ਕਾਲਾ ਕੱਛਾ ਗਿਰੋਹ ਦੀ ਤਰਜ਼ ਤੇ ਰਾਤ ਸਮੇਂ ਚੌਰੀਆਂ ਕਰਨ ਵਾਲੇ ਸਰਗਰਮ ਗਿਰੋਹ ਦਾ ਪੁਲਿਸ ਨੇ ਕੀਤਾ ਪਰਦਾਫਾਸ਼

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਅੰਮ੍ਰਿਤਸਰ ਪੁਲਿਸ ਦੇ  ਉਸ ਸਮੇ ਵੱਡੀ ਸਫਲਤਾ ਹੱਥ ਲੱਗੀ ਜਦ  ਪੁਲਿਸ ਵੱਲੋਂ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ  ਕਰਕੇ ਉਨ੍ਹਾਂ ਕੋਲੋਂ 40 ਮੋਬਾਈਲ ਦੇ ਫੋਨ ਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ।ਜਿਸ ਸਬੰਧੀ ਜਾਣਕਾਰੀ ਦੇਦਿਆਂ  ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ  ਨੇ ਦੱਸਿਆ ਕਿ ਇਹ ਮੁਲਜ਼ਮ ਹੁਣ ਤੱਕ 700 ਤੋਂ ਵੱਧ ਮੋਬਾਈਲ ਚੋਰੀ ਕਰ ਚੁਕੇ ਹਨ।

ਜਦੋਂ ਲੋਕ ਆਪਣੇ ਘਰਾਂ ਵਿੱਚ ਗੂੜੀ ਨੀਂਦ ਸੁੱਤੇ ਹੁੰਦੇ ਸਨ, ਇਹ ਘਰਾ ਦੀ ਛੱਤ ਉਪਰੋ ਦਾਖਲ ਹੋ ਕੇ ਚੋਰੀਆਂ ਨੂੰ ਦਿੰਦੇ ਸਨ ਅੰਜ਼ਾਮ

ਗ੍ਰਿਫਤਾਰ ਕੀਤੇ ਗਏ ਕੁਲਦੀਪ ਸਿੰਘ ਉਰਫ ਦੀਪੂ ਵਾਸੀ ਪਿੰਡ ਪੰਡੋਰੀ ਅੰਮ੍ਰਿਤਸਰ ,ਅਕਾਸ਼ਦੀਪ ਸਿੰਘ ਉਰਫ ਕਾਸ਼ੀ ਵਾਸੀ ਸੁੰਦਰ ਨਗਰ ਕਪੂਰਥਲਾ ਹਾਲ ਵਾਸੀ ਪਿੰਡ ਵਰਪਾਲ ਅੰਮ੍ਰਿਤਸਰ ਦਿਹਾਤੀ, ਸਿਮਰਨ ਸਿੰਘ ਉਰਫ ਸਿੰਮੂ ਵਾਸੀ ਪਿੰਡ ਸੁਲਤਾਨਵਿੰਡ,ਅੰਮ੍ਰਿਤਸਰ ਨੂੰ ਪੁਲਿਸ ਕੋਰਟ ਵਿਚ ਪੇਸ਼ ਕਰੇਗੀ ਤੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ 1 ਲਖਵਿੰਦਰ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ, ਤਰਨ ਤਾਰਨ ਰੋਡ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਮਿਤੀ 17/18 ਦੀ ਦਰਮਿਆਨੀ ਰਾਤ ਨੂੰ ਕੋਈ ਨਾ ਮਾਲੂਮ ਵਿਅਕਤੀ ਉਸਦੇ ਘਰ ਅੰਦਰੋ ਮੋਬਾਇਲ ਫੋਨ ਚੋਰੀ ਕਰਕੇ ਲੈ ਗਏ ਹਨ। ਜਿਸਤੇ ਥਾਣਾ ਸੁਲਤਾਨਵਿੰਡ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।

