ਮੂਧਲ ਵਿਖੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹਕ ਵਿਚ ਹੋਇਆ ਇਕ ਭਾਰੀ ਇਕੱਠ

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ/ਬੱਬੂ ਬੰਡਾਲਾ

ਵਿਧਾਨ ਸਭਾ ਹਲਕਾ ਪੂਰਬੀ(ਅੰਮ੍ਰਿਤਸਰ) ਦੇ ਪਿੰਡ ਮੂਧਲ ਵਿਖੇ ਸੇਵਾਮੁਕਤ ਏ.ਡੀ.ਸੀ ਰਣਬੀਰ ਸਿੰਘ ਮੂਧਲ ਦੀ ਅਗਵਾਈ ‘ਚ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਭਾਜਪਾ ਉਮੀਦਵਾਰ ਸ: ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਭਾਰੀ ਇਕੱਠ ਹੋਇਆ। ਇਕਠ ਨੂੰ ਉਮੀਦਵਾਰ ਸਮੁੰਦਰੀ ਤੋ ਇਲਾਵਾ ਹਲਕਾ ਇੰਚਾਰਜ ਜਗਮੋਹਨ ਸਿੰਘ ਸਿੰਘ ਰਾਜੂ ਜਨਰਲ ਸਕੱਤਰ ਭਾਜਪਾ ਪੰਜਾਬ ,ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਅਤੇ ਰਣਬੀਰ ਸਿੰਘ ਮੂਧਲ ਰਿਟ.ਏ ਡੀ ਸੀ ਨੇ ਸੰਬੋਧਨ ਕੀਤਾ ।

ਸ:ਸਮੁੰਦਰੀ ਨੂੰ ਸ:ਮੂਧਲ ਨੇ ਸਨਮਾਨਿਤ ਕੀਤਾ ਅਤੇ ਸਮੂੰਹ ਬਲਾਰਿਆਂ ਨੇ ਭਾਜਪਾ ਉਮੀਦਵਾਰ ਸਰਦਾਰ ਸਮੁੰਦਰੀ ਨੂੰ ਜਿਤਾਉਣ ਦਾ ਭਰੋਸਾ ਦਿਵਾਇਆ ਅਤੇ ਬਹੁਤ ਸਾਰੇ ਵੱਖ ਵੱਖ ਪਾਰਟੀਆ ਦੇ ਅਹੁਦੇਦਾਰ ਰਨਬੀਰ ਸਿੰਘ ਮੂਧਲ ਦੀ ਪ੍ਰੇਰਨਾਂ ਨਾਲ ਭਾਜਪਾ ਵਿਚ ਸ਼ਾਮਲ ਹੋਏ ਇਸ ਮੋਕੇ ਸ: ਸਮੁੰਦਰੀ ਦੇ ਸਲਾਹਕਾਰ ਗੁਰਪ੍ਰਤਾਪ ਸਿੰਘ ਟਿੱਕਾ,ਦਵਿੰਦਰ ਭਲਵਾਨ ਮੀਤ ਪ੍ਰਧਾਨ ਐਸੀ ਮੋਰਚਾ ਪੰਜਾਬ, ਸਬੇਗ ਸਿੰਘ ਗਿੱਲ, ਸੂਰਜ ਪ੍ਰਧਾਨ ਮੰਡਲ ਪੂਤਲੀਘਰ,ਰੀਕੋ ਪ੍ਰਧਾਨ ਮੰਡਲ ਛੇਹਰਟਾ,ਸ਼ਮਸ਼ੇਰ ਸਿੰਘ ਸ਼ਮਾ ਮੂਧਲ, ਬਲਜਿੰਦਰ ਸਿੰਘ ਬਲ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News