ਖ਼ਾਲਸਾ ਕਾਲਜ ਐਜੂਕੇਸ਼ਨ, ਰਣਜੀਤ ਐਵੀਨਿਊ ਨੂੰ ਤਜ਼ਰਬੇਕਾਰ ਸੈਂਟਰ ਐਲਾਨਿਆ ਗਿਆ

4676145
Total views : 5508263

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਖਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ ਨੂੰ ਨੈਸ਼ਨਲ ਐਨਵਾਇਰਮੈਂਟ ਅਕਾਦਮਿਕ ਨੈੱਟਵਰਕ (ਨੀਆਨ), ਹੈਦਰਾਬਾਦ, ਤੇਲੰਗਾਨਾ ਵੱਲੋਂ ਵਾਤਾਵਰਣ ਸਿੱਖਿਆ ਮਹੀਨਾ ਫਰਵਰੀ-2024 ਸਫ਼ਲਤਾਪੂਰਵਕ ਸੰਪੂਰਨ ਕਰਨ ਤੇ ‘ਵਾਤਾਵਰਣ ਸਿੱਖਿਆ ਤੇ ਅਨੁਭਵਸ਼ੀਲ ਸਿਖਲਾਈ’ ਨੂੰ ਉਤਸ਼ਾਹਿਤ ਕਰਨ ਲਈ ਤਜਰਬੇ ਦੇ ਕੇਂਦਰ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ।

ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਨੇ ‘ਨੈਸ਼ਨਲ ਇਨਵਾਇਰਨਮੈਂਟ ਅਕਾਦਮਿਕ ਨੈੱਟਵਰਕ’ ਦੇ ਸਹਿਯੋਗ ਨਾਲ ਇਸ ਸਬੰਧ ’ਚ ਰਾਸ਼ਟਰੀ ਯਤਨਾਂ ’ਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਚੀਫ਼ ਪ੍ਰੋਗਰਾਮ ਅਫ਼ਸਰ ਸ੍ਰੀ ਪੀ.ਐੱਸ. ਕੁਮਾਰ ਨੇ ਵਿਦਿਆਰਥੀਆਂ ਨੂੰ ਤਿੰਨ ਪੱਧਰਾਂ ਘਰ, ਸਕੂਲ ਅਤੇ ਸਮਾਜ ’ਚ ਭਵਿੱਖੀ ਨਾਗਰਿਕਾਂ ਵਜੋਂ ਪਾਲਣ-ਪੋਸ਼ਣ ਕਰਨ ਲਈ ਸੰਭਾਵੀ ਅਧਿਆਪਕਾਂ ’ਚ ਵਾਤਾਵਰਣ ਦੀ ਸਥਿਰਤਾ ਬਾਰੇ ਸਮਝ ਵਿਕਸਿਤ ਕਰਨ ਲਈ ਕਾਲਜ ਦੇ ਫੈਕਲਟੀ ਅਤੇ ਵਿਦਿਆਰਥੀਆਂ ਦੀ ਸ਼ਲਾਘਾਯੋਗ ਸ਼ਮੂਲੀਅਤ ਦੀ ਪ੍ਰਸੰਸਾ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News