Total views : 5508481
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਹਲਕਾ ਪੱਛਮੀ ‘ਚ ਸੰਧੂ ਦੀ ਹੋਵੇਗੀ ਰਿਕਾਰਡ ਤੋੜ ਜਿੱਤ-ਬਾਸਰਕੇ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਸੀਨੀਅਰ ਭਾਜਪਾ ਆਗੂ ਅਤੇ ਚੇਅਰਮੈਨ ਪੰਜਾਬ ਸਮਾਲ ਇੰਡਸਟਰੀ ਭਾਰਤ ਸਰਕਾਰ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿੱਖੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਸ. ਤਰਨਜੀਤ ਸਿੰਘ ਸੰਧੂ ਦੇ ਹੱਕ ਵਿਚ ਇਕ ਭਰਵੀਂ ਤੇ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜੋ ਕਿ ਰੈਲੀ ਦਾ ਰੂਪ ਧਾਰ ਕਰ ਗਿਆ। ਇਸ ਮੌਕੇ ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਨੂੰ ਹਰ ਪੱਖ ਤੋਂ ਵਿਕਸਿਤ ਕਰਨਾ ਹੀ ਮੇਰਾ ਮੁੱਖ ਉਦੇਸ਼ ਹੈ।ਸ. ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਲਈ ਕਈ ਵਿਕਾਸ ਯੋਜਨਾਵਾਂ ਦਾ ਖਾਕਾ ਤਿਆਰ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆ ਕੇ ਗੁਰੂ ਦੀ ਨਗਰੀ ਨੂੰ ਮੁੜ ਉਸੇ ਥਾਂ ‘ਤੇ ਲਿਆਂਦਾ ਜਾਵੇਗਾ, ਜਿੱਥੇ ਪਹਿਲਾਂ ਹੁੰਦਾ ਸੀ।
ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਨੂੰ ਵਿਕਸਿਤ ਕਰਨਾ ਹੀ ਮੇਰਾ ਮੁੱਖ ਉਦੇਸ਼: ਤਰਨਜੀਤ ਸਿੰਘ ਸੰਧੂ
ਉਨ੍ਹਾਂ ਕਿਹਾ ਕਿ ਇਸ ਸ਼ਹਿਰ ਵਿੱਚ ਹਰ ਰੋਜ਼ ਦੋ ਤੋਂ ਢਾਈ ਲੱਖ ਤੋਂ ਵੱਧ ਸੈਲਾਨੀ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਵਿਕਾਸ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਕੇ ਉਨ੍ਹਾਂ ’ਤੇ ਕੰਮ ਕਰਨ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਮੁੜ ਮੋਦੀ ਸਰਕਾਰ ਆ ਰਹੀ ਹੈ, ਤੁਸੀਂ ਮੈਨੂੰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣਾਉਂਦੇ ਹੋ ਤਾਂ ਮੇਰੇ ਲਈ ਸ਼ਹਿਰ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਅਤੇ ਵਧੇਰੇ ਫੰਡ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਅਪਰਾਧ ਮੁਕਤ, ਨਸ਼ਾ ਮੁਕਤ ਅਤੇ ਸੈਰ ਸਪਾਟੇ ਨੂੰ ਪ੍ਰਫੁੱਲਿਤ ਕੀਤਾ ਜਾਵੇਗਾ ਅਤੇ ਵਿਕਾਸ ਦੀ ਰਫ਼ਤਾਰ ਤੇਜ਼ ਹੋਵੇਗੀ। ਇਸ ਮੌਕੇ ਸ. ਇੰਦਰਜੀਤ ਸਿੰਘ ਬਾਸਰਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਾਸੀ ਸ਼ਹਿਰ ਦੇ ਭਵਿੱਖ ਨੂੰ ਦੇਖਦੇ ਹੋਏ ਇੱਕ ਵਾਰ ਮੌਕਾ ਤਰਨਜੀਤ ਸਿੰਘ ਸੰਧੂ ਨੂੰ ਜਰੂਰ ਦੇਣ ਤਾਂ ਜੋ ਅੰਮ੍ਰਿਤਸਰ ਦੀ ਨੁਹਾਰ ਬਦਲਣ ਵਿੱਚ ਕੋਈ ਕਮੀ ਨਾ ਰਹਿ ਜਾਵੇ। ਉਨਾਂ ਕਿਹਾ ਕਿ ਦੇਸ਼ ਦਾ ਨੋਜ਼ਵਾਨ ਵਿਦੇਸ਼ਾਂ ਵਿੱਚ ਧੱਕੇ ਕਿਉਂ ਖਾਏ, ਜੇਕਰ ਉਸ ਨੂੰ ਉਸਦੇ ਸ਼ਹਿਰ ਵਿੱਚ ਹੀ ਚੰਗਾ ਰੁਜ਼ਗਾਰ ਮਿਲ ਜਾਏ ਤਾਂ ਉਹ ਇੱਕ ਚੰਗਾ ਜੀਵਨ ਬਤੀਤ ਕਰ ਸਕਦਾ ਹੈ।
ਬਾਸਰਕੇੇ ਦੀ ਪ੍ਰੇਰਨਾ ਸਦਕਾ ਕਈਆ ਨੇ ਫੜਿਆ ਕਮਲ ਦਾ ਫੁੱਲ
ਇਸ ਮੌਕੇ ਸ. ਇੰਦਰਜੀਤ ਸਿੰਘ ਬਾਸਰਕੇ ਦੀ ਪ੍ਰੇਰਨਾ ਸਦਕਾ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਸ. ਤਰਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ‘ਚ ਸ਼ਾਮਿਲ ਹੋਏ। ਇਸ ਮੌਕੇ ਹਲਕਾ ਪੱਛਮੀ ਦੇ ਇੰਚਾਰਜ਼ ਕੁਮਾਰ ਅਮਿਤ, ਪੰਜਾਬ ਐਸ.ਸੀ. ਮੋਰਚਾ ਦੇ ਮੀਤ ਪ੍ਰਧਾਨ ਦਵਿੰਦਰ ਪਹਿਲਵਾਨ, ਪ੍ਰੋ: ਸਰਚਾਂਦ ਸਿੰਘ ਖਿਆਲਾ, ਗੁਰਪ੍ਰਤਾਪ ਸਿੰਘ ਟਿੱਕਾ, ਅਰਵਿੰਦਰ ਸ਼ਾਰਮਾ, ਸੁਖਦੇਵ ਸਿੰਘ ਬੋਪਾਰਾਏ, ਅਸ਼ੋਕ ਸ਼ਰਮਾ, ਸੁਖਵਿੰਦਰ ਸਿੰਘ ਖਾਲਸਾ ਕਾਲਜ, ਅਵਤਾਰ ਸਿੰਘ ਛੀਨਾ, ਡਾ. ਗੁਰਪ੍ਰੀਤ ਸਿੰਘ ਚੱਬਾ, ਅਰਸ਼ਦੀਪ ਸਿੰਘ ਛੀਨਾ ਐਂਡ ਗਰੁੱਪ, ਕਰਮਜੀਤ ਸਿੰਘ ਬਾਸਰਕੇ, ਅਮਨਦੀਪ ਸਿੰਘ ਬਾਸਰਕੇ, ਸੁਖਰਾਜ ਸਿੰਘ ਥਾਂਦੇ ਯੂ.ਐਸ.ਏ, ਰਾਣਾ ਰਣਜੀਤ ਸਿੰਘ ਬਾਸਰਕੇ, ਮਨਜਿੰਦਰ ਸਿੰਘ ਰਾਣਾ, ਬੀ.ਪੀ ਧਵਨ, ਅਜਮੇਰ ਸਿੰਘ ਬਾਸਰਕੇ, ਮਾਸਟਰ ਬਲਵੀਰ ਸਿੰਘ ਝਾਮਕਾ, ਬਾਬਾ ਜੀਵਨ ਸਿੰਘ ਬਾਸਰਕੇ, ਕੰਵਲਜੀਤ ਸਿੰਘ ਵਿਰਕ, ਜਥੇ: ਅੰਮ੍ਰਿਤਪਾਲ ਸਿੰਘ ਬਾਸਰਕੇ, ਸੁਰਿੰਦਰ ਸਿੰਘ ਆੜਤੀਆਂ ਬਾਸਰਕੇ, ਹਰਦੇਵ ਸਿੰਘ ਸਹੇਲਕੇ, ਸਤਨਾਮ ਸਿੰਘ ਅਜਾਦ ਪੁਤਲੀਘਰ ਤੋਂ ਇਲਾਵਾ ਸੈਂਕੜਿਆਂ ਦੀ ਤਾਦਾਦ ਵਿੱਚ ਪਾਰਟੀ ਵਰਕਰ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-