ਇਸੇ ਲੜੀ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸੁਲਤਾਨਵਿੰਡ ਦੀ ਟੀਮ ਨੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਮੁਲਜ਼ਮ ਰਾਤ ਨੂੰ ਲਗਭਗ 2-3 ਵਜੇ ਜਦੋਂ ਲੋਕ ਸੁੱਤੇ ਹੁੰਦੇ ਸੀ ਤਾਂ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਸੀ। ਇਨ੍ਹਾਂ ਦਾ ਗਿਰੋਹ ਘਰਾਂ ਦੇ ਬਾਹਰ ਪਹਿਰਾ ਦਿੰਦਾ ਸੀ ਤੇ ਫਿਰ ਉਨ੍ਹਾਂ ਦਾ ਦੂਜਾ ਸਾਥੀ ਘਰ ਅੰਦਰ ਜਾ ਕੇ ਮੋਬਾਈਲ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਮੁਲਜ਼ਮਾਂ ‘ਤੇ ਪਹਿਲਾਂ ਤੋਂ ਵੀ 7-8 ਪਰਚੇ ਦਰਜ ਹਨ। ਇਨ੍ਹਾਂ ਦਾ 5 ਵਿਅਕਤੀਆਂ ਦਾ ਗੈਂਗ ਹੈ ਜਿਨ੍ਹਾਂ ਵਿਚੋਂ 3 ਨੂੰ ਫੜ ਲਿਆ ਗਿਆ ਹੈ ਤੇ 2 ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।ਇਸ ਸਮੇ ਉਨਾਂ ਨਾਲ  ਸ੍ਰੀ ਮਨਿੰਦਰਪਾਲ ਸਿੰਘ, ਪੀ.ਪੀ.ਐਸ, ਏ.ਸੀ.ਪੀ ਦੱਖਣੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਸਟਰ ਜਸਬੀਰ ਸਿੰਘ, ਮੁੱਖ ਅਫਸਰ, ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ   ਵੀ ਹਾਜਰ ਸਨ।

ਚੌਰੀ ਕਰਨ ਦਾ ਤਰੀਕਾ: ਇਹ ਸਾਰੇ ਮਿੱਲ ਕੇ ਰਾਤ 2:30  ਤੋਂ 3:00 (AM) ਵਜ਼ੇ ਦੇ ਕਰੀਬ ਜਦੋਂ ਲੋਕ ਆਪਣੇ ਘਰਾਂ ਵਿੱਚ ਗੂੜੀ ਨੀਂਦ ਸੁੱਤੇ ਹੁੰਦੇ ਹਨ, ਇਹ ਛੱਤ ਰਾਂਹੀ ਘਰਾ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਂਦੇ ਸਨ। ਜੋ ਦੋਸ਼ੀ ਅਕਾਸ਼ਦੀਪ ਸਿੰਘ ਉਰਫ਼ ਕਾਸ਼ੀ, ਆਪਣੇ ਸਾਥੀਆਂ ਨੂੰ ਘਰ ਦੇ ਆਲੇ-ਦੁਆਲੇ ਖੜਾ ਕਰਕੇ ਆਪ ਖੁਦ ਅਸਾਨੀ ਨਾਲ ਲੋਕਾਂ ਦੇ ਘਰਾ ਵਿੱਚ ਵੜ ਕੇ ਚੋਰੀ ਨੂੰ ਅੰਜ਼ਾਮ ਦੇਂਦਾ ਸੀ ਅਤੇ ਇਸਦੀ ਮੰਗੇਤਰ ਜਿਸ ਦਾ ਨਾਮ ਜਸ ਹੈ, ਵੀ ਰਾਤ ਸਮੇਂ ਚੋਰੀ ਕਰਨ ਵਿੱਚ ਇਹਨਾਂ ਦਾ ਸਾਥ ਦਿੰਦੀ ਸੀ।
ਦੌਰਾਨੇ ਪੁੱਛਗਿੱਛ ਇਹਨਾਂ ਦੱਸਿਆ ਹੈ ਕਿ ਇਹ ਪਿੱਛਲੇ ਕਰੀਬ 02 ਸਾਲ ਤੋਂ ਚੋਰੀਆ ਕਰ ਰਹੇ ਹਨ, ਤੇ ਪਿੱਛਲੇ ਕੁੱਝ ਦਿਨਾਂ ਵਿੱਚ ਇਹਨਾਂ ਨੇ 700 ਦੇ ਕਰੀਬ ਮੋਬਾਇਲ ਫੋਨ ਅਤੇ ਇਸਤੋ, ਇਲਾਵਾ ਕੈਸ਼ ਤੇ ਜਵੈਲਰੀ ਦੀ ਚੋਰੀ ਕੀਤੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News