨਾਲ ਕਿਸਾਨ ਦੀ ਪਛਾਣ ਤੇ ਜਮੀਨੀ ਰਿਕਾਰਡ ਦੀ ਤਸਦੀਕ ਕਰਨਾ ਸੋਖਾ ਹੋ ਜਾਵੇਗਾ। ਉਨਾ ਕਿਹਾ ਕਿ ਸਾਰੇ ਯੋਗ ਕਿਸਾਨ ਆਪਣੀ ਰਜਿਸਟ੍ਰੇਸਨ ਲਈ ਅਧਾਰ ਕਾਰਡ ਅਤੇ ਜਮਾਬੰਦੀ ਲੈ ਕੇ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਟਰ ਜਾਣ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
