Total views : 5508259
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਬੀਐਸਐਫ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਖਤਰਾਏ ਕਲਾਂ, ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜਸਵੰਤ ਸਿੰਘ ਫਤਿਹਗੜ੍ਹ ਚੂੜੀਆਂ, ਜਿਲ੍ਹਾ ਤਰਨ ਤਾਰਨ ਪ੍ਰਧਾਨ ਕਸ਼ਮੀਰ ਸਿੰਘ ਅਤੇ ਸੂਬਾ ਜਨਰਲ ਸਕੱਤਰ ਇਕਬਾਲ ਸਿੰਘ ਦੇ ਸਾਂਝੇ ਉਦੱਮ ਨਾਲ ਜਿਲ੍ਹਾ ਅੰਮ੍ਰਿਤਸਰ, ਜਿਲ੍ਹਾ ਗੁਰਦਾਸਪੁਰ, ਜਿਲ੍ਹਾ ਤਰਨ ਤਾਰਨ, ਜਿਲ੍ਹਾ ਫਿਰੋਜਪੁਰ ਅਤੇ ਜਿਲ੍ਹਾ ਪਠਾਨਕੋਟ ਦੀਆਂ ਜਿਲ੍ਹਾ ਪੱਧਰੀ ਇਕਾਈਆਂ ਦੇ ਆਗੂਆਂ ਸਮੇਤ ਇਨ੍ਹਾਂ ਜਿਲ੍ਹਿਆਂ ‘ਚੋਂ ਐਸੋਸੀਏਸ਼ਨ ਲਈ ਚੁਣੇ ਹੋਏ ਸੂਬਾਈ ਅਹੁਦੇਦਾਰਾਂ ਦੀ ਸ਼ਮੂਲੀਅਤ ਨਾਲ ਇੱਥੇ ਪ੍ਰਭਾਵਸ਼ਾਲੀ ਇਜਲਾਸ ਕਰਵਾਇਆ ਗਿਆ। ਜਿਸ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਐਸ ਐਸ ਗਿੱਲ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ।
ਕੇਂਦਰ ਸਰਕਾਰ ਵੱਲੋਂ ਵਾਅਦੇ ਅਨੁਸਾਰ ਮੰਗਾਂ ਦੀ ਪੂਰਤੀ ਨਾ ਕਰਨਾ ਨਿੰਦਾਯੋਗ : ਐਸਐਸ ਗਿੱਲ
ਇਜਲਾਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਿਪਟੀ ਕਮਾਂਡੈਂਟ (ਰਿਟਾ.) ਐਸਐਸ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਕ ਰੈਂਕ ਇਕ ਪੈਨਸ਼ਨ, ਮੈਡੀਕਲ ਭੱਤਾ ਵਧਾ ਕੇ 5000 ਰੁਪਏ ਪ੍ਰਤੀ ਮਹੀਨਾ ਕਰਨ, 18 ਮਹੀਨੇ ਦਾ ਬਕਾਇਆ ਡੀਏ ਜਾਰੀ ਕਰਨ, ਕੌਮਾਂਤਰੀ ਸਰਹੱਦ ਜਾਂ ਅੰਦਰੂਨੀ ਗੜਬੜ ਵਾਲੇ ਖੇਤਰਾਂ ‘ਚ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਬੀਐਸਐਫ ਜਵਾਨਾਂ ਨੂੰ ਫੌਜ਼ ਦੀ ਤਰਜ ‘ਤੇ ਸ਼ਹੀਦ ਦਾ ਦਰਜਾ ਦਿੱਤੇ ਜਾਣ, ਸੇਵਾ ਮੁਕਤ ਜਵਾਨਾਂ ਦੇ ਮਰਨ ਉਪਰੰਤ ਅੰਤਿਮ ਰਸਮਾਂ ਲਈ ਅਤਿ ਦੀ ਮਹਿੰਗਾਈ ‘ਚ 8000 ਰੁਪਏ ਦਿੱਤੀ ਜਾਂਦੀ ਰਾਸ਼ੀ ਨੂੰ ਵਧਾ ਕੇ 20 ਹਜਾਰ ਰੁਪਏ ਕਰਨ, ਸੇਵਾ ਮੁਕਤ ਬੀਐਸਐਫ ਜਵਾਨਾਂ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ ‘ਤੇ ਬੀਐਸਐਫ ‘ਚ ਭਰਤੀ ਕਰਨ, ਸੇਵਾ ਮੁਕਤੀ ਮੌਕੇ ਦਿੱਤੇ ਗਏ 6 ਅੰਕਾਂ ਦੇ ਪੀਪੀਓ ਕਾਰਨ ਕੈਸ਼ਲੈੱਸ ਬੀਮਾ ਸਕੀਮ ‘ਚ ਆਉਂਦੀਆਂ ਅੜਚੜਾਂ ਨੂੰ ਦੂਰ ਕਰਨ ਲਈ 12 ਅੰਕਾਂ ਦਾ ਪੀਪੀਓ ਨੰਬਰ ਜਾਰੀ ਕਰਨ, ਸਤਵੇਂ ਪੇਅ ਕਮੀਸ਼ਨ ਦੀਆਂ ਪੀਪੀਓ ਕਾਪੀਆਂ ਸਿੱਧੀਆਂ ਬੈਂਕਾਂ ਰਾਹੀਂ ਜਾਰੀ ਕਰਨ ਆਦਿ ਪਰਵਾਨਿਤ ਕੀਤੀਆਂ ਹੋਈਆਂ ਮੰਗਾਂ ਨੂੰ ਅਜੇ ਤੱਕ ਅਮਲੀਜਾਮ ਨਾ ਪਹਿਨਾਏ ਜਾਣ ਦੇ ਮੱਦੇਨਜਰ ਬੀਐਸਐਫ ਸੇਵਾ ਮੁਕਤ ਜਵਾਨਾ ‘ਚ ਰੋਸ ਤੇ ਨਿਰਾਸ਼ਾ ਪਾਈ ਜਾ ਰਹੀ ਹੈ।
ਸੂਬਾ ਪ੍ਰਧਾਨ ਗਿੱਲ ਨੇ ਐਲਾਨ ਕੀਤਾ ਕਿ ਇਨ੍ਹਾਂ ਲੋਕ ਸਭਾ ਚੋਣਾਂ ‘ਚ ਪੰਜਾਬ ‘ਚ ਮਾਨਤਾ ਪ੍ਰਾਪਤ ਜਿਹੜੀਆਂ ਰਾਜਸੀ ਪਾਰਟੀਆਂ ਸੇਵਾ ਮੁਕਤ ਬੀਐਸਐਫ ਜਵਾਨਾ ਦੇ ਉਕਤ ਭਖਦੇ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਜਿੱਤ ਪਿੱਛੋਂ ਲੋਕ ਸਭਾ ‘ਚ ਸੇਵਾ ਮੁਕਤ ਬੀਐਸਐਫ ਜਵਾਨਾ ਦੀ ਆਵਾਜ ਬਣਨ ਲਈ ਐਸੋਸੀਏਸ਼ਨ ਨਾਲ ਰਾਬਤਾ ਕਰਨ ਪਿੱਛੋਂ ਆਪਣੀਆਂ ਜਨਤਕ ਚੋਣ ਰੈਲੀਆਂ ‘ਚ ਭਰੋਸਾ ਦੇਣਗੀਆਂ, ਉਸ ਰਾਜਸੀ ਪਾਰਟੀ ਨੂੰ ਚੋਣਾਂ ‘ਚ ਹਮਾਇਤ ਦੇਣ ਦਾ ਫੈਸਲਾ ਲਿਆ ਜਾਵੇਗਾ। ਇਜਲਾਸ ਨੂੰ ਜਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਖਤਰਾਏ ਕਲਾਂ, ਦਵਿੰਦਰ ਸਿੰਘ, ਗੁਰਬਖਸ਼ ਸਿੰਘ, ਸ਼ਾਮ ਸਿੰਘ, ਟੀਪੀ ਸਿੰਘ ਵਿਛੋਆ, ਕਸ਼ਮੀਰ ਸਿੰਘ, ਜਸਪਾਲ ਸਿੰਘ, ਗੁਲਜਾਰ ਸਿੰਘ, ਭੰਗਵਾਂ, ਕ੍ਰਿਸ਼ਨ ਮਸੀਹ, ਗੁਲਜਾਰ ਸਿੰਘ ਵਿਛੋਆ, ਗੁਰਦਰਸ਼ਨ ਸਿੰਘ, ਸੁਖਵੰਤ ਸਿੰਘ ਆਦਿ ਆਗੂਆਂ ਨੇ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਜਦੋਂ ਕਿ ਇਜਲਾਸ ਦੇ ਅੰਤ ‘ਤੇ ਬੀਐਸਐਫ ਜਵਾਨਾ ਦੀਆਂ ਵਿਧਵਾਵਾਂ/ਵੀਰ ਨਾਰੀਆਂ ਨੂੰ ਸਿਵਿਲ ਤੇ ਪੁਲਿਸ ਪ੍ਰਸ਼ਾਸਨ ‘ਚ ਦਰਪੇਸ਼ ਦਿੱਕਤਾਂ ਸੁਣੀਆਂ ਤੇ ਪ੍ਰਸ਼ਾਸਨ ਨਾਲ ਤਾਲਮੇਲ ਬਿਠਾ ਕੇ ਹੱਲ ਕਰਨ ਲਈ ਫੌਰੀ ਤੌਰ ‘ਤੇ ਕਾਰਵਾਈ ਆਰੰਭੀ ਗਈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-