Total views : 5508481
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਸਾਬਕਾ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਦੱਖਣੀ ਹਲਕਾ ਲੋਕ ਸਭਾ ਚੋਣਾਂ ਵਿੱਚ ਹੈਟ੍ਰਿਕ ਲਈ ਤਿਆਰ ਹੈ। ਉਹ ਹਲਕਾ ਦੱਖਣੀ ਵਿਖੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨਾਲ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਮੀਟਿੰਗ ਵਿੱਚ ਹਲਕਾ ਦੱਖਣੀ ਦੇ ਬੂਥ ਇੰਚਾਰਜ ਅਤੇ ਵਰਕਰ ਹਾਜ਼ਰ ਸਨ।
ਇਸ ਸਮੇਂ ਸ਼੍ਰੀ ਇੰਦਰਬੀਰ ਸਿੰਘ ਬੁਲਾਰੀਆ ਨੇ ਆਪਣੇ ਹਲਕੇ ਦੇ ਪ੍ਰਭਾਵਸ਼ਾਲੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਸਰਗਰਮ ਹੋ ਕੇ ਸ਼੍ਰੀ ਗੁਰਜੀਤ ਔਜਲਾ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਦੱਖਣੀ ਵਿਧਾਨ ਸਭਾ ਹਲਕੇ ਤੋਂ ਭਾਰੀ ਵੋਟਾਂ ਨਾਲ ਜਿੱਤਦੇ ਰਹੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਹੁਣ ਵੀ ਜਿੱਤਣਗੇ। ਉਨ੍ਹਾਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਜਿੱਤ ਨਾ ਸਿਰਫ਼ ਕਾਂਗਰਸ ਲਈ ਖੁਸ਼ੀ ਦੀ ਗੱਲ ਹੋਵੇਗੀ ਸਗੋਂ ਗੁਰੂ ਨਗਰੀ ਦੇ ਲੋਕਾਂ ਦੀ ਵੀ ਜਿੱਤ ਹੋਵੇਗੀ।
ਮੈਨੂੰ ਇੰਦਰਬੀਰ ਬੁਲਾਰੀਆ ਤੇ ਪੂਰਨ ਵਿਸ਼ਵਾਸ -ਔਜਲਾ
ਗੁਰਜੀਤ ਸਿੰਘ ਔਜਲਾ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਲਕਾ ਵਰਕਰਾਂ, ਆਗੂਆਂ ਤੇ ਹਲਕਾ ਇੰਚਾਰਜ ਆਗੂ ਤੇ ਸਾਬਕਾ ਵਿਧਾਇਕ ਸ਼੍ਰੀ ਇੰਦਰਬੀਰ ਸਿੰਘ ਬੁਲਾਰੀਆ ‘ਤੇ ਪੂਰਾ ਭਰੋਸਾ ਹੈ ਜੋ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ | ਉਨ੍ਹਾਂ ਬੂਥ ਇੰਚਾਰਜਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਾਰਥਿਕ ਰਾਜਨੀਤੀ ਤਹਿਤ ਲੋਕਾਂ ਨੂੰ ਅਪੀਲ ਕਰਕੇ ਕੀਤੇ ਕੰਮਾਂ ਤੋਂ ਜਾਣੂ ਕਰਵਾਉਣ | ਉਨ੍ਹਾਂ ਕਿਹਾ ਕਿ ਕਾਂਗਰਸ ਸਥਿਤੀ ਨੂੰ ਬਦਲਣ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਸ ਸਮੇਂ ਗੁਰੂ ਨਗਰੀ ਅਤੇ ਦੇਸ਼ ਦੇ ਲੋਕਾਂ ਨੂੰ ਕਾਂਗਰਸ ਦਾ ਪੂਰਾ ਸਾਥ ਦੇਣਾ ਪਵੇਗਾ ਤਾਂ ਜੋ ਦੇਸ਼ ਇਕ ਵਾਰ ਫਿਰ ਤੋਂ ਵਿਕਾਸ ਦੀ ਲੀਹ ‘ਤੇ ਪੂਰੀ ਗਤੀ ਨਾਲ ਚੱਲ ਸਕੇ। ਉਨ੍ਹਾਂ ਹਲਕਾ ਦੱਖਣੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਇਸ ਹਲਕੇ ਤੋਂ ਵੱਡੇ ਫਰਕ ਨਾਲ ਕਾਮਯਾਬ ਹੋਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰੀ ਦੇ ਚੇਅਰਮੈਨ ਸ੍ਰੀ ਅਸ਼ਵਨੀ ਪੱਪੂ, ਸਾਬਕਾ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸ੍ਰੀ ਦਿਨੇਸ਼ ਬੱਸੀ, ਕੌਂਸਲਰ ਸੰਨੀ ਕੁੰਦਰਾ, ਕੌਂਸਲਰ ਮੋਹਨ ਸਿੰਘ ਮਾੜੀ ਮੇਘਾ. , ਕੌਂਸਲਰ ਬਲਵਿੰਦਰ ਸਿੰਘ ਨਵਾਂ ਪਿੰਡ, ਪਰਮਜੀਤ ਪੰਮਾ, ਕੌਂਸਲਰ ਦਲਬੀਰ ਸਿੰਘ ਮੰਮਣਕੇ, ਬਲਜੀਤ ਸਿੰਘ ਡੇਅਰੀ, ਕੌਂਸਲਰ ਜਸਵਿੰਦਰ ਸ਼ੇਰ ਗਿੱਲ, ਕੌਂਸਲਰ ਬਲਦੇਵ ਸਿੰਘ ਸੰਧੂ ਅਤੇ ਸੰਜੀਵ ਅਰੋੜਾ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-